





Total views : 5914342







Total views : 5914342ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਖਾਲਸਾ ਕਾਲਜ ਚਵਿੰਡਾ ਦੇਵੀ ਦੇ ਬੀ.ਸੀ.ਏ. ਸਮੈਸਟਰ ਛੇਵਾਂ ਦੇ ਵਿਦਿਆਰਥੀਆਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼ੈਸ਼ਨ 2023-24 ਦੇ ਇਮਤਿਹਾਨਾਂ ਵਿੱਚੋਂ ਨਤੀਜਾ ਸ਼ਾਨਦਾਰ ਰਿਹਾ।ਵਿਦਿਆਰਥਣ ਮਨਪ੍ਰੀਤ ਕੌਰ ਨੇ 87% ਲੈ ਕੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ,
ਨਵਜੋਤ ਕੌਰ ਨੇ 83% ਲੈ ਕੇ ਦੂਜਾ ਅਤੇ ਲਵਪ੍ਰੀਤ ਕੌਰ ਨੇ 81% ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਓਵਰ ਆਲ ਮਨਪ੍ਰੀਤ ਕੌਰ ਦਾ ਨਤੀਜਾ 80% ਗਗਨਪ੍ਰੀਤ ਕੌਰ ਦਾ 75% ਅਤੇ ਲਵਪ੍ਰੀਤ ਕੌਰ ਦਾ 74% ਰਿਹਾ। ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੰਗੇ ਨਤੀਜਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਭਾਗ ਦੇ ਮੁਖੀ ਪ੍ਰੋ. ਪ੍ਰਿੰਸ ਕੁਮਾਰ ਅਤੇ ਅਧਿਆਪਕਾਂ ਨੂੰ ਉਹਨਾਂ ਦੀ ਮਿਹਨਤ ਤੇ ਲਗਨ ਲਈ ਵਧਾਈ ਦਿੱਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
