ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਈਕੋ ਕਲੱਬ ਵੱਲੋਂ ਖੇਤੀਬਾੜੀ ਦੇ ਮੁੱਦਿਆਂ ਉੱਤੇ ਸੈਮੀਨਾਰ

4878610
Total views : 5841137

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਰਈ‌ਆ ,ਬਾਬਾ ਬਕਾਲਾ / ਬਲਵਿੰਦਰ ਸਿੰਘ ਸੰਧੂ ,ਗੋਰਵ ਸ਼ਰਮਾ ‌ ‌ ‌ ‌

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਧੀਨ ਚਲਾਈ ਜਾ ਰਹੀ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਕਾਲਜ ਦੇ ਓਐਸਡੀ ਡਾ. ਤੇਜਿੰਦਰ ਕੌਰ ਸ਼ਾਹੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਕਾਲਜ ਦੇ ਈਕੋ ਕਲੱਬ ਤੇ ਇੰਚਾਰਜ ਪ੍ਰੋ.ਅਰੁਣ ਗੋਸਾਈ ਵੱਲੋਂ ਖੇਤੀਬਾੜੀ ਦੇ ਦਰਪੇਸ਼ ਚੁਣੌਤੀਆਂ ਉੱਤੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਖੇਤੀਬਾੜੀ ਅਫ਼ਸਰ ਡਾ. ਵਿਕਰਮਜੀਤ ਸਿੰਘ ਬਰਾੜ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਕਮਿਸਟਰੀ ਵਿਭਾਗ ਦੇ ਪ੍ਰੋ ਜਸਮਿੰਦਰ ਕੌਰ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਜਿਸ ਉਪਰੰਤ ਈਕੋ ਕਲੱਬ ਦੇ ਪ੍ਰੋ ਅਰੁਣ ਗੁਸਾਈਂ ਵੱਲੋਂ ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ।

ਇਸ ਮੌਕੇ ਡਾ. ਵਿਕਰਮਜੀਤ ਸਿੰਘ ਬਰਾੜ ਵੱਲੋਂ ਜਿਥੇ ਖੇਤੀਬਾੜੀ ਦੇ ਅਜੋਕੇ ਤਰੀਕਿਆਂ ਅਤੇ ਕੀਟਨਾਸ਼ਕ ਅਤੇ ਨਦੀਨ ਨਾਸ਼ਕ ਸਪਰੇਅ ਨਾਲ ਵਾਤਾਵਰਣ ਨੂੰ ਹੋ ਰਹੇ ਨੁਕਸਾਨਾਂ ਦਾ ਜਿਕਰ ਕੀਤਾ ਓਥੇ ਹੀ ਉਹਨਾਂ ਬਹੁਤ ਸਾਰੇ ਤਰੀਕੇ ਦੱਸੇ ਜਿਹਨਾਂ ਨਾਲ ਔਰਗੈਨਿਕ ਖੇਤੀ ਕੀਤੀ ਜਾ ਸਕਦੀ ਹੈ। ਇਸ ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਆਏ ਖੇਤੀਬਾੜੀ ਅਫ਼ਸਰ ਕੋਲੋਂ ਆਪਣੀਆਂ ਖੇਤੀ ਨਾਲ ਸਬੰਧਤ ਮੁਸ਼ਕਿਲਾਂ ਸਾਂਝੀਆਂ ਕੀਤੀਆਂ ਗਈਆਂ ਜਿਹਨਾਂ ਬਾਰੇ ਬਰਾੜ ਜੀ ਵਲੋਂ ਉੱਚਿਤ ਹੱਲ ਦਸੇ ਗਏ। ਸਮਾਗ਼ਮ ਦੇ ਅੰਤ ਵਿੱਚ ਕਾਲਜ ਦੇ ਓਐਸਡੀ ਡਾ ਤੇਜਿੰਦਰ ਕੌਰ ਸ਼ਾਹੀ ਅਤੇ ਪ੍ਰੋ. ਸਤਬੀਰ ਸਿੰਘ ਮੱਤੇਵਾਲ ਵੱਲੋਂ ਪਹੁੰਚੇ ਮੁੱਖ ਮਹਿਮਾਨ ,ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਸੈਮੀਨਾਰ ਦਾ ਮੰਚ ਸੰਚਾਲਨ ਪ੍ਰੋ. ਹਰਪ੍ਰੀਤ ਕੌਰ ਦੀ ਯੋਗ ਅਗਵਾਈ ਵਿੱਚ ਕੀਤਾ ਗਿਆ।ਇਸ ਮੌਕੇ ਪ੍ਰੋ.ਅਰੁਣ ਗੁਸਾਈਂ, ਪ੍ਰੋ. ਸਤਬੀਰ ਸਿੰਘ ਮੱਤੇਵਾਲ, ਪ੍ਰੋ. ਅਮਨਦੀਪ ਸਿੰਘ, ਪ੍ਰੋ.ਗੌਰਵ, ਪ੍ਰੋ.ਹੀਰਾ ਲਾਲ, ਪ੍ਰੋ.ਰੋਹਿਤ ਗੁਪਤਾ, ਪ੍ਰੋ.ਹਰਪ੍ਰੀਤ ਕੌਰ , ਪ੍ਰੋ. ਜਸਮਿੰਦਰ ਕੌਰ, ਪ੍ਰੋ. ਸੁਪ੍ਰੀਤ ਕੌਰ, ਪ੍ਰੋ. ਮਨੂੰ ਬਾਲਾ, ਪ੍ਰੋ. ਵਨੀਤ ਕੌਰ, ਪ੍ਰੋ. ਜੈਸਮੀਨ ਅਤੇ ਪ੍ਰੋ.ਪਲਵਿੰਦਰ ਕੌਰ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਤੋ ਅੱਗੇ ਸ਼ੇਅਰ ਕਰੋ-

Share this News