ਪਤੀ ਨੂੰ ਮਰਵਾਕੇ ਪੁਲਿਸ ਨੂੰ ਚੱਕਰ ‘ਚ ਪਾਉਣ ਵਾਲੀ ਪਤਨੀ ਆਸ਼ਿਕ ਸਮੇਤ ਪੁਲਿਸ ਦੇ ਚੱਕਰਵਿਊ ‘ਚ ਫਸੀ

4878817
Total views : 5841585

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਨਾਮ, ਊਧਮ ਸਿੰਘ ਵਾਲਾ/ਬੀ.ਐਨ.ਈ ਬਿਊਰੋ

ਬੀਤੇ ਦਿਨ ਸੁਨਾਮ ‘ਚ ਹੋਏ ਇਕ ਟਰੱਕ ਡਰਾਈਵਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਸੁਨਾਮ ਪੁਲਿਸ ਵਲੋਂ ਇਸ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐਸ. ਪੀ. ਸੁਨਾਮ ਮਨਦੀਪ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਦੀ ਰਾਤ ਨੂੰ ਡਰਾਈਵਰ ਜਸਵੀਰ ਸਿੰਘ ਜੱਸਾ ਵਾਸੀ ਕੱਚਾ ਪਹਾ ਸੁਨਾਮ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸੰਬੰਧੀ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਆਸ਼ਿਕ ਨੂੰ ਬਚਾਉਣ ਲਈ ਪੁਲਿਸ ਨੂੰ ਦਿੱਤੀ ਝੂਠੀ ਇਤਲਾਹ

ਮਾਮਲਾ ਸ਼ੱਕੀ ਲੱਗਣ ਉਤੇ ਇੰਸਪੈਕਟਰ ਸੁਖਦੀਪ ਸਿੰਘ ਐਸ.ਐਸ.ਓ. ਸ਼ਹਿਰੀ ਸੁਨਾਮ ਅਤੇ ਸੀ. ਆਈ. ਏ. ਸਟਾਫ ਲੱਡਾ ਕੋਠੀ ਦੀ ਟੀਮ ਅਤੇ ਟੈਕਨੀਕਲ ਸਟਾਫ ਵਲੋਂ ਡੂੰਘਾਈ ਨਾਲ ਕੀਤੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਚਰਨਜੀਤ ਕੌਰ ਦੇ ਸੁਨਾਮ ਦੇ ਹੀ ਰਹਿਣ ਵਾਲੇ ਨਿਰਮਲ ਸਿੰਘ ਨਾਂਅ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ ਜੋ ਕਿ ਮ੍ਰਿਤਕ ਜਸਵੀਰ ਸਿੰਘ ਦੇ ਘਰ ਦੁੱਧ ਪਾਉਣ ਆਉਂਦਾ ਸੀ।

ਇਨ੍ਹਾਂ ਦੋਵਾਂ ਨੇ ਜਸਵੀਰ ਸਿੰਘ ਦਾ ਕਤਲ ਕਰ ਦਿੱਤਾ। ਚਰਨਜੀਤ ਕੌਰ ਨੇ ਆਪਣੇ ਆਸ਼ਿਕ ਨੂੰ ਬਚਾਉਣ ਲਈ ਪੁਲਿਸ ਕੋਲ ਝੂਠੀ ਇਤਲਾਹ ਦੇ ਕੇ ਅੰਨ੍ਹੇ ਕਤਲ ਦਾ ਮੁਕੱਦਮਾ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਤਲ ਵਿਚ ਵਰਤਿਆ ਹਥਿਆਰ ਅਤੇ ਸਾਈਕਲ ਬਰਾਮਦ ਕਰ ਲਿਆ ਹੈ। ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News