ਗੁਰਦੁਆਰਾ ਗੁਰੂਸਰ ਸਤਲਾਨੀ ਸਾਹਿਬ ਦੇ ਮੁੱਖੀ  ਬਾਬਾ ਮੰਗਲ ਸਿੰਘ ਦੀ ਮੌਤ ਤੋ 28 ਸਾਲ ਬਾਅਦ ਅਦਾਲਤਾਂ ਨੂੰ ਗੁੰਮਰਾਹ ਕਰਕੇ ਝੂਠੇ ਕੇਸ ਪਾਏ -ਹਰਪਾਲ ਸਿੰਘ ਯੂ.ਕੇ.

4673961
Total views : 5504820

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾ
ਹਰਪਾਲ ਸਿੰਘ ਯੂ.ਕੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਸ਼੍ਰੌਮਣੀ ਕਮੇਟੀ ਸੱਚ ਦਾ ਉਪਦੇਸ਼ ਦੇਣ ਵਾਲੀ ਕਮੇਟੀ ਹੈ।ਪਰ ਝੂਠ ਬੋਲ ਕੇ ਅਦਾਲਤਾਂ, ਸਿਵਲ ਅਦਾਲਤ ਵਿਚੋਂ ਕੇਸ ਹਾਰਨ ਦੇ ਬਾਵਜੂਦ ਵੀ ਰਾਜੀਨਾਮਾ ਕਰਨ ਦੇ ਬਾਵਜੂਦ ਵੀ ਝੂਠੇ ਕੇਸ ਪਾਉਣ ਦੇ ਆਦਿ ਹੋ ਗਏ ਹਨ। 
ਜਿਸ ਦੀ ਮਿਸਾਲ 1389 ਕਨਾਲ ਪਿੰਡ ਹੁਸ਼ਿਆਰ ਨਗਰ ਦਾ ਪਟਾ ਲੋਕਲ ਕਮੇਟੀ ਨੇ ਕੀਤਾ ਸੀ। ਜਿਸਦਾ ਇੰਤਕਾਲ ਵੀ ਹੋ ਗਿਆ ਸੀ ਅਤੇ ਕਬਜਾ ਵੀ ਦੇ ਦਿਤਾ ਸੀ। ਜਿਸ ਪਟੇ ਦੇ ਸ਼੍ਰੌਮਣੀ ਕਮੇਟੀ ਦੇ ਸੀਨੀਅਰ ਮੈਂਬਰ ਪਿਆਰਾ ਸਿੰਘ ਨਾਗ ਦੇ ਦਸਤਖਤ ਹਨ।
ਉਨਾ ਨੇ ਕਿਹਾ ਕਿ ਬਾਬਾ ਮੰਗਲ ਸਿੰਘ ਦੀ ਮੌਤ 05-10-2001 ਵਿਚ ਹੋ ਗਈ ਤਾਂ ਬਾਬਾ ਗੁਰਪਿੰਦਰ ਸਿੰਘ ਨੂੰ ਸੰਤ ਸਮਾਜ ਵਲੋਂ ਡੇਰਾ ਬਾਬਾ ਮੰਗਲ ਸਿੰਘ ਦਾ ਬਾਬਾ ਗੁਰਪਿੰਦਰ ਸਿੰਘ ਨੂੰ ਵਾਰਸ ਨਿਯੁਕਤ ਕਰ ਦਿਤਾ ਗਿਆ ਤਾਂ ਫਿਰ ਬਾਬਾ ਗੁਰਪਿੰਦਰ ਸਿੰਘ ਦੇ ਨਾਮ ਤੇ ਇੰਤਕਾਲ ਮਨਜੂਰ ਹੋ ਗਿਆ ਅਤੇ 2005 ਵਿਚ ਸਿਖ ਜੁਡੀਸ਼ੀਅਲ ਕਮਿਸ਼ਨ ਦੀ ਅਦਾਲਤ ਵਿਚ ਮੋਹਨਜੀਤ ਸਿੰਘ,ਗੁਰਿੰਦਰ ਸਿੰਘ ਅਤੇ ਰੋਸ਼ਨ ਲਾਲ ਨੇ ਆਪਣੀ ਕਮੇਟੀ ਸੂਬਾ ਸਿੰਘ ਅਤੇ ਜੋਗਿੰਦਰ ਸਿੰਘ ਦੇ ਖਿਲਾਫ ਗੋਲਕ ਦੇ ਗਬਨ ਦਾ ਕੇਸ ਦਾਇਰ ਕਰ ਦਿਤਾ ਤਾਂ ਸਿਖ ਜੁਡੀਸ਼ੀਅਲ ਕਮਿਸ਼ਨ ਵਲੋਂ ਰਘਬੀਰ ਸਿੰਘ ਨੂੰ ਗੋਲਕ ਦਾ ਪ੍ਰਬੰਧ ਕਰਨ ਲਈ ਪ੍ਰਬੰਧਕ ਨਿਯੁਕਤ ਕਰ ਦਿਤਾ ਗਿਆ। ਉਸ ਵਿਚ ਜਿਹੜੀਆ ਜਮੀਨਾਂ ਬਾਬੇ ਗੁਰਪਿੰਦਰ ਸਿੰਘ ਦੇ ਨਾਮ ਤੇ ਸਨ ਉਹਨਾਂ ਜਮੀਨਾਂ ਦਾ ਕੋਈ ਵੀ ਹੁਕਮ ਜਾਰੀ ਨਹੀ ਹੋਇਆ ਸੀ। ਪਰ ਇਹਨਾਂ ਉਪਰੋਕਤ ਦੋਸ਼ੀਆਂ ਨੇ ਰਲ ਮਿਲ ਕੇ ਧੋਖਾਧੜੀ ਕਰਕੇ ਉਹਨਾਂ ਜਮੀਨਾਂ ਦਾ ਪ੍ਰਬੰਧ ਲੈ ਲਿਆ। 
ਜਦੋਂਕਿ ਇਹ ਗਲ ਦਸਣਯੋਗ ਹੈ ਕਿ ਜਦੋਂ 1980 ਵਿਚ ਲੋਕਲ ਕਮੇਟੀ ਨੇ ਬਾਬੇ ਮੰਗਲ ਸਿੰਘ ਦੇ ਨਾਮ ਵੱਖ ਵੱਖ ਪਿੰਡਾਂ ਦੇ ਪਟੇ ਕਰ ਦਿਤੇ ਸੀ ਤਾਂ ਉਸ ਸਮੇਂ ਐਸ.ਜੀ.ਪੀ.ਸੀ. ਨੇ ਬਾਬੇ ਮੰਗਲ ਸਿੰਘ ਅਤੇ ਬਾਕੀ ਲੋਕਲ ਕਮੇਟੀ ਦੇ ਖਿਲਾਫ ਜਿਨਾਂ ਨੇ ਪਟੇ ਕੀਤੇ ਸੀ ਉਹਨਾਂ ਦੇ ਵਿਰੁਧ ਸਿਵਲ ਕੋਰਟ ਵਿਚ ਕੇਸ ਦਾਇਰ ਕਰ ਦਿਤਾ।  ਪਰ ਐਸ.ਜੀ.ਪੀ.ਸੀ. ਸ਼ੈਸ਼ਨ ਕੋਰਟ ਅਤੇ ਮਾਨਯੋਗ ਹਾਈਕੋਰਟ ਵਿਚੋਂ ਵੀ ਕੇਸ ਹਾਰ ਗਈ।ਅਫਸੋਸ ਹੈ ਕਿ ਇਹਨਾਂ ਉਪਰੋਕਤ ਮੈਂਬਰਾਂ ਨੇ ਹੇਠਲੀਆ ਅਦਾਲਤਾਂ ਡੀ.ਸੀ. ਕਾਹਨ ਸਿੰਘ ਪੰਨੂ ਅਤੇ ਸਿਖ ਜੁਡੀਸ਼ੀਅਲ ਕਮਿਸ਼ਨ ਨੂੰ 28 ਸਾਲ ਬਾਅਦ ਗੁੰਮਰਾਹ ਕਰਕੇ ਕੇਸ ਪਾਏ ਅਤੇ ਸਾਡੇ ਨਾਲ ਧੋਖਾਧੜੀ ਕੀਤੀ ਹੈ। 
Share this News