





Total views : 5841045







Total views : 5841045ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੁਲਿਸ ਕਮਿਸ਼ਨਰੇਟ ਅਧੀਨ ਆਂਉਦੇ ਪੰਜ ਵਿਧਾਨ ਸਭਾ ਹਲਕਿਆ ‘ਚ ਲੋਕ ਸਭਾ ਚੋਣਾ ਸਾਂਤਮਈ ਤਰੀਕੇ ਨਾਲ ਕਰਾਉਣ ਲਈ ਪੁਲਿਸ ਵਲੋ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਜਿਸ ਸਬੰਧੀ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਵਿਧਾਨ ਸਭਾ 5 ਹਲਕੇ, 15-ਨੌਰਥ, 16-ਵੈਸਟ, 17-ਸੈਂਟਰਲ, 18-ਈਸਟ ਅਤੇ 19-ਸਾਊਥ ਹਨ। ਜਿੱਥੇ ਪੋਲਿੰਗ ਲੋਕੇਸ਼ਨਾ 322 ਤੇ ਪੋਲਿੰਗ ਸਟੇਸ਼ਨ 889 ਹਨ ਅਤੇ ਇਨ੍ਹਾਂ ਪਰ ਲੋਕਲ ਪੁਲਿਸ ਦੇ 1740 ਜਵਾਨ ਅਤੇ ਪੈਰਾਮਿਲਟਰੀ ਫੋਰਸ ਦੇ 892 ਜਵਾਨ, ਕੁੱਲ 2632 ਜਵਾਨਾ ਨੂੰ ਤਾਇਨਾਤ ਕੀਤਾ ਗਿਆ ਹੈ।
ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ 26 ਆਰਟੀਗਾ ਗੱਡੀਆਂ ਅਤੇ 25 ਪੀ.ਸੀ.ਆਰ ਮੋਟਰਸਾਈਕਲ ਤੇ ਲਗਾਈ ਫੋਰਸ
EVM ਦੀ ਸੁਰੱਖਿਆ ਲਈ 81 ਰੂਟ ਜ਼ੋਨ ਤੇ ਸਿਵਲ ਪ੍ਰਸ਼ਾਸਨ ਤੇ ਪੁਲਸ ਦੀਆ ਪੈਟਰੋਲਿੰਗ ਪਾਰਟੀਆਂ , ਲਗਾਈਆਂ ਗਈਆਂ ਹਨ। ਇਸਤੋਂ ਇਲਾਵਾ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ 26 ਆਰਟੀਗਾ ਗੱਡੀਆਂ ਅਤੇ 25 ਪੀ.ਸੀ.ਆਰ ਮੋਟਰਸਾਈਕਲ ਤੇ ਫੋਰਸ ਲਗਾਈ ਗਈ ਹੈ। ਟਰੈਫਿਕ ਪੁਲਿਸ ਦੇ ਜਵਾਨ ਟਰੈਫਿਕ ਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਚੋਣ ਡਿਊਟੀ ਤੋਂ ਇਲਾਇਦਾ ਤਾਇਨਾਤ ਕੀਤਾ ਗਿਆ ਹੈ। ਕਿਸੇ ਤਰ੍ਹਾਂ ਦੀ ਵੀ ਸੰਭਾਵੀ ਘਟਨਾ ਨੂੰ ਰੋਕਣ ਲਈ 10 Striking Reserves ਅਤੇ 15 intra District ਨਾਕੇ ਲਗਾਏ ਹਨ। ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ 12 ਕੰਪਨੀਆਂ CAPF/ SAP ਦੇ ਜਵਾਨਾਂ ਵੱਲੋਂ ਫਲੈਗ ਮਾਰਚ ਅਤੇ ਏਰੀਆ ਡੋਮੀਨਸ਼ਨ ਕੀਤੇ ਜਾ ਰਹੀ ਹਨ ਅਤੇ ਚੋਣਾਂ ਵਾਲੇ ਦਿਨ ਇਸ ਫੋਰਸ ਨੂੰ ਪੋਲਿੰਗ ਲੋਕੇਸ਼ਨਾ ਤੇ QRT ( Quick response team) ਵਜ਼ੋ ਤਾਇਨਾਤ ਕੀਤਾ ਗਿਆ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸ਼ਾਂਤਮਈ, ਨਿਰਪੱਖ ਤੇ ਆਜ਼ਾਦ ਚੋਣਾਂ ਕਰਵਾਉਣ ਲਈ ਵਚਨਬੱਧ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-