





Total views : 5841602







Total views : 5841602ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਸੰਗਰੂਰ/ਬੀ.ਐਨ.ਈ ਬਿਊਰੋ
ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ ਤੇ ਸੜ੍ਹਕ ਸੁਰੱਖਿਆ ਸ਼੍ਰੀ ਏ.ਐਸ ਰਾਏ ਵੱਲੋਂ ਜ਼ਿਲ੍ਹਾ ਸੰਗਰੂਰ ਦੀ ਟਰੈਫਿਕ ਪੁਲਿਸ ਨੂੰ ਆਵਾਜਾਈ ਪ੍ਰਬੰਧਨ ਵਿੱਚ ਮਿਆਰੀ ਸੁਧਾਰਾਂ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਏ.ਡੀ.ਜੀ.ਪੀ ਏ.ਐਸ. ਰਾਏ ਨੇ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਹਿਲ, ਐਸ.ਪੀ ਟਰੈਫਿਕ ਨਵਰੀਤ ਸਿੰਘ ਵਿਰਕ ਤੇ ਡੀ.ਐਸ.ਪੀ ਗੁਰਦੇਵ ਸਿੰਘ ਧਾਲੀਵਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਵਾਜਾਈ ਪ੍ਰਬੰਧਨ ਵਿੱਚ ਨਿਰੰਤਰ ਸੁਧਾਰਾਂ ਦੇ ਚਲਦਿਆਂ ਜਿਥੇ ਸੜਕ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੀ ਹੈ ਉਥੇ ਹੀ ਨਾਗਰਿਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਲਈ ਵੀ ਸੈਮੀਨਾਰਾਂ ਆਦਿ ਦੇ ਆਯੋਜਨ ਨਾਲ ਪ੍ਰੇਰਿਆ ਗਿਆ ਹੈ, ਜੋ ਕਿ ਸ਼ਲਾਘਾਯੋਗ ਹੈ।
ਜ਼ਿਲ੍ਹੇ ਵਿੱਚ ਆਟੋ ਰਿਕਸ਼ਾ ਤੇ ਈ-ਰਿਕਸ਼ਾ ਨਾਲ ਸਬੰਧਿਤ ਰਿਕਾਰਡ ਦਾ ਸੁਚੱਜਾ ਇੰਦਰਾਜ ਕਰਨ ਲਈ ਕੀਤਾ ਸਨਮਾਨਿਤ
ਵਧੀਕ ਡਾਇਰੈਕਟਰ ਜਨਰਲ ਪੁਲਿਸ ਸ਼੍ਰੀ ਏ.ਐਸ ਰਾਏ ਨੇ ਟਰੈਫਿਕ ਇੰਚਾਰਜ ਐਸ.ਆਈ ਪਵਨ ਕੁਮਾਰ, ਏ.ਐਸ.ਆਈ ਬਲਵਿੰਦਰ ਸਿੰਘ, ਹੈਡ ਕਾਂਸਟੇਬਲ ਬੇਅੰਤ ਸਿੰਘ, ਪੀ.ਐਚ.ਸੀ ਮਨਜੀਤ ਸਿੰਘ ਨੂੰ ਦਰਜਾ ਪਹਿਲਾ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਵੀ ਲੋਕ ਪੱਖੀ ਉਪਰਾਲਿਆਂ ਲਈ ਪ੍ਰੇਰਿਤ ਕੀਤਾ।
ਏ.ਡੀ.ਜੀ.ਪੀ ਨੇ ਦੱਸਿਆ ਕਿ ਜ਼ਿਲ੍ਰਾ ਸੰਗਰੂਰ ਵਿਖੇ ਚੱਲ ਰਹੇ ਈ-ਰਿਕਸ਼ਾ ਤੇ ਆਟੋ ਰਿਕਸ਼ਾ ਨਾਲ ਕਰਾਇਮ ਹੋਣ ਦੀਆਂ ਸੰਭਾਵਨਾਵਾਂ ਨੂੰ ਮੁਕੰਮਲ ਤੌਰ ’ਤੇ ਠੱਲ੍ਹ ਪਾਉਣ ਲਈ ਜ਼ਿਲ੍ਹਾ ਸੰਗਰੂਰ ਟਰੈਫਿਕ ਪੁਲਿਸ ਨੇ ਇੱਕ ਵਧੀਆ ਉਪਰਾਲਾ ਕੀਤਾ ਹੈ ਜਿਸ ਤਹਿਤ ਹਰੇਕ ਈ-ਰਿਕਸ਼ਾ ਤੇ ਆਟੋ ਰਿਕਸ਼ਾ ਮਾਲਕ ਦਾ ਨਾਮ, ਡਰਾਈਵਰ ਦਾ ਨਾਮ, ਪਤਾ, ਫੋਟੋ ਲੈ ਕੇ ਇੱਕ ਰਜਿਸਟਰ ਵਿੱਚ ਰਿਕਾਰਡ ਮੇਨਟੇਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੈਫਿਕ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਕੁੱਲ ਚੱਲ ਰਹੇ ਈ-ਰਿਕਸ਼ਾ ਤੇ ਆਟੋ ਰਿਕਸ਼ਾ ਦੀ ਗਿਣਤੀ ਦਾ ਲੜੀ ਨੰਬਰ ਸਬੰਧਤ ਵਾਹਨ ਦੇ ਅੱਗੇ ਤੇ ਪਿੱਛੇ ਲਿਖਵਾਉਣ ਦੇ ਨਾਲ ਨਾਲ ਮਾਲਕ ਤੇ ਡਰਾਈਵਰ ਦਾ ਮੋਬਾਇਲ ਨੰਬਰ ਵੀ ਲਿਖਵਾਇਆ ਗਿਆ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਵਾਪਰਨ ’ਤੇ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਮ ਲੋਕਾਂ ਤੇ ਵਿੱਦਿਅਕ ਅਦਾਰਿਆਂ ਵਿੱਚ ਟਰੈਫਿਕ ਪੁਲਿਸ ਦੀਆਂ ਟੀਮਾਂ ਆਵਾਜਾਈ ਨਿਯਮਾਂ ਬਾਰੇ ਜਾਗਰੂਕਤਾ ਹਿੱਤ 150 ਦੇ ਕਰੀਬ ਸੈਮੀਨਾਰ ਲਗਵਾ ਚੁੱਕੀ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
