ਹਜਾਰਾਂ ਨੱਮ ਅੱਖਾਂ ਨੇ ਸੋਨੂੰ ਚੀਮਾਂ ਨੂੰ ਦਿੱਤੀ ਅੰਤਿਮ ਵਿਦਾਈ! ਆਪਣੇ ਮਹਿਬੂਬ ਆਗੂ ਦੇ ਅੰਤਿਮ ਦਰਸ਼ਨ ਕਰਨ ਲਈ ਉਮੜਿਆ ਸੈਲਾਬ

4677388
Total views : 5510222

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀ ਵਿੰਡ

14 ਜਨਵਰੀ ਦੀ ਮਨਹੂਸ ਸਵੇਰ ਨੂੰ ਦੋ ਦਰਿੰਦਆਂਿ ਵਲੋ ਅੱਡਾ ਝਬਾਲ ਦੇ ਸਰਪੰਚ ਤੇ ਨੌਜਵਾਨ ਆਗੂ ਸਮਾਜ ਸੈਵੀ ਅਵਨ ਕੁਮਾਰ ਸੋਨੂੰ ਚੀਮਾਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਉਨਾਂ ਦਾ ਅੰਤਿਮ ਸੰਸਕਾਰ ਅੱਜ ਉਨਾਂ ਦੇ ਜੱਦੀ ਪਿੰਡ ਚੀਮਾਂ ਕਲਾਂ ਵਿਖੇ ਉਨਾ ਦੀ ਪਤਨੀ ਤੇ ਪੁੱਤਰੀ ਦੇ ਵਿਦੇਸ਼ ਤੋ ਆਉਣ ਉਪਰੰਤ ਕੀਤਾ ਗਿਆ। ਜਿਸ ਤੋ ਪਹਿਲਾਂ ਉਨਾਂ ਦੇ ਦਰਸ਼ਨ ਕਰਾਉਣ ਲਈ ਮ੍ਰਿਤਕ ਦੇਹ ਅੱਡਾ ਝਬਾਲ ਵਿਖੇ ਰੱਖੀ ਗਈ, ਜਿਥੇ ਹਜਾਰਾਂ ਲੋਕਾਂ ਵਲੋ ਉਨਾਂ ਦੇ ਅੰਤਿਮ ਦਰਸ਼ਨ ਕੀਤੇ ਗਏ, ਜਿਥੋ ਫੁੱਲਾਂ ਨਾਲ ਲੱਦੀ ਇਕ ਗੱਡੀ ਵਿੱਚ ਮ੍ਰਿਤਕ ਸਰੀਰ ਰੱਖ ਕੇ ਇਕ ਕਾਫਲੇ ਦੇ ਰੂਪ ਵਿੱਚ ਚੀਮਾਂ ਕਲਾਂ ਵਿਖੇ ਲਜਾਇਆ ਗਿਆ।

“ਸੋਨੂੰ ਚੀਮਾਂ ਅਮਰ ਰਹੇ ਦੇ ਗੂੰਝੇ ਨਾਅਰੇ”

ਜਿਥੇ ਥਾਂ ਥਾਂ ਉਨਾਂ ਦੇ ਪ੍ਰਸੰਸਕਾਂ ਵਲੋ ਮ੍ਰਿਤਕ ਦੇਹ ਤੇ ਫੁੱਲ਼ਾਂ ਦੀ ਵਰਖਾ ਕੀਤੀ ਗਈ।

ਚੀਮਾਂ ਕਲਾਂ ਵਿਖੇ ਉਨਾਂ ਦੀ ਚਿਖਾ ਨੂੰ ਅਗਨੀ ਉਨਾਂ ਦੇ ਸਪੁੱਤਰ ਵਿਕਰਮ ਚੀਮਾਂ ਤੇ ਭਰਾ ਮੋਨੂੰ ਚੀਮਾਂ ਵਲੋ ਸਾਂਝੇ ਰੂਪ ‘ਚ ਵਿਖਾਈ ਗਈ।ਜਿਥੇ ਵਿਸੇਸ ਤੌਰ ਤੇ ਪੁੱਜੇ ਹਲਕਾ ਤਰਨ ਤਾਰਨ ਦੇ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ, ਹਲਕਾ ਖੇਮਕਰਨ ਦੇ ਵਧਾਇਕ ਸ: ਸਰਵਣ ਸਿੰਘ ਧੁੰਨ,ਸ: ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਪੰਜਾਬ, ਭਾਰਤ ਸਰਕਾਰ .ਸਾਬਕਾ ਮੰਤਰੀ ਸ: ਆਦੇਸ਼ਪ੍ਰਤਾਪ ਸਿੰਘ ਕੈਰੋ ਤੇ ਦਵਿੰਦਰ ਸਿੰਘ ਲਾਲੀ ਢਾਲਾ, ਬਾਬਾ ਨਿਰਮਲ ਸਿੰਘ ਆਦਿ ਵਲੋ ਉਨਾਂ ਦੀ ਮ੍ਰਿਤਕ ਦੇਹ ‘ਤੇ ਫੁੱਲ ਮਲਾਵਾ ਭੇਟ ਕੀਤੀਆ ਗਈਆ। ਇਸ ਸਮੇ ਉਨਾਂ ਦੇ ਪ੍ਰਸ਼ੰਸਕਾਂ ਵਲੋ ਸੋਨੂੰ ਚੀਮਾ ੳਮਰ ਰਹੇ ਦੇ ਨਾਅਰੇ ਵੀ ਲਗਾਏ ।ਇਸ ਸਮੇ ਪੁਲਿਸ ਵਲੋ ਕਰੜੇ ਸਰੁੱਖਿਆ ਪ੍ਰਬੰਧ ਕੀਤੇ ਹੋਏ ਸਨ।

