ਪੱਤਰਕਾਰ ਜਸਪਾਲ ਸਿੰਘ ਗਿੱਲ ਨੂੰ ਸਦਮਾ!ਪਿਤਾ ਜੀ ਸਵਰਗਵਾਸ

4913272
Total views : 5895574

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਮਜੀਠਾ ਤੋ ਪੰਜਾਬੀ ਜਾਗਰਣ ਅਖਬਾਰ ਦੇ ਪੱਤਰਕਾਰ, ਸਾਂਝੀਵਾਲਤਾ ਦਿਹਾਤੀ ਪੱਤਰਕਾਰ ਯੂਨੀਅਨ ਪੰਜਾਬ ਦੇ ਚੇਅਰਮੈਨ ਜਸਪਾਲ ਸਿੰਘ ਗਿੱਲ ਅਤੇ ਰਵਿੰਦਰ ਸਿੰਘ ਗਿੱਲ ਐਸ.ਡੀ.ਓ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਉਸ ਵਕਤ ਵੱਡਾ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਡਾ: ਸੁਰਜੀਤ ਸਿੰਘ ਗਿੱਲ ਸੰਖੇਪ ਬਿਮਾਰੀ ਉਪਰੰਤ ਆਪਣੇ ਸਵਾਸਾਂ ਦੀ ਪੂੰਜੀ ਖਤਮ ਕਰਕੇ ਅਕਾਲ ਪੁਰਖ ਦੇ ਚਰਨਾ ਵਿਚ ਜਾ ਬਿਰਾਜੇ। ਡਾ: ਸੁਰਜੀਤ ਸਿੰਘ ਗਿੱਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਜੀਠਾ ਵਿਖੇ ਪਰਿਵਾਰਕ ਮੈਬਰਾਂ ਵਲੋ ਸੈਂਕੜੇ ਸਨੇਹੀਆਂ ਦੀਆਂ ਨਮ ਅੱਖਾਂ ਦੀ ਹਾਜ਼ਰੀ ਵਿਚ ਕਰ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਐਸ.ਡੀ.ਓ ਰਵਿੰਦਰ ਸਿੰਘ ਗਿੱਲ ਨੇ ਦਿਖਾਈ।

ਸੈਂਕੜੇ ਸਨੇਹੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਗਿੱਲ ਪਰਿਵਾਰ ਨਾਲ ਅੰਤਿਮ ਸੰਸਕਾਰ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ , ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ,ਮੇਜਰ ਸਿਵਚਰਨ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਡਾ: ਮਨਜੀਤ ਸਿੰਘ ਭੋਮਾ, ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ, ਸਤਿੰਦਰ ਸਿੰਘ ਸ਼ਾਹ ਮਜੀਠਾ, ਆਮ ਆਦਮੀ ਪਾਰਟੀ ਤੋਂ ਨੋਜਵਾਨ ਆਗੂ ਆਕਾਸ਼ਦੀਪ ਸਿੰਘ ਮਜੀਠਾ, ਨਗਰ ਕੋਂਸਲ ਮਜੀਠਾ ਦੇ ਸਾਬਕਾ ਪ੍ਰਧਾਨ ਤਰੁਨ ਕੁਮਾਰ ਅਬਰੋਲ, ਪ੍ਰਧਾਨ ਸਲਵੰਤ ਸੇਠ, ਸੀਨੀ: ਮੀਤ ਪ੍ਰਧਾਨ ਪ੍ਰਿੰਸ ਨਈਅਰ, ਕਾਂਗਰਸੀ ਆਗੂ ਪਰਮਜੀਤ ਸਿੰਘ ਪੰਮਾ ਪ੍ਰਧਾਨ, ਰਵਿੰਦਰ ਸਿੰਘ ਵਿੰਦਾ ਮਜੀਠਾ, ਅਜੈ ਕੁਮਾਰ ਚੌਪੜਾ, ਬਿੱਲਾ ਸ਼ਾਹ ਆੜ੍ਹਤੀਆ, ਨਰੇਸ਼ ਕੁਮਾਰ, ਸੁਨੀਲ ਦੇਵਗਨ, ਰਵਿੰਦਰ ਕਪਾਹੀ, ਪ੍ਰਿਥੀਪਾਲ ਸਿੰਘ ਹਰੀਆਂ, ਅਸ਼ਵਨੀ ਨਈਅਰ, ਜਗਤਾਰ ਸਿੰਘ ਸਹਿਮੀ, ਸਰਬਜੀਤ ਸਿੰਘ ਵਡਾਲਾ, ਕੁਲਦੀਪ ਸਿੰਘ ਕਾਹਲੋ, ਜੋਗਾ ਸਿੰਘ ਅਠਵਾਲ, ਸੋਇੰਮ ਆਨੰਦ, ਪ੍ਰਮੌਦ ਕੁਮਾਰ, ਸਮੇਤ ਹੋਰ ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੇ ਦੁੱਖ ਸਾਂਝਾ ਕੀਤਾ। ਪਰਿਵਾਰਕ ਮੈਬਰਾਂ ਵਲੋ ਮਿਲੀ ਜਾਣਕਾਰੀ ਅਨੁਸਾਰ ਡਾ: ਸੁਰਜੀਤ ਸਿੰਘ ਗਿੱਲ ਨਮਿਤ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਮਜੀਠਾ ਵਿਖੇ 5 ਜੂਨ ਦਿਨ ਬੁੱਧਵਾਰ ਨੂੰ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦਆਰਾ ਬਾਬਾ ਕਾਹਨ ਸਿੰਘ ਜੀ ਮਜੀਠਾ ਵਿਖੇ ਹੋਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News