Total views : 5507375
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰੰਦਰਜੀਤ ਸਿੰਘ
ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ ਮਹਾਤਮਾ ਹੰਸਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਹਵਨ ਯੱਗ ਕਰਵਾਇਆ ਗਿਆ। ਇਸ ਹਵਨ ਯੱਗ ਵਿਚ ਮੁੱਖ ਜਜਮਾਨ ਦੇ ਰੂਪ ‘ਚ ਸ਼੍ਰੀ ਸੁਦਰਸ਼ਨ ਕਪੂਰ, ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ ਸਹਿਤ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਾਮਲ ਹੋਏ।
ਵਿਸ਼ੇਸ਼ ਰੂਪ ‘ਚ ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ, ਨਵੀ ਦਿੱਲੀ ਦੇ ਪ੍ਰਧਾਨ, ਪਦਮ ਸ਼੍ਰੀ ਅਵਾਰਡੀ ਡਾ. ਪੂਨਮ ਸੂਰੀ ਦੁਆਰਾ 20 ਅਪ੍ਰੈਲ 2024 ਨੂੰ ਪਾਨੀਪਤ, ਹਰਿਆਣਾ ਵਿਖੇ ਸਮਰਪਨ ਦਿਵਸ ਮੌਕੇ ਮਹਾਤਮਾ ਹੰਸਰਾਜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਨਾਲ ਸਨਮਾਨਿਤ ਹੋਣ ‘ਤੇ ਸਥਾਨਕ ਪ੍ਰਬੰਧਕ ਕਮੇਟੀ ਦੇ ਮੈਂਬਰ, ਅੰਮ੍ਰਿਤਸਰ ਦੇ ਵਿਭਿੰਨ ਆਰਿਆ ਸਮਾਜ ਦੇ ਮੈਂਬਰ ਅਤੇ ਆਏ ਹੋਏ ਮਹਿਮਾਨਾਂ ਸਹਿਤ ਕਾਲਜ ਦੇ ਟੀਚਿੰਗ, ਨਾਨ- ਟੀਚਿੰਗ ਅਤੇ ਵਿਦਿਆਰਥਣਾਂ ਦੁਆਰਾ ਪ੍ਰਿੰਸੀਪਲ ਸਾਹਿਬਾਂ ਦਾ ਢੋਲ ਅਤੇ ਨਗਾੜੇ ਦੀ ਥਾਪ, ਅਲਗੋਜੇ, ਸ਼ੰਖਨਾਦ, ਖੰਜਰੀਆਂ, ਪੰਜਾਬੀ ਬੋਲੀਆਂ ਦੇ ਰਸਮਈ ਬੋਲਾਂ, ਫੁੱਲ ਮਾਲਾਵਾਂ ਅਤੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ।
ਸਾਲ 2024 ਲਈ ਇਹ ਅਵਾਰਡ ਪ੍ਰਾਪਤ ਕਰਨ ਵਾਲੇ ਡਾ. ਵਾਲੀਆ ਇਕਲੌਤੇ ਕਾਲਜ ਪ੍ਰਿੰਸੀਪਲ ਸਨ ਜਿੰਨ੍ਹਾਂ ਨੂੰ ਐਨ ਸੀ ਸੀ ਕੈਡਿਟਾਂ ਰਾਹੀ ਮੰਚ ਤੱਕ ਲਿਜਾਇਆ ਗਿਆ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਪਰਮਾਤਮਾ ਦਾ ਧੰਨਵਾਦ ਕਰਦਿਆਂ ਆਪਣੀਆਂ ਪ੍ਰਾਪਤੀਆਂ ‘ਚ ਆਪਣੇ ਮਹਰੂਮ ਪਿਤਾ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਉਹਨਾਂ ਨੇ ਸਤਿਕਾਰਯੋਗ ਪ੍ਰਧਾਨ ਡਾ. ਪੂਨਮ ਸੂਰੀ ਦੀ ਗਤੀਸ਼ੀਲ ਅਤੇ ਪ੍ਰੇਰਨਾਦਾਇਕ ਅਗਵਾਈ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਪੂਰੇ ਬੀ.ਬੀ.ਕੇ ਪਰਿਵਾਰ ਦੀ ਸ਼ਾਨਦਾਰ ਟੀਮ ਵਰਕ ਲਈ ਸ਼ਲਾਘਾ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਮਹਾਤਮਾ ਹੰਸਰਾਜ ਜੀ ਨੂੰ ਨਿਰਸਵਾਰਥ ਸੇਵਾ ਅਤੇ ਤਿਆਗ ਦੇ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਮਹਾਤਮਾ ਹੰਸਰਾਜ ਜੀ ਦਾ ਜਨਮ ਦਿਹਾੜਾ ਸਾਨੂੰ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ, ਵਿਚਾਰਾਂ ਦੇ ਸਿਧਾਂਤਾਂ ਦੀ ਯਾਦ ਦਿਵਾਉਂਦਾ ਹੈ ਜੋ ਉਨ੍ਹਾਂ ਨੇ ਸਿੱਖਿਆ ਅਤੇ ਦੇਸ਼ ਦੀ ਆਜ਼ਾਦੀ ਲਈ ਬਣਾਏ ਸਨ। ਮਹਾਤਮਾ ਹੰਸਰਾਜ ਜੀ ਵਰਗੀਆਂ ਮਹਾਨ ਰੂਹਾਂ ਦੀ ਸਖ਼ਤ ਮਿਹਨਤ ਸਦਕਾ ਹੀ ਡੀ.ਏ.ਵੀ ਸੰਸਥਾ ਦੇਸ਼ ਵਿੱਚ ਸਭ ਤੋਂ ਵੱਡਾ ਗੈਰ ਸਰਕਾਰੀ ਸਿੱਖਿਆ ਨੈਟਵਰਕ ਸਥਾਪਤ ਕਰਨ ਵਿੱਚ ਕਾਮਯਾਬ ਹੋਈ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਇੰਦਰਪਾਲ ਆਰੀਆ, ਪ੍ਰਧਾਨ, ਆਰਿਆ ਸਮਾਜ ਲਕਸ਼ਮਣਸਰ ਅਤੇ ਮੈਂਬਰ ਡੀ.ਏ.ਵੀ ਮੈਨੇਜਿੰਗ ਕਮੇਟੀ. ਨਵੀਂ ਦਿੱਲੀ ਨੇ ਦੱਸਿਆ ਕਿ ਮਹਾਤਮਾ ਹੰਸਰਾਜ ਜੀ ਨੇ ਸਿੱਖਿਆ ਰਾਹੀਂ ਦੇਸ਼ ਵਿੱਚ ਕ੍ਰਾਂਤੀ ਲਿਆਂਦੀ। ਸ਼੍ਰੀ ਰਾਕੇਸ਼ ਮਹਿਰਾ, ਪ੍ਰਧਾਨ, ਆਰਿਆ ਪ੍ਰਤੀਨਿਧੀ ਉਪਸਭਾ, ਪੰਜਾਬ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਮਹਾਤਮਾ ਹੰਸਰਾਜ ਜੀ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਐਲਆਈਸੀ ਵਰਗੀਆਂ ਸੰਸਥਾਵਾਂ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਇਆ।
ਸ਼੍ਰੀ ਵਿਪਿਨ ਭਸੀਨ, ਵਰਿਸ਼ਠ ਮੈਂਬਰ, ਸਥਾਨਕ ਪ੍ਰਬੰਧਕ ਕਮੇਟੀ, ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਹੰਸਰਾਜ ਜੀ ਆਪਣੇ ਸਮੇਂ ਦੇ ਮਹਾਨ ਸੁਧਾਰਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਔਰਤਾਂ ਦੀ ਸਮਾਜਿਕ ਉੱਨਤੀ ਲਈ ਅਣਥੱਕ ਕੰਮ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-