ਤਹਿਸੀਲ ਕੰਪਲੈਕਸ ਮਜੀਠਾ ਵਿਖੇ ਦੀ ਰੈਵਿਨਿਊ ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਇਆ ਚੋਣ ਇਜਲਾਸ

4760355
Total views : 5648005

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮਜੀਠਾ/ਜਸਪਾਲ ਸਿੰਘ ਗਿੱਲ

ਮਜੀਠਾ: ਸ਼ੁੱਕਰਵਾਰ ਤਹਿਸੀਲ ਕੰਪਲੈਕਸ ਮਜੀਠਾ ਵਿਖੇ ਦੀ ਰੈਵਿਨਿਊ ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਚੋਣ ਇਜਲਾਸ ਹੋਇਆ। ਜਿਸ ਵਿਚ ਤਹਿਸੀਲ ਮਜੀਠਾ ਨਾਲ ਸਬੰਧਤ ਸਮੂਹ ਪਟਵਾਰੀ ਸ਼ਾਮਲ ਹੋਏ। ਚੋਣ ਇਜਲਾਸ ਸ਼ੁਰੂ ਹੋਣ ਤੋ ਪਹਿਲਾਂ ਤਹਿਸੀਲ ਮਜੀਠਾ ਦੀ ਬਾਡੀ ਦੀ ਚੋਣ ਕਰਨ ਵਾਸਤੇ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਸਮੂਹ ਪਟਵਾਰੀਆਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਅਤੇ ਤਹਿਸੀਲ ਮਜੀਠਾ ਦੀ ਬਾਡੀ ਦੀ ਸਰਬਸੰਮਤੀ ਨਾਲ ਚੋਣ ਕਰਨ ਲਈ ਆਮ ਸਹਿਮਤੀ ਪ੍ਰਗਟ ਕੀਤੀ ਗਈ।

ਕਵਲਅਵਤਾਰ ਸਿੰਘ ਪ੍ਰਧਾਨ ਅਤੇ ਮਨਬੀਰ ਸਿੰਘ ਮੱਲ੍ਹੀ ਬਣੇ ਜਨਰਲ ਸਕੱਤਰ

ਇਸ ਉਪਰੰਤ ਪਟਵਾਰੀ ਕਵਲ ਅਵਤਾਰ ਸਿੰਘ ਨੂੰ “ਦੀ ਰੈਵਿਨਿਊ ਪਟਵਾਰ ਯੂਨੀਅਨ” ਤਹਿਸੀਲ ਮਜੀਠਾ ਦਾ ਸਰਬਸੰਮਤੀ ਨਾਲ ਪ੍ਰਧਾਨ ਅਤੇ ਮਨਬੀਰ ਸਿੰਘ ਮੱਲ੍ਹੀ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਇਸ ਦੇ ਨਾਲ ਹੀ ਬਾਕੀ ਦੇ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ। ਜਿਸ ਵਿਚ ਜਸਵਿੰਦਰ ਸਿੰਘ ਬੇਦੀ ਨੂੰ ਖਜਾਨਚੀ, ਪ੍ਰਭਪਾਲ ਸਿੰਘ, ਹਰਮਨਜੀਤ ਸਿੰਘ, ਅਮਨ ਪ੍ਰਤਾਪ ਸਿੰਘ ਮੀਤ ਪ੍ਰਧਾਨ। ਇਸੇ ਤਰ੍ਹਾਂ ਆਦੇਸ਼ ਪ੍ਰਤਾਪ ਸਿੰਘ ਨੂੰ ਪ੍ਰੈਸ ਸਕੱਤਰ, ਮਨਦੀਪ ਕੌਰ ਨੂੰ ਆਡੀਟਰ, ਰੁਪਿੰਦਰ ਕੋਰ ਸਹਾਇਕ ਖਜਾਨਚੀ, ਮਹੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਚੋਣ ਦੌਰਾਨ ਹਰਪ੍ਰੀਤ ਸਿੰਘ , ਕਰਨ ਖੋਸਲਾ ਅਤੇ ਇਕਬਾਲ ਸਿੰਘ ਨੂੰ ਜਿਲ੍ਹਾ ਨੁਮਾਇੰਦਾ ਚੁਣਿਆ ਗਿਆ।

 ਚੁਣੇ ਗਏ ਸਮੂਹ ਅਹੁਦੇਦਾਰਾਂ ਨੂੰ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਸਮਰਾ ਨੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਇਸ ਮੌਕੇ ਸਮੂਹ ਚੁਣੇ ਗਏ ਅਹੁਦੇਦਾਰਾਂ ਨੇ ਜਿਲਾ ਬਾਡੀ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਸਮੂਹ ਸਾਥੀਆਂ ਨਾਲ ਮਿਲ ਕੇ ਜਥੇਬੰਦੀ ਦਾ ਕੰਮ ਕਰਨਗੇ ਅਤੇ ਜਥੇਬੰਧੀ ਵਲੋ ਉਨ੍ਹਾਂ ਤੇ ਪਾਈ ਗਈ ਜਿੰਮੇਵਾਰ ਨੂੰ ਉਹ ਸਾਰੇ ਤਨਦੇਹੀ ਨਾਲ ਨਿਭਾਉਣਗੇ।

ਇਸ ਮੋਕੇ ਹੋਰਨਾਂ ਤੋ ਇਲਾਵਾ ਜਿਲ੍ਹਾ ਨੂਮਾਇੰਦਾ ਰਣਜੀਤ ਸਿੰਘ ਮਜੀਠਾ, ਪਟਵਾਰੀ ਅਵਤਾਰ ਸਿੰਘ ਵੀ ਸ਼ਾਮਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News