





Total views : 5841408







Total views : 5841408ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਰਈਆ,ਜੰਡਿਆਲਾ ਗੁਰੂ/ਬਲਜਿੰਦਰ ਸੰਧੂ,ਬੱਬੂ ਬੰਡਾਲਾ
ਅੱਜ ਸਾਮੀਂ 5 ਵਜੇ ਦੇ ਕਰੀਬ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਕਸਬਾ ਖਿਲਚੀਆਂ ਦੇ ਨਜ਼ਦੀਕ, ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਜਾ ਰਹੀ ਹਿਮਾਚਲ ਰੋਡਵੇਜ਼ ਦੀ ਬੱਸ ਦੇ ਅਚਾਨਕ ਟਾਇਰ ਫੱਟਣ ਦੇ ਕਾਰਨ ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਜਾ ਰਹੀ ਹਿਮਾਚਲ ਰੋਡਵੇਜ਼ ਦੀ ਬੱਸ ਨੰਬਰ ਐਚ.ਪੀ- 61-38-61 ਦੇ ਅਚਾਨਕ ਟਾਇਰ ਫੱਟਣ ਦੇ ਕਾਰਨ ਭਿਆਨਕ ਅੱਗ ਲੱਗਣ ਨਾਲ ਸਵਾਰੀਆਂ ਦੇ ਵਿਚ ਹਾਹਾਕਾਰ ਮਚ ਗਈ । ਬੱਸ ਵਿਚ ਤਕਰੀਬਨ 20 ਤੋਂ 22 ਦੇ ਕਰੀਬ ਸਵਾਰੀਆਂ ਸਨ ।
ਕਿਸੇ ਤਰਾਂ ਦਾ ਵੀ ਜਾਨੀ ਨੁਕਸਾਨ ਹੋਣ ਤੋ ਹੋਇਆ ਬਚਾਅ

ਪਰ ਸਮੇਂ ਸਿਰ ਪਤਾ ਲੱਗਣ ਤੇ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਅਤੇ ਇਕ ਵੱਡਾ ਹਾਦਸਾ ਹਾਦਸਾ ਟਲ ਗਿਆ ।ਬੱਸ ਚਾਲਕ ਕਸ਼ਮੀਰ ਚੰਦਰ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿਚ ਸਥਿਤ ਪਿੰਡ ਬੁਢੇਰ ਦਾ ਰਹਿਣ ਵਾਲਾ ਹੈ। ਉਹ ਕੰਡਕਟਰ ਸੁਨੀਲ ਕੁਮਾਰ ਦੇ ਨਾਲ ਹਿਮਾਚਲ ਰੋਡ ਟਰਾਂਸਪੋਰਟ ਕੰਪਨੀ ਦੀ ਉਕਤ ਬੱਸ ’ਤੇ ਸਵਾਰੀਆਂ ਨੂੰ ਹਮੀਰਪੁਰ ਤੋਂ ਅੰਮ੍ਰਿਤਸਰ ਲਿਆ ਰਿਹਾ ਸੀ। ਬੱਸ ਨੂੰ ਹਮੀਰਪੁਰ ਬੱਸ ਸਟੈਂਡ ਤੋਂ ਸਵੇਰੇ 10.30 ਵਜੇ ਰਵਾਨਾ ਕੀਤਾ ਗਿਆ ਸੀ ਅਤੇ ਯਾਤਰੀਆਂ ਨੇ ਸ਼ਾਮ 5.30 ਵਜੇ ਅੰਮ੍ਰਿਤਸਰ ਬੱਸ ਸਟੈਂਡ ਪਹੁੰਚਣਾ ਸੀ। ਜਿਵੇਂ ਹੀ ਬੱਸ ਬਿਆਸ ਪਾਰ ਕੀਤੀ ਤਾਂ ਅੱਤ ਦੀ ਗਰਮੀ ਕਾਰਨ ਬੱਸ ਦਾ ਅਗਲਾ ਟਾਇਰ ਫਟ ਗਿਆ।
ਤੇਜ਼ ਰਫ਼ਤਾਰ ਕਾਰਨ ਬੱਸ ਬੇਕਾਬੂ ਹੋ ਕੇ ਰਸਤੇ ’ਚ ਪੁਲ਼ ਦੀ ਗਰਿੱਲ ਨਾਲ ਜਾ ਟਕਰਾਈ। ਇਸ ਦੌਰਾਨ ਸਵਾਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬੱਸ ਵਿਚ ਭਾਜੜ ਮੱਚ ਗਈ। ਇਸ ਦੌਰਾਨ ਬੱਸ ਨੂੰ ਅੱਗ ਲੱਗ ਗਈ। ਯਾਤਰੀਆਂ ਨੇ ਅੱਗ ਲੱਗੀ ਬੱਸ ਦੀਆਂ ਖਿੜਕੀਆਂ ਤੋੜ ਦਿੱਤੀਆਂ ਤੇ ਸੜਕ ’ਤੇ ਛਾਲਾਂ ਮਾਰਨ ਲੱਗ ਪਏ। ਸਾਰੇ ਯਾਤਰੀ ਸੁਰੱਖਿਅਤ ਹੇਠਾਂ ਛਾਲ ਮਾਰ ਗਏ ਸਨ। ਇਸ ਤੋਂ ਬਾਅਦ ਅੱਗ ਦੀਆਂ ਲਪਟਾਂ ਨੇ ਬੱਸ ਨੂੰ ਚਾਰੇ ਪਾਸਿਓਂ ਘੇਰ ਲਿਆ। ਮੌਕੇ ’ਤੇ ਮੌਜੂਦ ਲੋਕਾਂ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਦਿੱਤੀ। ਕਰੀਬ ਅੱਧੇ ਘੰਟੇ ’ਚ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਕਿਸੇ ਤਰ੍ਹਾਂ ਅੱਗ ’ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਬੱਸ ਸੜ ਕੇ ਸੁਆਹ ਹੋ ਚੁੱਕੀ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-