Total views : 5506909
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਐਨ ਐਸ ਐਸ ਯੂਨਿਟ ਦੁਆਰਾ ਸਾਬਕਾ ਯੂ. ਐਸ ਐਮਬੈਸਡਰ ਸ. ਤਰਨਜੀਤ ਸਿੰਘ ਸੰਧੂ ਨਾਲ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਐਮਬੈਸਡਰ ਸੰਧੂ ਦਾ ਇੰਡੀਅਨ ਫੌਰਨ ਸਰਵਿਸਿਜ਼ ਵਿਚ ਸ਼ਾਨਦਾਰ ਕਰੀਅਰ ਰਿਹਾ। ਉਹ ਯੂ ਐਸ ਅਫੇਅਰਜ਼ ਦੇ ਸਭ ਤੋਂ ਤਜਰਬੇਕਾਰ ਭਾਰਤੀ ਡਿਪਲੋਮੈਟਾਂ ਵਿਚੋਂ ਇਕ ਸਨ ਅਤੇ ਉਹਨਾਂ ਨੇ ਵਸ਼ਿੰਗਟਨ ਡੀ ਸੀ ‘ਚ ਦੋ ਵਾਰ ਭਾਰਤੀ ਮਿਸ਼ਨ ‘ਚ ਸੇਵਾ ਨਿਭਾਈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਐਮਬੈਸਡਰ ਸ. ਤਰਨਜੀਤ ਸਿੰਘ ਸੰਧੂ ਨੇ ਆਪਣੇ ਸ਼ਹਿਰ ਅਤੇ ਦੇਸ਼ ਦਾ ਦੁਨੀਆਂ ‘ਚ ਮਾਣ ਵਧਾਇਆ ਹੈ।
ਉਹਨਾਂ ਕਿਹਾ ਕਿ ਮਿਸਟਰ ਸੰਧੂ ਵਰਗੇ ਤਜਰਬੇਕਾਰ ਅਤੇ ਸਿੱਖਿਅਕ ਵਿਅਕਤੀ ਦੇ ਤਜਰਬਿਆਂ ਤੋਂ ਸਿੱਖਣਾ ਵਿਹਾਰਕ ਹੈ। ਉਹਨਾਂ ਅੱਗੇ ਕਿਹਾ ਕਿ ਸਿੱਖਿਆ ਹੀ ਔਰਤ ਨੂੰ ਸਸ਼ਕਤ ਬਣਾ ਸਕਦੀ ਹੈ ਅਤੇ ਔਰਤਾਂ ਨੂੰ ਇਕ ਆਦਰਯੋਗ ਜੀਵਨ ਜਿਊਣ ਵਿਚ ਉਹਨਾਂ ਦੀ ਮਦਦ ਕਰ ਸਕਦੀ ਹੈ।
ਐਮਬੈਸਡਰ ਸੰਧੂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸੰਯੁਕਤ ਰਾਜ ‘ਚ ਡੋਨਲਡ ਟਰੰਪ ਅਤੇ ਜੋਅ ਬਿਡਨ ਦੀ ਅਗਵਾਈ ਹੇਠ ਚਲਾਏ ਦੋ ਵੱਖ-ਵੱਖ ਪ੍ਰਸ਼ਾਸਨਾਂ ਸਮੇਂ ਉਹਨਾਂ ਨੇ ਆਪਣੇ ਕਰੀਅਰ ‘ਚ ਕੀਤੇ ਕੰਮਾਂ ‘ਤੇ ਇਕ ਝਾਤ ਪਾਈ। ਉਹਨਾਂ ਨੇ ਵਿਦਿਆਰਥਣਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਹਰ ਕਿਸੇ ‘ਚ ਵਿਲੱਖਣ ਯੋਗਤਾ ਹੁੰਦੀ ਹੈ ਤੇ ਇਹ ਯੋਗਤਾ ਇਕ ਸੰਪੰਨ ਸਮਾਜ ਸਿਰਜਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਹਨਾਂ ਕਿਹਾ ਕਿ ਸੰਸਾਰ ‘ਚ ਬਹੁਤ ਸਾਰੇ ਮੌਕੇ ਹਨ, ਜ਼ਰੂਰਤ ਹੈ ਕਿ ਉਹਨਾਂ ਸੰਭਾਵਨਾਵਾਂ ਦੀ ਪੜਚੋਲ ਕਰਨਾ।
ਇਸ ਮੌਕੇ ਵਿਦਿਆਰਥਣਾਂ ਨੇ ਐਮਬੈਸਡਰ ਸੰਧੂ ਨਾਲ ਗੱਲਬਾਤ ਕਰਕੇ ਵੱਖ-ਵੱਖ ਪ੍ਰਸ਼ਨ ਪੁੱਛਕੇ ਆਪਣੇ ਸ਼ੰਕਿਆਂ ਦੀ ਨਵਿਰਤੀ ਕੀਤੀ। ਡਾ. ਸਿਮਰਦੀਪ, ਡੀਨ, ਅਕਾਦਮਿਕ ਨੇ ਧੰਨਵਾਦ ਕੀਤਾ। ਡਾ. ਪ੍ਰਿਯੰਕਾ ਬੱਸੀ ਨੇ ਕੁਸ਼ਲ ਮੰਚ ਸੰਚਾਲਨ ਕੀਤਾ। ਇਸ ਇੰਟਰਐਕਟਿਵ ਸੈਸ਼ਨ ‘ਚ ਕਾਲਜ ਦੇ ਫੈਕਲਟੀ ਮੈਂਬਰਾਂ ਸਹਿਤ ਲਗਭਗ 100 ਵਿਦਿਆਰਥਣਾਂ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