ਸੈਟੇਲਾਈਟ ਹਸਪਤਾਲ ਮੁਸਤਾਫਾਬਾਦ ਵਿਖੇ ਪੱਲਸ ਪੋਲੀਓ ਮੁਹਿੰਮ ਦਾ ਕੀਤਾ ਗਿਆ ਉਦਘਾਟਨ

4675558
Total views : 5507301

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ

ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਵਿਜੇ ਕੁਮਾਰ  ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਪਲਸ ਪੋਲੀਓ ਮੁਹਿੰਮ ਦਾ ਸ਼ੁਭ ਆਰੰਭ ਸੈਟੇਲਾਈਟ ਹਸਪਤਾਲ ਮੁਸਤਾਫਾਬਾਦ ਵਿਖੇ ਤੋਂ ਕੀਤਾ ਗਿਆ। ਇਸ ਮੌਕੇ ਤੇ ਸਟੇਟ ਮੋਨੀਟਰਿੰਗ ਅਫਸਰ ਡਾ ਇੰਦਰਦੀਪ ਕੌਰ ਅਤੇ ਜਿਲਾ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਵਲੋਂ ਨੰਨ੍ਹੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਇਸ ਮੁਹਿੰਮ ਦਾ ਓਦਘਾਟਨ ਕੀਤਾ ਗਿਆ। ਇਸ ਅਵਸਰ ਤੇ ਜਿਲਾ ਟੀਕਾਕਰਨ ਅਫਸਰ ਡਾ ਭਾਰਤੀ ਧਵਨ ਨੇ ਕਿਹਾ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾ ਦੀ ਗਿਣਤੀ ਵਿਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵਲੋ ਇਹ ਰਾਊਡ ਚਲਾਏ ਜਾ ਰਹੇ ਹਨ।

ਇਸ ਰਾਊਡ ਤਹਿਤ 2782768 ਅਬਾਦੀ ਦੇ 551168 ਘਰਾਂ ਵਿੱਚ ਰਹਿੰਦੇ 0 ਤੋ 5 ਸਾਲ ਦੇ 295839 ਬੱਚਿਆ ਨੂੰ 1520 ਟੀਮਾਂ ਵਲੋ ਪੋਲੀੳ ਦੀਆਂ 2 ਬੂੰਦਾਂ ਪਿਲਾਈਆ ਜਾਣਗੀਆ ਅਤੇ 275 ਸੁਪਰਵਾਈਜਰਾ ਵਲੋ ਇਨਾਂ ਦਾ ਨਿਰੀਖਣ ਕੀਤਾ ਜਾਵੇਗਾ ਸ਼ਾਮ ਤੱਕ ਦੀ ਰਿਪੋਰਟ ਆਓਣ ਤੱਕ ਜਿਲੇ੍ਹ ਭਰ ਵਿਚ 1ਲੱਖ 43 ਹਜਾਰ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ ਹਨ ਅਤੇ ਬਾਕੀ ਦੇ ਬੱਚਿਆਂ ਨੂੰ ਅਗਲੇ ਦੋ ਦਿਨਾਂ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਘਰਾਂ-ਘਰਾਂ ਵਿਚ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।ਇਸ ਮੌਕੇ ਡਾ ਇਸ਼ਿਤਾ, ਡਾ ਮਨਜੀਤ ਸਿੰਘ ਰਟੌਲ, ਡਾ ਰਾਘਵ ਗੁਪਤਾ, ਡਾ ਸੁਨੀਤ ਗੁਰਮ ਗੁਪਤਾ, ਜਿਲਾ ਮਾਸ ਮੀਡੀਆ ਅਫਸਰ ਰਾਜ ਕੌਰ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਸੁਖਵਿੰਦਰ ਕੌਰ ਅਤੇ ਪੈਰਾ ਮੈਡੀਕਲ ਸਟਾਫ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ –

Share this News