ਵਧੀਆਂ ਪੁਲਿਸ ਸੇਵਾਵਾਂ ਬਦਲੇ ਐਸ.ਐਸ.ਪੀ ਸਮੇਤ 7 ਪੁਲਿਸ ਅਧਿਕਾਰੀ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ

4878795
Total views : 5841441

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਮਲੇਰਕੋਟਲਾ/ਬਾਰਡਰ ਨਿਊਜ ਸਰਵਿਸ

ਜ਼ਿਲ੍ਹਾ ਪੁਲਿਸ ਮਲੇਰਕੋਟਲਾ ਦੇ ਸੱਤ ਪੁਲਿਸ ਅਧਿਕਾਰੀਆਂ ਨੂੰ ਮਿਸ਼ਾਲੀ ਪੁਲਿਸ ਸੇਵਾਵਾਂ ਬਦਲੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵਲੋਂ ਡੀ.ਜੀ.ਪੀ ਕੋਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਇਹ ਮਾਣਮੱਤਾ ਸਨਮਾਨ ਦਿੱਤਾ ਗਿਆ ਹੈ ਉਨ੍ਹਾਂ ਵਿਚ ਐਸ.ਐਸ.ਪੀ. ਮਲੇਰਕੋਟਲਾ ਡਾ. ਸਿਮਰਤ ਕੌਰ ਤੋਂ ਇਲਾਵਾ ਸੀ.ਆਈ.ਏ. ਮਾਹੋਰਾਣਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ, ਸਬ ਇੰਸਪੈਕਟਰ ਰਾਜਵੰਤ ਕੁਮਾਰ, ਹੌਲਦਾਰ ਪ੍ਰਭਜੋਤ ਸਿੰਘ, ਸੀਨੀ. ਸਿਪਾਹੀ ਹਰਸਿਮਰਨਜੀਤ ਸਿੰਘ, ਸੀਨੀ. ਸਿਪਾਹੀ ਗੁਰਤੇਗ ਸਿੰਘ ਅਤੇ ਸਿਪਾਹੀ ਕਰਮਵੀਰ ਸਿੰਘ ਸ਼ਾਮਿਲ ਹਨ।

ਅਜਿਹੇ ਸਨਮਾਨ ਪੁਲਿਸ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਹੋਰ ਵਧੇਰੇ ਇਮਾਨਦਾਰੀ, ਵਫ਼ਾਦਾਰੀ ਅਤੇ ਪੇਸ਼ੇਵਾਰਾਨਾ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਕਰਦੇ ਹਨ-ਐਸ.ਐਸ.ਪੀ.ਡਾ.ਸਿਮਰਤ ਕੌਰ

ਜ਼ਿਲ੍ਹੇ ਅੰਦਰ ਨਸ਼ਿਆਂ, ਨਸ਼ਾ ਤਸਕਰਾਂ, ਗੁੰਡਾਗਰਦੀ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਪੂਰੀ ਸ਼ਿੱਦਤ ਅਤੇ ਵਫ਼ਾਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਇਨ੍ਹਾਂ ਅਧਿਕਾਰੀਆਂ ਨੂੰ ਅੱਜ ਜ਼ਿਲ੍ਹਾ ਪੁਲਿਸ ਸਦਰ ਦਫ਼ਤਰ ਵਿਖੇ ਡੀ.ਜੀ.ਪੀ. ਕੋਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਕਰਦਿਆਂ ਐਸ.ਐਸ.ਪੀ. ਮਲੇਰਕੋਟਲਾ ਡਾ. ਸਿਮਰਤ ਕੌਰ ਨੇ ਕਿਹਾ ਕਿ ਅਜਿਹੇ ਸਨਮਾਨ ਪੁਲਿਸ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਹੋਰ ਵਧੇਰੇ ਇਮਾਨਦਾਰੀ, ਵਫ਼ਾਦਾਰੀ ਅਤੇ ਪੇਸ਼ੇਵਾਰਾਨਾ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਕਰਦੇ ਹਨ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਰੇ ਅਧਿਕਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News