ਝੋਨੇ ਦੀ ਪਰਾਲੀ ਨੂੰ ਅੱਗ ‘ ਨਾ ਲਾਉਣ ਸਬੰਧੀ ਪਿੰਡ ਬੰਡਾਲਾ ਵਿਖੇ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ

4877976
Total views : 5839950

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਅਮਿਤ ਤਲਵਾਰ ਦੇ ਹੁਕਮਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾਂ ਜਤਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਖੇਤੀਬਾੜੀ ਅਫਸਰ ਡਾਂ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਰਕਲ ਬੰਡਾਲਾ ਤੋਂ ਖੇਤੀਬਾੜੀ ਵਿਸਥਾਰ ਅਫਸਰ ਡਾ਼ ਬਲਜਿੰਦਰ ਸਿੰਘ ਚਹਿਲ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪਿੰਡ ਬੰਡਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ । ਇਸ ਕੈਂਪ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਜਾਗਰੂਕ ਕੀਤਾ ਗਿਆ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ । ਅਤੇ ਉਥੇ ਹੀ ਸਾਡੇ ਮਿੱਤਰ ਕੀੜੇ ਅਤੇ ਸੁਖਮ ਸੂਖਮ ਜੀਵ ਮਰ ਜਾਂਦੇ ਹਨ ।

ਹੋਰ ਤਾਂ ਹੋਰ ਭਿਆਨਕ ਐਕਸੀਡੈਂਟ ਅਤੇ ਸਾਡੇ ਦਰੱਖਤ ਵੀ ਨੁਕਸਾਨ ਆ ਜਾਂਦੇ ਹਨ। ਉਨਾ ਕਿ ਅੱਗ ਲਗਾਉਣ ਨਾਲ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ।ਡਾ ਬਲਜਿੰਦਰ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਸਾਡੇ ਕੀਮਤੀ ਤੱਤ ਜ਼ਮੀਨ ਵਿੱਚੋਂ ਖ਼ਤਮ ਹੋ ਜਾਂਦੇ ਹਨ ਅਤੇ ਕਈ ਤਰਾਂ ਦੇ ਜ਼ਹਿਰੀਲੇ ਧੂੰਏ ਗੈਸਾਂ ਪੈਦਾ ਹੋਣ ਕਾਰਨ ਸਮੁੱਚੀ ਮਾਨਵਤਾ ਉਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਕਿਸਾਨ ਸਾਡਾ ਅੰਨਦਾਤਾ ਹੈ ਅਤੇ ਪੂਰੇ ਸੰਸਾਰ ਵਿੱਚ ਕਿਸਾਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ , ਸੋ ਕਿਸਾਨ ਵੀਰੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਸਗੋਂ ਇਸ ਦੀ ਸਾਂਭ ਸੰਭਾਲ ਕਰਨੀ ਹੈ। ਡਾਕਟਰ ਚਹਿਲ ਵੱਲੋਂ ਦੱਸਿਆ ਗਿਆ ਕਿ ਬਲਾਕ ਦੇ ਪਿੰਡਾਂ ਵਿੱਚ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਆਈਆਂ ਹੋਈਆਂ ਹਨ ਕਿਸਾਨ ਵੀਰ ਇਨ੍ਹਾਂ ਮਸ਼ੀਨਾਂ ਦਾ ਫਾਇਦਾ ਲੈ ਕੇ ਆਪਣੀ ਪਰਾਲੀ ਦੀ ਸੰਭਾਲ ਕਰ ਸਕਦੇ ਹਨ। ਆਓ ਆਪਾਂ ਸਾਰੇ ਰੱਲ-ਮਿਲ ਕੇ ਆਪਣੇ ਵਾਤਾਵਰਣ ਨੂੰ ਬਚਾਈਏ। ਇਸ ਕੈਂਪ ਵਿੱਚ ਸਰਕਲ ਮੱਲੀਆਂ ਤੋਂ ਡਾ ਹਰਕੀਰਤ ਸਿੰਘ ਭੰਗੂ ਖੇਤੀਬਾੜੀ ਵਿਸਥਾਰ ਅਫਸਰ , ਅਰਵਿੰਦਰ ਪਾਲ ਸਿੰਘ ਬੀ.ਟੀ਼ ਐਮ ਕਿਸਾਨ ਮਿੱਤਰ ਜਗੀਰ ਸਿੰਘ , ਸਰਬਜੀਤ ਸਿੰਘ , ਬਲਜਿੰਦਰ ਸਿੰਘ ਤੋਂ ਇਲਾਵਾ ਅਗਾਂਹ ਵਧੂ ਕਿਸਾਨ ਹਰਜਿੰਦਰ ਸਿੰਘ ਸੁੱਖੇਵਾਲਾ , ਕੁਲਦੀਪ ਸਿੰਘ , ਬਲਦੇਵ ਸਿੰਘ, ਕਰਮਜੀਤ ਸਿੰਘ , ਸੁਖਵਿੰਦਰ ਸਿੰਘ ਹੁੰਦਲ , ਸਾਬਕਾ ਸਰਪੰਚ ਬਲਜਿੰਦਰ ਸਿੰਘ ਬੱਲੀ ਜਾਗੀਰਦਾਰ , ਬਾਪੂ ਅਨੋਖ ਸਿੰਘ , ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ ।

 

Share this News