





Total views : 5841511







Total views : 5841511ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਤਰਨ ਤਾਰਨ ਦੇ ਪੁਲਿਸ ਦੇ ਸੀ.ਆਈ.ਏ ਸਟਾਫ ਦੇ ਹੱਥ ਉਸ ਸਮੇ ਵੱਡੀ ਸਫਲਤਾ ਹੱਥ ਲੱਗੀ ਜਦ ਪੁਲਿਸ ਵੱਲੋਂ ਐਸ.ਬੀ.ਆਈ ਬੈਂਕ ਝਬਾਲ ਵਿੱਚ ਹੋਈ ਵੱਡੀ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦਿਆ ਇਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋ ਲੁੱਟੀ ਰਕਮ ਵਿੱਚੋ ਕੁਝ ਰਾਸ਼ੀ,ਗਾਰਡ ਦੀ ਖੋਹੀ ਰਾਈਫਲ ਤੇ ਵਾਰਦਾਤ ਸਮੇ ਵਰਤੀ ਗੱਡੀ ਬ੍ਰਾਮਦ ਕਰਨ ਸਬੰਧੀ ਜਾਣਕਾਰੀ ਦੇਦਿਆ ਸ੍ਰੀ ਅਸ਼ਵਨੀ ਕਪੂਰ ਆਈ.ਪੀ.ਐਸ/ਐਸ.ਐਸ.ਪੀ ਤਰਨ ਤਾਰਨ ਨੇ ਦੱਸਿਆ ਕਿ ਸ੍ਰੀ ਅਜੇ ਰਾਜ ਸਿੰਘ ਪੀ.ਪੀ.ਐਸ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਹੇਠ ਡੀ.ਐਸ.ਪੀ ਸਬ-ਡਵੀਜਨ ਤਰਨ ਤਾਰਨ, ਡੀ.ਐਸ.ਪੀ ਡੀ ਤਰਨ ਤਾਰਨ, ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਇੰਸ: ਪ੍ਰਭਜੀਤ ਸਿੰਘ ਅਤੇ ਐਸ.ਐਚ.ਓ ਥਾਣਾ ਝਬਾਲ ਵੱਲੋਂ ਐਸ.ਬੀ.ਆਈ ਬੈਂਕ ਝਬਾਲ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ 1 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਨਾਂ ਨੇ ਦੱਸਿਆ ਕਿ 29 ਫਰਵਰੀ ਨੂੰ ਅਸ਼ਵਨੀ ਕੁਮਾਰ ਕੈਸ਼ੀਅਰ ਐਸ.ਬੀ.ਆਈ ਬੈਂਕ ਝਬਾਲ ਨੇ ਆਪਣਾ ਬਿਆਨ ਦਰਜ ਕਰਾਇਆ ਕਿ 02 ਅਣਪਛਾਤੇ ਵਿਅਕਤੀ ਐਸ.ਬੀ.ਆਈ ਬੈਂਕ ਝਬਾਲ ਦੇ ਅੰਦਰ ਦਾਖਲ ਹੋਏ ਜਿੰਨਾ ਨੇ ਹੈਲਮੈਟ ਪਹਿਨੇ ਹੋਏ ਸਨ ਅਤੇ ਦਾਖਲ ਹੁੰਦਿਆ ਹੀ ਮੋਰਚੇ ਵਿੱਚ ਖੜੇ ਬੈਂਕ ਗਾਰਡ ਕੰਵਲਜੀਤ ਸਿੰਘ ਵੱਲੋਂ ਹੈਲਮੈਟ ਉਤਾਰਨ ਲਈ ਕਿਹਾ ਗਿਆ ਤਾਂ ਇੱਕ ਨੌਜਵਾਨ ਨੇ ਗਾਰਡ ਤੇ ਪਿਸਟਲ ਤਾਣ ਕੇ ਉਸ ਪਾਸੋ 12 ਬੋਰ ਖੋਹ ਲਈ ਅਤੇ ਦੂਸਰੇ ਨੌਜਵਾਨ ਵੱਲੋਂ ਬੈਂਕ ਵਿੱਚ ਖੜੇ ਗਾਹਕਾਂ ਨੰੁ ਧਮਕੀ ਦਿੱਤੀ ਅਤੇ ਜਮੀਨ ਤੇ ਲੇਟ ਜਾਣ ਲਈ ਕਿਹਾ।
