ਲੋਕਲ ਗੁਰਦੁਆਰਾ ਕਮੇਟੀ ਝਬਾਲ ਦੇ ਲਾਪਤਾ ਸਾਬਕਾ ਮੀਤ ਪ੍ਰਧਾਨ ਦੀ ਮਿਲੀ ਮ੍ਰਿਤਕ ਲਾਸ਼-ਪੁਲਿਸ ਨੇ ਅਣਪਛਾਤਿਆ ਵਿਰੁੱਧ ਕੀਤਾ ਕਤਲ ਦਾ ਪਰਚਾ ਦਰਜ

4913379
Total views : 5895773

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਤਰਨ ਤਾਰਨ, ਬੱਬੂ ਬੰਡਾਲਾ, ਜਸਬੀਰ ਲੱਡੂ

ਲੋਕਲ ਗੁਰਦੁਆਰਾ ਕਮੇਟੀ ਬੀਬੀ ਵੀਰੋ ਜੀ ਝਬਾਲ ਦੇ ਸਾਬਕਾ ਮੀਤ ਗੁਰਨਾਮ ਸਿੰਘ ਸੱਲੋ ਜੋ ਬੀਤੇ ਦਿਨ ਤੋ ਲਾਪਤਾ ਸਨ , ਉਨਾਂ ਦੀ ਅੱਜ ਮ੍ਰਿਤਕ ਲਾਸ ਕੱਕਾ ਕੰਡਿਆਲਾ ਡਰੇਨ ਲਾਗਿਓ ਮਿਲਣ ‘ਤੇ ਰੋਸ ‘ਚ ਪ੍ਰੀਵਾਰਕ ਮੈਬਰਾਂ ਤੇ ਪਿੰਡ ਵਾਸੀਆ ਨੇ ਥਾਣਾਂ ਝਬਾਲ ਦੇ ਬਾਹਰ ਰੋਸ ਧਰਨਾ ਦੇਕੇ ਇਸ ਲਈ ਗੁਰਦੁਆਰਾ ਮਾਤਾ ਭਾਗ ਕੌਰ ਦੇ ਪ੍ਰਬੰਧਕਾਂ ਨੂੰ ਜੁਮੇਵਾਰ ਠਹਿਰਾਇਆ।

ਜਿਥੇ ਗੱਲ ਕਰਦਿਆ ਮ੍ਰਿਤਕ ਦੀ ਪਤਨੀਪਤਨੀ ਸ਼ਿੰਦਰ ਕੌਰ ਅਤੇ ਬੇਟੀ ਸੁਨੀਤਾ ਨੇ ਕਿਹਾ ਕਿ ਗੁਰਨਾਮ ਸਿੰਘ ਜੋ ਕੱਲ ਸਵੇਰੇ ਦਾ ਘਰੋਂ ਮੋਟਰ ਸਾਈਕਲ ਤੇ ਗਿਆ ਸੀ ਪ੍ਰੰਤੂ ਦੇਰ ਰਾਤ ਵਾਪਸ ਨਾ ਆਉਣ ਕਰਕੇ ਅਸੀਂ ਉਹਨਾਂ ਦੀ ਭਾਲ ਕਰ ਰਹੇ ਸੀ ਕਿ ਸਵੇਰੇ ਸਾਨੂੰ ਪਤਾ ਲੱਗਾ ਕਿ ਤਰਨ ਤਾਰਨ ਨੇੜੇ ਡਰੇਨ ਤੇ ਝਾੜੀਆਂ ਨੇੜੇ ਇਕ ਲਾਸ਼ ਪਈ ਹੈ ਜਦੋਂ ਅਸੀਂ ਜਾਕੇ ਵੇਖਿਆ ਤਾਂ ਲਾਸ਼ ਗੁਰਨਾਮ ਸਿੰਘ ਝਬਾਲ ਦੀ ਹੀ ਸੀ।ਮੌਕੇ ਤੇ ਪੁੱਜੇ ਡੀ.ਐਸ.ਪੀ ਸਬ ਡਵੀਜਨ ਤਰਨ ਤਾਰਨ ਸ੍ਰੀ ਤਰਸੇਮ ਮਸੀਹ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਦੇ ਬਿਆਨਾਂ ‘ਤੇ ਥਾਣਾਂ ਸਿਟੀ ਤਰਨ ਤਾਰਨ ਵਿਖੇ ਅਣਪਛਾਤੇ ਵਿਆਕਤੀਆ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੋਸਟ ਮਾਰਟਮ ਰਿਪੋਰਟ ‘ਤੇ ਮੌਤ ਦੇ ਅਸਲ ਕਾਰਨਾ ਦਾ ਪਤਾ ਲੱਗ ਸਕੇਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News