





Total views : 5895854







Total views : 5895854ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਮਾਨਯੋਗ ਐਸ.ਐਸ.ਪੀ ਸਾਹਿਬ ਸ਼੍ਰੀ ਸਤਿੰਦਰ ਸਿੰਘ IPS ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ DSP ਸ਼੍ਰੀ ਸੁਵਿੰਦਰਪਾਲ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਜੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਖਲਚੀਆ SI ਬਿਕਰਮਜੀਤ ਸਿੰਘ ਸਮੇਤ ਫੋਰਸ ਥਾਣਾ ਖਲਚੀਆ ਵੱਲੋ ਮਿਤੀ 30.06.24 ਨੂੰ ਨਸ਼ੇ ਖਿਲਾਫ ਚਲਾਈ ਗਈ ਮਹਿੰਮ ਦੋਰਾਨ ਰਣਯੋਧ ਸਿੰਘ ਉਰਫ ਜੋਧਾ ਪੁੱਤਰ ਜੇਠਾ ਸਿੰਘ ਵਾਸੀ ਭੋਰਸੀ ਰਾਜਪੂਤਾ ਨੂੰ ਕਾਬੂ ਕਰਕੇ ਉਸ ਪਾਸੋ 05 ਗ੍ਰਾਂਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ ਤੇ ਮੁੱਕਦਮਾ ਨੰਬਰ 74 ਮਿਤੀ 30.06.2024 ਜੁਰਮ 21 NDPS ACT ਥਾਣਾ ਖਲਚੀਆ ਦਰਜ ਰਜਿਸਟਰ ਕੀਤਾ ਗਿਆ ਹੈ।
ਦੋਸੀ ਨੂੰ ਮਿਤੀ 01.07.24 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ।ਇੱਥੇ ਦੱਸਣ ਯੋਗ ਹੈ ਕਿ ਐਸ ਐਚ ਓ ਬਿਕਰਮਜੀਤ ਸਿੰਘ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਵੀ ਥਾਣਾ ਖਲਚੀਆਂ ਵਿਖੇ ਆਪਣੀਆਂ ਸੇਵਾ ਨਿਭਾ ਚੁੱਕੇ ਹਨ ਉਸ ਟਾਈਮ ਵੀ ਉਹਨਾਂ ਨੇ ਨਸ਼ਿਆਂ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਚਲਾਈ ਸੀ ਅਤੇ ਉਸ ਟਾਈਮ ਵੀ ਨਸ਼ੇ ਦੇ ਵਪਾਰੀਆਂ ਤੇ ਕਾਫੀ ਹੱਦ ਤੱਕ ਲਗਾਮ ਕੱਸੀ ਸੀ ਅਤੇ ਹੁਣ ਵੀ ਇੰਝ ਲੱਗਦਾ ਹੈ ਕਿ ਨਸ਼ੇ ਦੇ ਵਪਾਰੀਆਂ ਨੂੰ ਥਾਣਾ ਖਲਚੀਆਂ ਦੇ ਅਧੀਨ ਆਉਂਦੇ ਇਲਾਕੇ ਨੂੰ ਛੱਡਣਾ ਪਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-