ਫਿਰ ਦੋਨਾ ਅਣਪਛਾਤੇ ਨੌਜਵਾਨਾਂ ਵੱਲੋਂ ਬੈਂਕ ਕੈਸ਼ੀਅਰ ਨੂੰ ਕੈਸ਼ ਬੈਗ ਵਿੱਚ ਪਾਉਣ ਲਈ ਕਿਹਾ ਅਤੇ ਹੈਲਮੈਟ ਪਹਿਨੇ ਹੋਏ ਦੋਵੇ ਨੌਜਵਾਨ 7 ਲੱਖ 82 ਹਜਾਰ 50 ਰੁਪਏ ਨਾਲ ਭਰਿਆ ਕੈਸ਼ ਵਾਲਾ ਬੈਗ ਲੈ ਕੇ 3-4 ਮਿੰਟ ਵਿੱਚ ਹੀ ਸਮੇਤ ਗਾਰਡ ਦੀ 12 ਬੋਰ ਰਾਈਫਲ ਲੈ ਕੇ ਬੈਂਕ ਵਿੱਚੋ ਫਰਾਰ ਗਏ।ਜਿਸ ਸਬੰਧੀ ਥਾਣਾਂ ਝਬਾਲ ਵਿਖੇ ਕੇਸ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਇਸ ਸਬੰਧੀ ਸੀ.ਆਈ.ਏ ਸਟਾਫ ਅਤੇ ਹੋਰ ਅਲੱਗ-ਅਲੱਗ ਬਣਾਈਆਂ ਟੀਮਾਂ ਵੱਲੋਂ ਉਕਤ ਮੁਕੱਦਮਾ ਨੂੰ ਟਰੇਸ ਕਰਦੇ ਹੋਏ ਦੋਸ਼ੀ ਗੁੁਰਿੰਦਰ ਸਿੰਘ ਉਰਫ ਗਿੰਦਰ ਪੁੱਤਰ ਹਰਭਜਨ ਸਿੰਘ ਵਾਸੀ ਨੌਸ਼ਹਿਰਾ ਪੰਨੂੰਆ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋ 90 ਹਜ਼ਾਰ ਰੁਪਏ, ਗਾਰਡ ਦੀ ਖੋਹੀ ਹੋਈ 12 ਬੋਰ ਰਾਈਫਲ ਅਤੇ ਬੈਂਕ ਡਕੈਤੀ ਦੌਰਾਨ ਇੱਕ ਗੱਡੀ ਬਰੀਜਾਂ ਨੰਬਰੀ ਪੀ.ਬੀ 02 ਡੀ.ਐਸ 0607 ਬ੍ਰਾਮਦ ਕੀਤੀ ਗਈ ਜੋ ਉਕਤ ਦੋਸ਼ੀ ਵੱਲੌਂ ਦੱਸਿਆ ਗਿਆ ਕਿ ਇਹ ਗੱਡੀ ਉਸਦੇ ਭਰਾ ਦੇ ਨਾਮ ਪਰ ਰਜਿਸਟਰ ਹੈ।ਇਸ ਤੋਂ ਇਲਾਵਾ ਵਾਰਦਾਤ ਸਮੇਂ ਵਰਤਿਆ ਗਿਆ ਬੁਲਟ ਮੋਟਰਸਾਈਕਲ ਨੰਬਰੀ ਪੀ.ਬੀ 46 ਏ.ਐਫ 5927 ਜੋ ਵਾਰਦਾਤ ਤੋਂ ਪਹਿਲਾਂ ਤਰਨ ਤਾਰਨ ਜਮਸਤਪੁਰ ਪੁੱਲ ਰੋਹੀ ਕੋਲੋ ਖੋਇਆ ਗਿਆਂ ਸੀ ਜੋ ਇਹ ਮੋਟਰਸਾਈਕਲ ਵੀ ਬ੍ਰਾਮਦ ਕੀਤਾ ਗਿਆ ਹੈ।ਜਿਸ ਦੇ ਇੰਕਸਾਫ ‘ਤੇ ਸ਼ਹਿਜਾਦ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਫਤਿਹਚੱਕ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ, ਜਦੋਕਿ ਇਸ ਮਾਮਲੇ ਵਿੱਚ ਇਕ ਅਣਪਛਾਤੇ ਵਿਆਕਤੀ ਨੂੰ ਵੀ ਨਾਮਜਦ ਕੀਤਾ ਗਿਆ ਹੈ , ਉਨਾਂ ਨੇ ਦੱਸਿਆ ਕਿ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਸਮੇ ਉਨਾਂ ਨਾਲ ਸ੍ਰੀ ਅਜੇ ਰਾਜ ਸਿੰਘ ਪੀ.ਪੀ.ਐਸ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ, ਸ੍ਰੀ ਤਰਸੇਮ ਮਸੀਹ ਡੀ.ਐਸ.ਪੀ ਸਬ-ਡਵੀਜਨ ਤਰਨ ਤਾਰਨ, ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਇੰਸ: ਪ੍ਰਭਜੀਤ ਸਿੰਘ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