Total views : 5508267
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਸ੍ਰੀ ਰਣਜੀਤ ਸਿੰਘ ਢਿੱਲੋ, ਆਈਪੀਐਸ, ਨੇ ਅੱਜ ਬਤੌਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਕਾਰਜ਼ਭਾਰ ਸੰਭਾਲਿਆ। ਇਸ ਉਪਰੰਤ ਉਨਾਂ ਕਿਹਾ, ਕਿ ਪੰਜਾਬ ਸਰਕਾਰ ਵੱਲੋ ਗੁਰੂ ਨਗਰੀ ਦੀ ਜੋ ਸੇਵਾ ਉਨਾਂ ਨੂੰ ਸੌਪੀ ਗਈ ਹੈ , ਉਸ ਨੂੰ ਉਹ ਤਨਦੇਹੀ ਤੇ ਨਿਸ਼ਟਾ ਨਾਲ ਨਿਭਾਉਂਣਗੇ।
ਪਬਲਿਕ ਦੀਆਂ ਸ਼ਿਕਾਇਤਾਂ ਨੂੰ ਵਿਸ਼ੇਸ਼ ਤਰਜ਼ੀਹ ਦੇ ਕੇ ਦਰਖਾਸਤਾਂ ਦਾ ਨਿਪਟਾਰਾ ਜਲਦ ਤੋ ਜਲਦ ਕੀਤਾ ਜਾਵੇਗਾ
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਕਾਨੂੰਨ ਵਿਵੱਸਥਾ ਅਤੇ ਅਮਨ-ਸ਼ਾਤੀ ਨੂੰ ਬਹਾਲ ਰੱਖਣਾਂ, ਮੁੱਖ ਤਰਜ਼ੀਹ ਹੋਵੇਗੀ। ਸਮਾਜ਼ ਦੇ ਮਾੜੇ ਅਨਸਰਾਂ, ਗੈਗਸਟਰਾਂ, ਅਤੇ ਨਸ਼ਾ ਤੱਸਕਰਾਂ ਖਿਲਾਫ ਪ੍ਰੋਫੈਸ਼ਨਲ ਪੁਲਸਿੰਗ ਨਾਲ ਜੀਰੋ ਟੋਲਰੇਸ ਪੋਲਿਸੀ ਤਹਿਤ ਕੰਮ ਕੀਤਾ ਜਾਵੇਗਾ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸਮਾਜ਼ ਵਿੱਚ ਸੁਖਾਵਾਂ ਮਾਹੋਲ ਬਣਾਈ ਰੱਖਣ ਲਈ ਵਚਨਬੱਧ ਹੈ।
ਪੁਲਿਸ ਦੀ ਮੁੱਢਲੀ ਡਿੳਟੀ ਕਰਾਈਮ ਨੂੰ Prevention ਅਤੇ Detection ਕਰਨਾ ਹੁੰਦਾ ਹੈ। ਕਮਿਸ਼ਨਰੇਟ ਅੰਮ੍ਰਿਤਸਰ ਦੀ ਪੁਲਿਸ, ਪਬਲਿਕ ਦੀ ਹਰ ਸਮੇ ਸੇਵਾ ਤੇ ਸੁਰੱਖਿਆ ਲਈ ਤੱਤਪਰ ਹੈ। ਪਬਲਿਕ ਦੀਆਂ ਸ਼ਿਕਾਇਤਾਂ ਨੂੰ ਵਿਸ਼ੇਸ਼ ਤਰਜ਼ੀਹ ਦੇ ਕੇ ਦਰਖਾਸਤਾਂ ਦਾ ਨਿਪਟਾਰਾ ਜਲਦ ਤੋ ਜਲਦ ਕੀਤਾ ਜਾਵੇਗਾ।ਗੁਰੂ ਨਗਰੀ ਅੰਮ੍ਰਿਤਸਰ ਵਿੱਖੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸਰਧਾਲੂ ਆਉਂਦੇ ਹਨ, ਲੋਕਾਂ ਨੂੰ ਟਰੈਫਿਕ ਸਬੰਧੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜੋ ਟਰੈਫ਼ਿਕ ਨੂੰ ਨਿਰਵਿਘਨ ਚਲਾਉਣ ਵੱਲ ਖਾਸ ਧਿਆਨ ਦਿੱਤਾ ਜਾਵੇਗਾ।
ਸ੍ਰੀ ਰਣਜੀਤ ਸਿੰਘ ਢਿੱਲੋ, ਆਈਪੀਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਅਹੁਦਾ ਸੰਭਾਲਨ ਤੋਂ ਪਹਿਲਾਂ ਇਹ ਡੀ.ਆਈ.ਜੀ ਫਿਰੋਜ਼ਪੁਰ ਰੇਂਜ਼ ਵਿੱਖੇ ਤਾਇਨਾਤ ਸਨ ਅਤੇ ਤਰਨ ਤਾਰਨ ਜਿਲੇ ਦੇ ਬਤੌਰ ਐਸ.ਐਸ.ਪੀ ਵੀ ਸੇਵਾ ਨਿਭਾਅ ਚੁੱਕੇ ਹਨ।। ਇਸ ਤੋਂ, ਇਲਾਵਾ ਉਹ ਕਈ ਅਹਿਮ ਅਹੁਦਿਆਂ ਪਰ ਸੇਵਾ ਨਿਭਾ ਚੁੱਕੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-