ਜਦੋਕਿ ਸਵ: ਸੋਨੂੰ ਚੀਮਾਂ ਦੇ ਪਿਤਾ ਸ਼੍ਰੀ ਪ੍ਰਸ਼ੋਤਮ ਲਾਲ  ਅਤੇ ਮਾਤਾ ਨਾਲ  ਸਾਬਕਾ ਏ ਡੀ ਸੀ ਰਣਧੀਰ ਸਿੰਘ ਮੂਧਲ, ਡਾ ਰਣਜੀਤ ਸਿੰਘ ਰਟੌਲ, ਸਰਪੰਚ ਹਰਜਿੰਦਰ ਸਿੰਘ ਦਾਨੇਵਾਲ,ਸਾਬਕਾ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋਂ,ਜੱਗਾ ਮਜੀਠੀਆ,ਗੁਰਪ੍ਰਤਾਪ ਸਿੰਘ ਗੁੱਡੂ ,ਦਵਿੰਦਰ ਸਿੰਘ ਸੰਧੂ ਲਾਲੀ ਢਾਲਾ, ਗੁਰਮਿੰਦਰ ਸਿੰਘ ਰਟੌਲ, ਇੰਦਰਜੀਤ ਸਿੰਘ ਬਾਸਰਕੇ,ਮਨਿੰਦਰਪਾਲ ਸਿੰਘ ਪਲਾਸੌਰ,ਹੈਂਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ,ਚੇਅਰਮੈਨ ਬਲਵਿੰਦਰ ਸਿੰਘ ਗੱਗੋਬੂਹਾ,ਪ੍ਰੋ ਬਲਕਾਰ ਸਿੰਘ ਗੱਗੋਬੂਹਾ,ਡੀ ਐਸ ਪੀ ਦਵਿੰਦਰ ਸਿੰਘ,ਸਰਪੰਚ ਕੇਹਰ ਸਿੰਘ,ਸਰਪੰਚ ਸਰਵਣ ਸਿੰਘ ਸੋਹਲ, ਸਰਪੰਚ ਬਲਦੇਵ ਸਿੰਘ ਪੱਟੂ, ਸਰਪੰਚ ਤੇਜਿੰਦਰਪਾਲ ਸਿੰਘ ਕਾਲਾ ਰਸੂਲਪੁਰ, ਪਹਿਲਵਾਨ ਤੇ ਸਾਬਕਾ ਸਰਪੰਚ ਮਲਕੀਤ ਸਿੰਘ ਚੀਮਾ, ਸਰਪੰਚ ਨਰਿੰਦਰ ਕੁਮਾਰ ਪੱਪਾ, ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਅਸ਼ੋਕ ਕੁਮਾਰ ਸੋਹਲ, ਪਹਿਲਵਾਨ ਹਰਜੀਤ ਸਿੰਘ ਜੀਤੀ, ਸੰਦੀਪ ਸਿੰਘ ਰਸੂਲਪੁਰ, ਸਾਬਕਾ ਸਰਪੰਚ ਬਗੀਚਾ ਸਿੰਘ ਲਹੀਆ, ਸਤਪਾਲ ਸਿੰਘ ਭੋਲੂ, ਰਵੀ ਹਾਂਗਕਾਂਗ,ਸਰਪੰਚ ਹਰਜੀਤ ਕੌਰ ਗੰਡੀਵਿੰਡ, ਨਗਿੰਦਰ ਕੁਮਾਰ ਕਸੇਲ, ਸੁਰਜੀਤ ਕੁਮਾਰ ਬੋਬੀ,ਮਾ ਮਨਜੀਤ ਸਿੰਘ ਲਾਡੀ ਪੰਜਵੜ, ਯਾਦਵਿੰਦਰ ਸਿੰਘ ਯਾਦੋ, ਮਨਜੀਤ ਸਿੰਘ ਫੱਟਿਆ ਵਾਲੇ, ਗੁਰਬੀਰ ਸਿੰਘ ਨੋਸਹਿਰਾ ਢਾਲਾ, ਹਰਪਾਲ ਸਿੰਘ ਢਾਲਾ, ਕੁਲਦੀਪ ਸਿੰਘ ਗੰਡੀਵਿੰਡ,ਮਾ ਪਿੰਕਪਾਲ ਸਿੰਘ ਚਾਹਲ,ਨੰਦਾ ਆੜਤੀ, ਸਰਪੰਚ ਹੈਪੀ ਲੱਠਾ, ਸੈਕਟਰੀ ਹਰਵਿੰਦਰ ਸਿੰਘ, ਸੈਕਟਰੀ ਕਿਰਨਦੀਪ, ਸਰਪੰਚ ਬਲਦੇਵ ਸਿੰਘ ਪੱਟੂ,ਹੈਪੀ ਬਾਠ ਰਸੂਲਪੁਰ, ਐਸ ਐਚ ਓ ਗੁਰਵਿੰਦਰ ਸਿੰਘ, ਸਰਪੰਚ ਕੁਲਜੀਤ ਸਿੰਘ ਚੀਮਾ, ਸਰਪੰਚ ਪ੍ਰਗਟ ਸਿੰਘ ਮਲਵਈ, ਸਰਪੰਚ ਵਰਿੰਦਰ ਸਿੰਘ, ਸਰਪੰਚ ਅਵਤਾਰ ਸਿੰਘ ਬੁਰਜ, ਮਲਕੀਤ ਸਿੰਘ ਛਾਪਾ, ਵਿੱਕੀ ਝਬਾਲ, ਬਲਾਕ ਸੰਮਤੀ ਮੈਂਬਰ ਦਿਲਯੋਧ ਸਿੰਘ ਸੋਨੀ ਸਾਘਣੀਆ, ਬਾਬਾ ਕੁਲਦੀਪ ਸਿੰਘ, ਗੁਰਦੇਵ ਸਿੰਘ ਰਾਝਾ,ਜੇਈ ਦਲਬੀਰ ਸਿੰਘ ਮਾਣਕਪੁਰਾ, ਸੰਜੀਵ ਕੁਮਾਰ ਸੂਦ, ਗੁਰਨਾਮ ਸਿੰਘ ਚਾਹਲ, ਏਂ ਆਰ ਬਲਦੇਵ ਸਿੰਘ, ਗੁਰਬਿੰਦਰ ਸਿੰਘ ਚੀਮਾ, ਮਨਪ੍ਰੀਤ ਸਿੰਘ ਸੈਕਟਰੀ ਚੀਮਾ, ਡਾਇਰੈਕਟਰ ਪ੍ਰਦੀਪ ਸਿੰਘ ਉੱਪਲ, ਮਨਦੀਪ ਸਿੰਘ ਉੱਪਲ, ਰਾਣਾ ਆਧੀ, ਸਵਿੰਦਰ ਸਿੰਘ ਢਿੱਲੋਂ ਲਹੀਆ,ਪੀ ਏ ਪ੍ਰਦੀਪ ਸਿੰਘ,ਪੀਏ ਕੋਮਲ, ਮਨਜਿੰਦਰ ਸਿੰਘ ਲਹਿਰੀ, ਮਨਜੀਤ ਸਿੰਘ ਸੋਡੀ, ਸੈਲੀ ਸੋਹਲ,ਗੁਰਭਾਗ ਸਿੰਘ ਸੋਹਲ, ਸਰਵਣ ਸਿੰਘ ਲਹੀਆ, ਸੈਕਟਰੀ ਹਰਪ੍ਰੀਤ ਸਿੰਘ ਭੂਸੇ, ਸਰਪੰਚ ਕੁਲਵਿੰਦਰ ਸਿੰਘ ਚਾਹਲ, ਗੁਲਸ਼ਨ ਖੁਲਰ,ਹੈਪੀ ਕਰਿਆਨਾ ਸਟੋਰ ਝਬਾਲ, ਬਲਦੇਵ ਸਿੰਘ ਛਾਪਾ, ਗੁਰਪਿੰਦਰ ਸਿੰਘ ਨਾਥੂ ਝਬਾਲ ਵਲੋ ਗਹਿਰੇ ਅਫਸੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ।

Share this News