Total views : 5507069
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਸ਼੍ਰੋਮਣੀ ਅਕਾਲੀ ਦਲ ਜੋ ਪੰਥ ਅਤੇ ਪੰਜਾਬ ਦੀ ਭਲਾਈ ਲਈ ਹੋਂਦ ਵਿਚ ਆਇਆ ਸੀ ਨੇ ਦੇਸ਼ ਅਤੇ ਦੁਨੀਆਂ ਵਿਚ ਮਾਨਵੀ ਹੱਕਾਂ ਲਈ ਕੌਮ ਦੀ ਪੰਥਕ ਮਰਿਆਦਾ ਤੇ ਪੰਥਕ ਹਿੱਤਾਂ ਲਈ ਤੇ ਦੇਸ਼ ਵਿਚ ਫੈਡਰਲ ਢਾਂਚੇ ਲਈ ਸੰਘਰਸ਼ ਕਰਕੇ ਆਪਣੀ ਪਹਿਚਾਣ ਬਣਾਈ ਸੀ। ਲੋਕ ਹਿਤਾਂ ਲਈ ਤੇ ਪੰਜਾਬ ਦੀ ਭਲਾਈ ਲਈ ਸੰਘਰਸ਼ ਕਰਕੇ ਕਈ ਵਾਰ ਸੂਬੇ ਵਿਚ ਤੇ ਦੇਸ਼ ’ਚ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ। ਪਿਛਲੇ ਸਮੇਂ ’ਚ ਕਈ ਕੁਤਾਹੀਆਂ ਤੇ ਗ਼ਲਤ ਫੈਸਲਿਆਂ ਕਰਕੇ ਅੱਜ ਪਾਰਟੀ ਅਰਸ਼ ਤੋਂ ਫਰਸ ਤੇ ਪਹੁੰਚ ਗਈ ਹੈ ਅੱਜ ਦੀ ਹੋਈ ਇਕੱਤਰਤਾ ਵਿਚ ਪੰਜਾਬ ਅਤੇ ਪੰਥ ਦਰਦੀਆਂ ਨੇ ਡੂੰਘੀ ਵਿਚਾਰ ਚਰਚਾ ਕੀਤੀ ਅਤੇ ਭਵਿੱਖ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ ਤੇ ਲਿਜਾਣ ਲਈ “ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ” ਦਾ 1 ਜੁਲਾਈ ਨੂੰ ਆਗਾਜ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਕੀਤਾ ਜਾਵੇਗਾ।
ਇਹ ਵੀ ਮਹਿਸੂਸ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਆਮ ਲੋਕਾਂ ਨਾਲੋਂ ਸੰਪਰਕ ਖ਼ਤਮ ਹੋ ਰਿਹਾ ਸੀ ਜਿਸ ਨਾਲ ਲੋਕਾਂ ਵਿੱਚ ਨਿਰਾਸ਼ਤਾ ਪੈਦਾ ਹੋਈ ਤੇ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋ ਗਏ ਲੋਕਾਂ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਲਈ ਤੇ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕਰਨ ਲਈ “ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ” ਨੂੰ ਪ੍ਰਚੰਡ ਕੀਤਾ ਜਾਵੇਗਾ। ਇਸ ਇਕੱਤਰਤਾ ਵਿੱਚ ਇਹ ਵੀ ਵਿਚਾਰ ਕੀਤਾ ਗਿਆ ਕਿ ਕੋਈ ਨਿਰਪੱਖ ਰਾਜਨੀਤਿਕ ਤੇ ਧਾਰਮਿਕ ਸੁਮੇਲ ਵਾਲੀ ਸ਼ਖਸ਼ੀਅਤ ਨੂੰ ਅਗਵਾਈ ਕਰਨ ਲਈ ਅਪੀਲ ਕੀਤੀ ਜਾਵੇ ਅਤੇ ਤਾਂ ਕਿ ਪੰਥਕ ਏਜੰਡਾ ਤੈਅ ਕੀਤਾ ਜਾ ਸਕੇ ਤੇ ਲੋਕ ਦੀਆਂ ਇਛਾਵਾ ਤੇ ਖਰਾ ਉਤਰ ਸਕੀਏ।
ਅੱਜ ਦੀ ਇਕੱਤਰਤਾ ’ਚ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਸ਼ਾਮਿਲ ਹੋਏ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਸਿਰਜਣ ਵਾਲੇ ਵੱਖ-ਵੱਖ ਪਰਿਵਾਰਾਂ ਵਿੱਚੋਂ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਵੱਲੋਂ ਬੀਬੀ ਕਿਰਨਜੀਤ ਕੌਰ, ਸੰਤ ਕਰਤਾਰ ਸਿੰਘ ਖਾਲਸਾ ਦੇ ਪਰਿਵਾਰ ਵਿੱਚੋਂ ਭਾਈ ਮਨਜੀਤ ਸਿੰਘ, ਤੁੜ ਪਰਿਵਾਰ ਵੱਲੋਂ ਸਰਦਾਰ ਸੁੱਚਾ ਸਿੰਘ ਛੋਟੇਪੁਰ, ਵਡਾਲਾ ਪਰਿਵਾਰ ਦੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬਰਨਾਲਾ ਪਰਿਵਾਰ ਵੱਲੋਂ ਗਗਨਜੀਤ ਸਿੰਘ ਬਰਨਾਲਾ ਵੱਲੋਂ ਟੌਹੜਾ ਪਰਿਵਾਰ ਵਿੱਚੋਂ ਹਰਿੰਦਰਪਾਲ ਸਿੰਘ ਟੌਹੜਾ, ਤਲਵੰਡੀ ਪਰਿਵਾਰ ਵੱਲੋਂ ਬੀਬੀ ਹਰਜੀਤ ਕੌਰ ਤਲਵੰਡੀ ਢੀਡਸਾ ਪਰਿਵਾਰ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਗਿਆਨੀ ਚੇਤ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਰਿਵਾਰ ਵੱਲੋਂ ਪਰਵਿੰਦਰ ਪਾਲ ਸਿੰਘ ਰਿਟਾਇਰ ਪੀਸੀਐਸ ਸਮੇਤ ਵੱਖ ਵੱਖ ਸਖਸ਼ੀਅਤਾਂ ਸ਼ਾਮਿਲ ਹੋਈਆਂ।
ਇਹਨਾਂ ਤੋਂ ਇਲਾਵਾ ਸੀਨੀਅਰ ਲੀਡਰਸਿੱਪ ਜਿਸ ਵਿੱਚ ਇਸ ਸਮੇਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜੰਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਪ੍ਰਮਿੰਦਰ ਸਿੰਘ ਢੀਡਸਾ, ਗੁਰਪ੍ਰਤਾਪ ਸਿੰਘ ਵਡਾਲਾ ਸਾਰੇ ਕੋਰ ਕਮੇਟੀ ਮੈਂਬਰ, ਸੰਤਾ ਸਿੰਘ ਉਮੈਦਪੁੱਰੀ, ਭਾਈ ਮਨਜੀਤ ਸਿੰਘ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਗਗਨਜੀਤ ਸਿੰਘ ਬਰਨਾਲਾ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਹਲਕਾ ਇਨਚਾਰਜ ਤੇ ਸਾਰੇ ਸੀਨੀਅਰ ਮੀਤ ਪ੍ਰਧਾਨ , ਸੁੱਚਾ ਸਿੰਘ ਛੋਟੇਪੁੱਰ ਮੈਂਬਰ ਸਲਾਹਕਾਰ ਬੋਰਡ, ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਹਲਕਾ ਇੰਨਚਾਰਜ, ਸਰਵਨ ਸਿੰਘ ਫਿਲੌਰ ਸਾਬਕਾ ਮੰਤਰੀ, ਜਸਟਿਸ ਨਿਰਮਲ ਸਿੰਘ, ਸੰਤ ਬਲਬੀਰ ਸਿੰਘ ਘੁੰਨਸ, ਸੁਖਵਿੰਦਰ ਸਿੰਘ ਔਲਖ, ਕਰਨੈਲ ਸਿੰਘ ਪੰਜੋਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕਾ ਇੰਨਚਾਰਜ ਸਨੌਰ, ਭੁਪਿੰਦਰ ਸਿੰਘ ਸ਼ੇਖੂਪੁੱਰ ਹਲਕਾ ਇੰਨਚਾਰਜ ਘਨੌਰ, ਜਸਪਾਲ ਸਿੰਘ ਚੱਠਾ ਹਲਕਾ ਇੰਨਚਾਰਜ ਪਟਿਆਲ਼ਾ ਦਿਹਾਤੀ, ਜਰਨੈਲ ਸਿੰਘ ਕਰਤਾਰਪੁੱਰ ਅਤੇ ਸੁਖਵਿੰਦਰ ਸਿੰਘ ਰਾਜਲਾ ਦੋਨੋ ਜਿਲਾ ਪ੍ਰਧਾਨ ਪਟਿਆਲ਼ਾ, ਤੇਜਿੰਦਰਪਾਲ ਸਿੰਘ ਸੰਧੂ, ਬੀਬੀ ਕਿਰਨਜੋਤ ਕੌਰ, ਬੀਬੀ ਪਰਮਜੀਤ ਕੌਰ ਲਾਡਰਾਂ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸੁਰਿੰਦਰ ਕੌਰ ਦਿਆਲ, ਜਥੇਦਾਰ ਜਗਜੀਤ ਸਿੰਘ ਗਾਬਾ, ਹਰੀ ਸਿੰਘ ਪ੍ਰੀਤ ਟਰੈਕਟਰ, ਜਗਜੀਤ ਸਿੰਘ ਕੋਹਲੀ, ਹਰਿੰਦਰਪਾਲ ਸਿੰਘ ਟੌਹੜਾ, ਸੁਖਵੰਤ ਸਿੰਘ ਸਰਾਉ, ਸਤਵਿੰਦਰ ਸਿੰਘ ਢੱਟ, ਅਮਰਦੀਪ ਸਿੱਘ ਸੌਨੂੰ ਲਿਬੜਾ, ਮਿਠੂ ਸਿੰਘ ਕਾਹਨੇਕੇ, ਹਰਬੰਸ ਸਿੰਘ ਮੰਝਪੁੱਰ, ਰਣਧੀਰ ਸਿੰਘ ਰੱਖੜਾ, ਸਤਵਿੰਦਰ ਸਿੰਘ ਟੌਹੜਾ, ਟੋਨੀ ਭੱਠੇਵਾਲਾ, ਗੁਰਪ੍ਰੀਤ ਸਿੰਘ ਚੀਮਾਂ, ਪਰਮਿੰਦਰ ਸਿੰਘ ਪੰਨੂੰ, ਸੁੱਚਾ ਸਿੰਘ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-