





Total views : 5841133







Total views : 5841133ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਸੰਧੂ
ਬੀਤੇ ਦਿਨੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਗੁਰੂ ਕਲਗੀਧਰ ਗਰੁੱਪ ਆਫ ਸਕੂਲਜ਼ ਦਾਲਮ (ਭਲਾ ਪਿੰਡ) ਦੇ ਡਾਇਰੈਕਟਰ ਮੈਡਮ ਸਰਬਜੀਤ ਕੌਰ ਰਿਟਾ: ਸੁਪਰਡੈਂਟ ਬੀਡੀਉ ਦਫਤਰ ਹਰਸ਼ਾ ਛੀਨਾ ਨਮਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਨ੍ਹਾਂ ਦੇ ਜੱਦੀ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ 6ਵੀਂ ਪਾਤਸ਼ਾਹੀ ਏ.ਬੀ ਬਲਾਕ ਰਣਜੀਤ ਐਵੇਨਿਊ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਰਾਗੀ ਸਿੰਘਾਂ ਦੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਤੇ ਸਵ: ਡਾਇਰੈਕਟਰ ਮੈਡਮ ਸਰਬਜੀਤ ਕੌਰ ਦੀ ਆਤਮਿਕ ਸ਼ਾਤੀ ਹੇਤੂ ਅਰਦਾਸ ਕਰਨ ਉਪਰੰਤ ਵੱਖ ਵੱਖ ਵਰਗਾਂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ

ਸਵ: ਡਾਇਰੈਕਟਰ ਮੈਡਮ ਸਰਬਜੀਤ ਕੌਰ ਦੇ ਪਤੀ ਤੇ ਚੇਅਰਮੈਨ ਬਲਦੇਵ ਸਿੰਘ ਵਿਰਕ ਅਤੇ ਬੇਟੇ ਤੇਜਬੀਰ ਸਿੰਘ ਵਿਰਕ ਦੇ ਨਾਲ ਡੰੂਘੇ ਦੁੱਖ ਦਾ ਇਜ਼ਹਾਰ ਵੀ ਕੀਤਾ ਗਿਆ। ਜਦੋਂ ਕਿ ਵੱਖ ਵੱਖ ਸਕੂਲ ਪ੍ਰਬੰਧਕਾਂ, ਧਾਰਮਿਕ ਸਭਾ ਸੁਸਾਇਟੀਆਂ, ਰਾਜਨੀਤਿਕ ਪਾਰਟੀਆਂ ਤੇ ਕਈ ਹੋਰ ਸੰਗਠਨਾ ਦੇ ਸਰਗਰਮ ਅਹੁੱਦੇਦਾਰਾਂ ਤੇ ਮੈਂਬਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਵ” ਡਾਇਰੈਕਟਰ ਮੈਡਮ ਸਰਬਜੀਤ ਕੌਰ ਦੇ ਵੱਲੋਂ ਬੀਡੀਓੁ ਦਫਤਰ ਹਰਸ਼ਾ ਛੀਨਾ ਵਿਖੇ ਬਤੌਰ ਸੁਪਰਡੈਂਟ ਤੇ ਸਮਾਜਿਕ ਤੌਰ ਤੇ ਵਿਚਰਦਿਆਂ ਕੀਤੇ ਗਏ ਮਿਸਾਲੀ ਸ਼ੁੱਭ ਸਮਾਜ ਸੇਵਾ ਕਾਰਜਾਂ ਦਾ ਗੁਣਗਾਨ ਵੀ ਕੀਤਾ। ਇਸ ਦੌਰਾਨ ਗੁਰਦੁਆਰਾ ਸਾਹਿਬ ਤੇ ਪ੍ਰਬੰਧਕਾਂ ਵੱਲੋਂ ਚੇਅਰਮੈਨ ਬਲਦੇਵ ਸਿੰਘ ਵਿਰਕ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓੁ ਦੇ ਕੇ ਸਨਮਾਨਿਤ ਵੀ ਕੀਤਾ। ਐਮ.ਡੀ ਤੇਜਬੀਰ ਸਿੰਘ ਵਿਰਕ ਦੇ ਵੱਲੋਂ ਆਈਆਂ ਸੰਗਤਾਂ ਤੇ ਨਾਮਵਰ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-