Total views : 5507408
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮੋਹਾਲੀ/ਬੀ.ਐਨ.ਈ ਬਿਊਰੋ
ਮੋਹਾਲੀ ਜ਼ਿਲੇ ਦੇ ਪਿੰਡ ਸ਼ਾਮਪੁਰ ‘ਚ ਇਸ਼ਕ ‘ਚ ਅੰਨ੍ਹੀ ਇਕ ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਮਹਿਲਾ ਨੇ ਆਪਣੀ ਹੀ 13 ਸਾਲਾ ਮਾਸੂਮ ਧੀ ਪ੍ਰੀਤ ਕੌਰ ਨੂੰ ਜ਼ਹਿਰ ਦੇ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਮਹਿਲਾ ਦੇ ਜੇਠ ਨਾਲ ਨਜਾਇਜ਼ ਸੰਬੰਧ ਸੀ, ਜਿਸ ਦਾ ਬੱਚੀ ਨੂੰ ਪਤਾ ਲੱਗ ਗਿਆ ਸੀ।
ਫੌਜੀ ਪਤੀ ਦੇ ਘਰੋ ਬਾਹਰ ਹੋਣ ਕਰਕੇ ਆਪਣੇ ਪ੍ਰੇਮ ਸਬੰਧਾਂ ‘ਚ ਧੀ ਨੂੰ ਸਮਝਦੀ ਦੀ ਰੋੜਾ ਕਲਯੁੱਗੀ ਮਾਂ
ਇਸ ਲਈ ਮਹਿਲਾ ਨੇ ਮਾਸੂਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਇਸ ਤੋਂ ਮਗਰੋਂ ਪ੍ਰੇਮੀ ਨਾਲ ਮਿਲ ਕੇ ਧੀ ਦੀ ਲਾਸ਼ ਨੂੰ ਖੁਰਦ ਬੁਰਦ ਕਰਕੇ ਸਸਕਾਰ ਵੀ ਕਰ ਦਿੱਤਾ।
ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਪਿੰਡ ਪਹੁੰਚ ਕੇ ਜਾਂਚ ਕੀਤੀ ਤਾਂ ਕਲਯੁਗੀ ਔਰਤ ਅੰਗਰੇਜ਼ ਕੌਰ ਅਤੇ ਉਸ ਦਾ ਜੇਠ ਫਰਾਰ ਹੋ ਚੁੱਕੇ ਸਨ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਅੰਗਰੇਜ਼ ਕੌਰ ਦਾ ਪ੍ਰੇਮੀ ਹੋਰ ਕੋਈ ਨਹੀਂ ਸਗੋਂ ਪਿੰਡ ਦਾ ਹੀ ਉਸ ਦਾ ਰਿਸ਼ਤੇਦਾਰ ਹੈ ਜਿਸ ਨੂੰ ਲੜਕੀ ਤਾਇਆ ਕਹਿ ਕੇ ਬੁਲਾਉਂਦੀ ਸੀ। ਅੰਗਰੇਜ਼ ਕੌਰ ਦਾ ਪਤੀ ਫੌਜ ‘ਚ ਹੈ ਅਤੇ ਉਨ੍ਹਾਂ ਦਾ ਇਕ ਬੇਟਾ ਅਤੇ ਦੋ ਬੇਟੀਆਂ ਹਨ। ਪ੍ਰੀਤ ਕੌਰ ਸਭ ਤੋਂ ਵੱਡੀ, 13 ਸਾਲ ਦੀ ਅਤੇ ਨੌਵੀਂ ਜਮਾਤ ਦੀ ਵਿਦਿਆਰਥਣ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਪ੍ਰੀਤ ਕੌਰ ਨੂੰ ਮਾਂ ਦੇ ਨਜਾਇਜ਼ ਸਬੰਧਾਂ ਦਾ ਪਤਾ ਲੱਗ ਚੁੱਕਾ ਸੀ, ਜਿਸ ਤੋਂ ਬਾਅਦ ਪੂਰੀ ਯੋਜਨਾ ਤਹਿਤ ਅੰਗਰੇਜ਼ ਕੌਰ ਨੇ ਆਪਣੀ ਲੜਕੀ ਪ੍ਰੀਤ ਨੂੰ ਪਹਿਲਾਂ ਬੇਰਹਿਮੀ ਨਾਲ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਉਸਨੇ ਚੁੱਪਚਾਪ ਸਵੇਰੇ ਘਰੋਂ ਬਾਹਰ ਅੰਤਿਮ ਸਸਕਾਰ ਵੀ ਕਰ ਦਿੱਤਾ। ਮਾਮਲੇ ਸਬੰਧੀ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਦੋਸ਼ੀ ਔਰਤ ਅਤੇ ਉਸ ਦਾ ਪ੍ਰੇਮੀ ਫਰਾਰ ਹਨ, ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਉਸ ਤੋਂ ਬਾਅਦ ਹੀ ਸਾਰੀ ਕਹਾਣੀ ਸਾਹਮਣੇ ਆਵੇਗੀ ਕਿ ਉਨ੍ਹਾਂ ਨੇ ਪੂਰੀ ਯੋਜਨਾ ਮੁਤਾਬਕ ਉਸ ਦਾ ਕਤਲ ਕਿਵੇਂ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-