ਸੇੰਟ ਸੋਲਜ਼ਰ ਇਲੀਟ ਸਕੂਲ ਦੇ ਅਧਿਆਪਕ ਹਰਵਿੰਦਰ ਸਿੰਘ ” ਸਹੋਧਿਆਂ ਬੈਸਟ ਟੀਚਰ ਐਵਾਰਡ ” ਨਾਲ ਸਨਮਾਨਿਤ

4877887
Total views : 5839826

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ /ਵਿੱਕੀ ਭੰਡਾਰੀ

ਅੰਮ੍ਰਿਤਸਰ ਦੇ ਸਕੂਲ ਮੁੱਖੀਆਂ, ਪ੍ਰਮੁੱਖ ਸ਼ਖ਼ਸੀਅਤਾਂ ਨੂੰ ਇੱਕ ਮੰਚ ‘ਤੇ ਖੜ੍ਹਾ ਕਰਕੇ ਵਿੱਦਿਆ ਦੇ ਖੇਤਰ ਵਿੱਚ ਵਿਲੱਖਣ ਪਛਾਣ ਬਣਾ ਚੁੱਕੀ ਜ਼ਿਲ੍ਹੇ ਦੀ ਨਾਮਵਰ ਸੰਸਥਾ ” ਸਹੋਧਿਆ ਸਕੂਲ ਕੰਪਲੈਕਸ ” ਵੱਲੋਂ ਦਿੱਲੀ ਪਬਲਿਕ ਸਕੂਲ ਜੀ. ਟੀ .ਰੋਡ ਅੰਮ੍ਰਿਤਸਰ ਵਿਖੇ ” ਅਧਿਆਪਕ ਦਿਵਸ ” ਮਨਾਇਆ ਗਿਆ ।

ਇਸ ਸਨਮਾਨ ਸਮਾਰੋਹ ‘ਚ ਸੀ. ਬੀ. ਐੱਸ. ਸੀ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਮੈਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਚੇਅਰਮੈਨ ਡਾ. ਧਰਮਵੀਰ ਸਿੰਘ ਚੀਫ਼ ਖ਼ਾਲਸਾ ਦੀਵਾਨ, ਡਾ .ਅੰਜਨਾ ਗੁਪਤਾ ਫਨਾਇਨਾਂਸ ਸੈਕਟਰੀ, ਪ੍ਰਿੰਸੀਪਲ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਮੈਡਮ ਅਨੀਤਾ ਭੱਲਾ ਸੈਕਟਰੀ, ਪ੍ਰਿੰਸੀਪਲ ਐਸ.ਐਲ. ਭਵਨ ਅੰਮ੍ਰਿਤਸਰ ਸੁਨੀਲ ਮਹਿਤਾ ਐਡਵਾਇਜਰ ਵਿਨੋਦਿਤਾ ਸੰਖਯੰਤ, ਕਮਲ ਚੰਦ ਕੋਆਰਡੀਨੇਟਰ ਨੇ ਸ਼ਿਰਕਤ ਕੀਤੀ।


ਇਸ ਮੌਕੇ ‘ਤੇ ਮੁੱਖ ਮਹਿਮਾਨ ਮੈਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਧਿਆਪਕ ਵਿਸ਼ਵ ਦਾ ਸਭ ਤੋਂ ਪ੍ਰਤਿਭਾਸ਼ਾਲੀ ਕਾਰਜ ਹੈ। ਅਧਿਆਪਕ ਬੱਚੇ ਦੇ ਭਵਿੱਖ ਦੀ ਨੀਂਹ ਰੱਖਦਾ ਹੈ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਸਹਾਈ ਹੁੰਦਾ ਹੈ। ਇਸ ਸਮੇਂ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਅਧਿਆਪਕ ਹਰਵਿੰਦਰ ਸਿੰਘ ਨੂੰ ਸਹੋਧਿਆ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਜੀ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਬੱਚੇ ਲਈ ਦੋ ਵਿਅਕਤੀ ਖਾਸ ਹੁੰਦੇ ਹਨ, ਇੱਕ ਮਾਪੇ ਅਤੇ ਦੂਜਾ ਅਧਿਆਪਕ। ਇਹ ਦੋਵੇਂ ਬੱਚਿਆਂ ਦੀ ਸਲਾਮਤੀ , ਭਲਾਈ ‘ਤੇ ਤਰੱਕੀ ਲਈ ਹਮੇਸ਼ਾ ਹੀ ਉਤਾਵਲੇ ਰਹਿੰਦੇ ਹਨ। ਇਸ ਸਮੇਂ ‘ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੋਮਲ ਕਪੂਰ, ਏ.ਸੀ ਰਾਜਵਿੰਦਰ ਕੌਰ, ਕੋਆਰਡੀਨੇਟਰ ਪ੍ਰਿੰਕਿਆ ਸ਼ਰਮਾਂ ਆਦਿ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Share this News