ਪਟਵਾਰੀ ਨੂੰ ਲੋਕਾਂ ਨਾਲ ਦੁਰਵਿਹਾਰ ਕਰਨਾ ਪਿਆ ਮਹਿੰਗਾ! ਸ਼ਕਾਇਤ ਮਿਲਣ ‘ਤੇ ਡੀ.ਸੀ ਨੇ ਕੀਤਾ ਮੁੱਅਤਲ

4948619
Total views : 5949213

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਸੁਲਤਾਨਪੁਰ ਲੋਧੀ/ਮਲਕੀਤ ਕੌਰ 

ਜ਼ਿਲ੍ਹਾ ਕੁਲੈਕਟਰ ਕਪੂਰਥਲਾ ਵਲੋਂ ਡਿਊਟੀ ਪਬਲਿਕ ਨਾਲ ਗਲਤ ਵਿਹਾਰ ਕਰਨ  ਦੇ ਦੋਸ਼ਾਂ ਹੇਠ ਗੁਰਭੇਜ ਸਿੰਘ ਪਟਵਾਰੀ ਹਲਕਾ ਮਾਛੀ ਜ਼ੋਆ ਤਹਿਸੀਲ ਸੁਲਤਾਨਪੁਰ ਲੋਧੀ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾਵਾਂ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।ਉਨ੍ਹਾਂ ਵਲੋਂ ਜਾਰੀ ਹੁਕਮਾਂ ਅਨੁਸਾਰ ਪਟਵਾਰੀ ਗੁਰਭੇਜ ਸਿੰਘ ਨੂੰ ਸਰਕਾਰੀ ਡਿਊਟੀ ਦੌਰਾਨ ਪਬਲਿਕ ਨਾਲ ਗਲਤ ਵਿਹਾਰ ਕਰਨ ਹੇਠ ਪੰਜਾਬ ਪਨੀਸ਼ਮੈਂਟ ਐਂਡ ਅਪੀਲ ਰੂਲਜ਼ 1970 ਦੀ ਧਾਰਾ 4 ਅਧੀਨ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾਵਾਂ ਤੋਂ ਮੁਅੱਤਲ ਕੀਤਾ ਜਾਂਦਾ ਹੈ। ਮੁਅੱਤਲੀ ਦੌਰਾਨ ਸਬੰਧਿਤ ਕਰਮਚਾਰੀ ਦਾ ਹੈੱਡਕੁਆਰਟਰ ਤਹਿਸੀਲ ਦਫਤਰ ਕਪੂਰਥਲਾ ਰੱਖਿਆ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News