Total views : 5506914
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ਼ੋ੍ਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਅਤੇ ਇਸ ਪਾਰਟੀ ਦੀ ਜਦੋਂ ਵੀ ਸੂਬੇ ਵਿਚ ਸਰਕਾਰ ਬਣੀ, ਉਦੋਂ ਹੀ ਪੰਜਾਬ ਅਤੇ ਪੰਜਾਬੀ ਖ਼ੁਸ਼ਹਾਲ ਹੋਏ ਹਨ।ਇੰਨਾ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਅਕਾਲੀ ਆਗੂ ਸ: ਸਵਰਨ ਸਿੰਘ ਹਰੀਪੁਰਾ ਨੇ ਪਾਰਟੀ ਦੀ ਕੋਰ ਕਮੇਟੀ ਵਲੋ ਲਏ ਫੈਸਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹਾ ਕਰਕੇ ਪਾਰਟੀ ਨੇ ਸਿੱਧ ਕਰ ਦਿੱਤਾ ਹੈ ਕਿ ਉਸ ਨੂੰ ਸਤਾ ਨਾਲੋ ਪਾਰਟੀ ਦੇ ਹਿੱਤ ਜਿਆਦਾ ਪਿਆਰੇ ਹਨ।
ਉਨਾਂ ਨੇ ਪੰਜਾਬ ਦੀ ਸਤਾਧਾਰੀ ਪਾਰਟੀ ਆਪ ‘ਤੇ ਤੰਜ ਕਸਦਿਆ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਤਾ ‘ਤੇ ਕਾਬਜ ਹੋਈ ਇਸ ਪਾਰਟੀ ਤੋ ਪੰਜਾਬ ਵਾਸੀਆਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਹੋ ਰਹੀਆ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਾਸੀ ਇਹ ਗੱਲ ਸਿੱਧ ਕਰਨਗੇ ਉਹ ਆਾਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ।ਉਨ੍ਹਾਂ ਨੇ ਕਿਹਾ ਕਿ ਅੱਜ ਜੋ ਵੀ ਸਕੀਮਾਂ ਸੂਬੇ ‘ਚ ਚੱਲ ਰਹੀਆਂ ਹਨ, ਉਹ ਬਾਦਲ ਸਰਕਾਰ ਸਮੇਂ ਦੀਆਂ ਹੀ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਚੜ੍ਹਦੀਕਲਾ ਵੱਲ ਜਾ ਰਿਹਾ ਹੈ।ਇਸ ਸਮੇ ਉਨਾਂ ਨਾਲ ਸਰਕਲ ਪ੍ਰਧਾਨ ਅਮਰਜੀਤ ਸਿੰਘ ਪੰਜਵੜ੍ਹ. ਹਰਭਜਨ ਸਿੰਘ ਗੁਲਾਟੀ,ਅਰਵਿੰਦ ਕੁਮਾਰ, ਐਡਵੋਕੇਟ ਰਣਜੀਤ ਸਿੰਘ ਢਿਲੋ,ਗੌਰਵ ਜੌੜਾ ਆਦਿ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-