ਹਿੰਮਤਪੁਰਾ ਵਾਸੀਆਂ ਨੇ ਹਿੰਮਤ ਮਾਰਕੇ ਸਰਬਸੰਮਤੀ ਨਾਲ ਚੁਣੀ ਪੰਚਾਇਤ! ਪਿੰਡ ਵਾਸੀ ਬਾਗੋ ਬਾਗ

4877919
Total views : 5839873

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ/ਬੀ.ਐਨ.ਈ ਬਿਊਰੋ

ਜਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਪੈਂਦੇ ਪਿੰਡ ਹਿੰਮਤਪੁਰਾ ’ਚ ਐਤਕੀਂ ਸਰਬਸੰਮਤੀ ਦੀ ਰਵਾਇਤ ਫਿਰ ਸ਼ੁਰੂ ਹੋ ਗਈ ਹੈ ਜਿਸ ਤੋਂ ਪਿੰਡ ਵਾਸੀ ਬਾਗੋ ਬਾਗ ਹਨ। ਅੱਜ ਪਿੰਡ ਵਾਸੀਆਂ ਨੇ ਇਸ ਮਾਮਲੇ ’ਚ ਪਹਿਲਕਦਮੀ ਕਰਦਿਆਂ ਸਰਬਜੀਤ ਕੌਰ ਪਤਨੀ ਬਾਬੂ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦੀ ਸਰਪੰਚ ਚੁਣ ਲਿਆ ਹੈ। ਇਸ ਤੋਂ ਇਲਾਵਾ ਗੁਰਜੀਤ ਕੌਰ ,ਸਰਬਜੀਤ ਕੌਰ, ਗੁਰਮੇਲ ਸਿੰਘ ,ਅੰਮ੍ਰਿਤਪਾਲ ਸਿੰਘ ਅਤੇ ਨਿਰਮਲ ਸਿੰਘ ਦੀ ਪੰਚਾਂ ਵਜੋਂ ਚੋਣ ਕੀਤੀ ਗਈ ਹੈ। ਸਾਬਕਾ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਸਾਰਾ ਪਿੰਡ ਇੱਕ ਮੋਰੀ ਲੰਘ ਗਿਆ ਹੈ। ਪਿਛਲੀ ਵਾਰ ਹੋਈਆਂ ਚੋਣਾਂ ਦਾ ਇਸ ਵਾਰ ਸਰਬਸੰਮਤੀ ਕਰਕੇ ਪਿੰਡ ਵਾਸੀਆਂ ਨੇ ਉਲਾਂਭਾ ਲਾਹ ਦਿੱਤਾ ਹੈ।
                ਸਰਬਸੰਮਤੀ ਦੀ ਪਿਰਤ ਦਾ ਨਿਵੇਕਲਾ ਪਹਿਲੂ ਇਹ ਰਿਹਾ ਕਿ ਜਿਸ ਵੀ ਸਿਆਸੀ ਧਿਰ ਦੀ ਸਰਕਾਰ ਹੁੰਦੀ ਉਸੇ ਪਾਰਟੀ ਨਾਲ ਸਬੰਧਿਤ ਵਿਅਕਤੀ ਨੂੰ ਸਰਪੰਚ ਚੁਣ ਕੇ ਵਿਕਾਸ ਦੇ ਮਾਮਲੇ ’ਚ ਲਾਹਾ ਲੈਂਦੇ ਆ ਰਹੇ ਸਨ  । ਇਸ ਮੌਕੇ ਕੁਲਵਿੰਦਰ ਸਿੰਘ, ਸੁਖਪਾਲ ਸਿੰਘ ਸੁੱਖੀ ,ਚਮਕੌਰ ਸਿੰਘ ,ਗਵਿੰਦਰ ਸਿੰਘ, ਮਲਕੀਤ ਸਿੰਘ, ਬਲਵੰਤ ਸਿੰਘ, ਹਰਪ੍ਰੀਤ ਸਿੰਘ ਹੈਪੀ ਅਤੇ ਮਿੱਠੂ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ ਜਿੰਨ੍ਹਾਂ ਨਵੀਂ ਚੁਣੀ ਪੰਚਾਇਤ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸਾਬਕਾ ਸਰਪੰਚ ਪਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਵੀਂ ਗਰਾਮ ਪੰਚਾਇਤ ਪਿੰਡ ਨੂੰ ਵਿਕਾਸ ਦੀਆਂ ਲੀਹਾਂ ਤੇ ਹੋਰ ਵੀ ਅੱਗੇ ਲਿਜਾਏਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News