ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ਼ ਤਾਂ ਮਜ਼ਦੂਰਾਂ ਕਿਸਾਨਾਂ ਦੇ ਕਿਉਂ ਨਹੀਂ — ਸਯੁੰਕਤ ਕਿਸਾਨ ਮੋਰਚਾ

4878817
Total views : 5841602

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਲੱਡੂ, ਬੱਬੂ ਬੰਡਾਲਾ

ਅੱਜ ਐਸ ਐਸ ਪੀ ਤਰਨ ਤਾਰਨ ਵਲੋਂ ਸਯੁੰਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਮੀਟਿੰਗ ਆਪਣੇ ਦਫ਼ਤਰ ਵਿੱਚ ਸੱਦੀ । ਉਹਨਾਂ ਨੇ ਕਿਸਾਨ ਆਗੂਆਂ ਨੂੰ ਭਾਜਪਾ ਉਮੀਦਵਾਰ ਨੂੰ ਸਵਾਲ ਕਰਨ ਸਬੰਧੀ ਕਿਸਾਨ ਆਗੂਆਂ ਨੂੰ ਕੁੱਝ ਸਲਾਹਾਂ ਦੇਣ ਦੀ ਕੋਸ਼ਿਸ਼ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਯੁੰਕਤ ਕਿਸਾਨ ਮੋਰਚਾ ਦੇ ਆਗੂਆਂ ਪਰਗਟ ਸਿੰਘ ਮਹਿੰਦੀਪੁਰ, ਦਲਜੀਤ ਸਿੰਘ ਦਿਆਲਪੁਰਾ, ਪੂਰਨ ਸਿੰਘ ਮਾੜੀਮੇਘਾ,ਦਲੇਰ ਸਿੰਘ ਰਾਜੋਕੇ, ਬਲਵਿੰਦਰ ਸਿੰਘ ਸਖੀਰਾ, ਭੁਪਿੰਦਰ ਸਿੰਘ ਪੰਡੋਰੀ, ਤਰਸੇਮ ਸਿੰਘ ਲੁਹਾਰ, ਨਿਰਪਾਲ ਸਿੰਘ ਜਿਓਣੇਕੇ,ਸੁਖਦੇਵ ਸਿੰਘ ਤੁੜ, ਸਾਹਿਬ ਸਿੰਘ ਸੈਦੋ, ਫਤਿਹ ਸਿੰਘ ਵੜਿੰਗ , ਪ੍ਰਗਟ ਸਿੰਘ ਬਾਰਡਰ ਏਰੀਆ ਤੇ ਤਰਸੇਮ ਸਿੰਘ ਕਲਸੀ ਨੇ ਐਸ .ਐਸ. ਪੀ ਨੂੰ ਕਿਹਾ ਕਿ ਸਯੁੰਕਤ ਕਿਸਾਨ ਮੋਰਚਾ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਅਸੀਂ ਬਿੱਲਕੁੱਲ ਸ਼ਾਂਤਮਈ ਢੰਗ ਨਾਲ ਭਾਜਪਾ ਉਮੀਦਵਾਰ ਨੂੰ ਸਵਾਲ ਪੁੱਛਣ ਲਈ ਜਾਂਦੇ ਹਾਂ ਪਰ ਭਾਜਪਾ ਉਮੀਦਵਾਰ ਗੱਡੀ ਚੋਂ ਉਤਰਣ ਲਈ ਤਿਆਰ ਨਹੀਂ ਹੁੰਦਾ।

ਭਾਜਪਾ ਮਜ਼ਦੂਰ ਕਿਸਾਨ ਵਿਰੋਧੀ- ਕਿਸਾਨ ਆਗੂ

ਭਿੱਖੀਵਿੰਡ ਵਿਖੇ ਤਾਂ ਭਾਜਪਾ ਉਮੀਦਵਾਰ ਵਲੋਂ ਕਿਸਾਨਾਂ ਤੇ ਗੱਡੀ ਝੜਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ। ਪੁਲੀਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਭਾਜਪਾ ਉਮੀਦਵਾਰ ਨੂੰ ਸਲਾਹ ਦੇਣ ਕਿ ਉਹ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਦਾ ਜਵਾਬ ਦੇਣ ਤੇ ਆਪਣਾ ਪ੍ਰਚਾਰ ਕਰਨ। ਇਸਤੇ ਐਸ ਐਸ ਪੀ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਇਹ ਸਲਾਹ ਉਹਨਾਂ ਨੂੰ ਵੀ ਦੇਵੇਗਾ। ਕਿਸਾਨ ਆਗੂਆਂ ਜ਼ੋਰਦਾਰ ਆਵਾਜ਼ ਵਿੱਚ ਕਿਹਾ ਕਿ ਸਾਡਾ ਸੰਘਰਸ਼ ਸ਼ਾਂਤਮਈ ਹੈ।

ਉਹਨਾਂ ਮੰਗ ਕੀਤੀ ਕਿ ਸਾਰੀਆਂ ਫਸਲਾਂ ਤੇ ਐਮ. ਐਸ .ਪੀ ਦੇਣ ਦਾ ਕੀਤਾ ਵਾਅਦਾ ਪੂਰਾ ਕੀਤਾ ਜਾਵੇ।ਹਰ ਨੌਜਵਾਨ ਕੁੜੀ ਮੁੰਡੇ ਨੂੰ ਰੁਜ਼ਗਾਰ ਦੇਣ ਲਈ ਰੁਜ਼ਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ।ਗੜੇਮਾਰੀ ਨਾਲ ਹੋਏ ਫ਼ਸਲੀ ਨੁਕਸਾਨ ਦਾ ਮੁਆਵਜ਼ਾ ਨੁਕਸਾਨ ਅਨੁਸਾਰ ਦਿੱਤਾ ਜਾਵੇ। ਪੰਜਾਬ ਸਰਕਾਰ ਵੀ ਹਮਾਰੀ ਦਾ ਪੂਰਾ ਮੁਆਵਜ਼ਾ ਵਾਅਦੇ ਅਨੁਸਾਰ ਦੇਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਬਲਕਾਰ ਸਿੰਘ ਵਲਟੋਹਾ,ਮੇਹਰ ਸਿੰਘ ਸਖੀਰਾ, ਦਿਲਬਾਗ ਸਿੰਘ ਬਾਣੀਆਂ, ਅਮਰਜੀਤ ਸਿੰਘ ਕਾਹਲਵਾਂ, ਅਨੂਪ ਸਿੰਘ, ਅਜੈਬ ਸਿੰਘ, ਦਵਿੰਦਰ ਸੋਹਲ, ਹਰਵਿੰਦਰ ਸਿੰਘ ਵਲੀਪੁਰ, ਕੁਲਦੀਪ ਸਿੰਘ ਬੈਂਕਾ, ਰੋਬਿਨ ਪ੍ਰੀਤ ਸਿੰਘ,ਜਗੀਰ ਸਿੰਘ ਗੰਡੀਵਿੰਡ, ਗੁਰਪ੍ਰਤਾਪ ਸਿੰਘ ਕੈਰੋਂ,ਬਲਜੀਤ ਸਿੰਘ, ਦਿਲਬਾਗ ਸਿੰਘ,ਬਖਸ਼ੀਸ਼ ਸਿੰਘ,ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-

Share this News