Total views : 5511182
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪੰਜਾਬ ਸਰਕਾਰ ਵਿਰੁਧ ਸੰਘਰਸ਼ ਕਰ ਰਹੀ ਮਾਲ ਪਟਵਾਰ-ਕਾਨੂੰਗੋ ਯੂਨੀਅਨ ਦੋ ਹਿੱਸਿਆਂ ਵਿਚ ਵੰਡ ਗਈ ਹੈ। ਦਰਅਸਲ ਪਟਵਾਰ ਯੂਨੀਅਨ ਦੇ ਕੁੱਝ ਮੈਂਬਰਾਂ ਨੇ ਸਰਕਾਰ ਦੇ ਸਮਰਥਨ ਵਿਚ ਅੱਗੇ ਆ ਕੇ ਨਿਊ ਰੈਵੀਨਿਊ ਪਟਵਾਰ ਕਾਨੂੰਗੋ ਯੂਨੀਅਨ ਦਾ ਗਠਨ ਕੀਤਾ ਸੀ ਪਰ ਇਸ ਦੇ ਐਲਾਨ ਸਮੇਂ ਪੁਰਾਣੇ ਗਰੁੱਪ ਦੇ ਮੈਂਬਰ ਵੀ ਪਹੁੰਚ ਗਏ ਅਤੇ ਨਵੀਂ ਯੂਨੀਅਨ ਨਾਲ ਜੁੜੇ ਲੋਕਾਂ ਨੂੰ ‘ਕਾਲੀਆਂ ਭੇਡਾਂ’ ਕਹਿ ਕੇ ਨਾਅਰੇਬਾਜ਼ੀ ਕੀਤੀ।ਨਵੀਂ ਯੂਨੀਅਨ ਨੇ ਏਅਰਪੋਰਟ ਰੋਡ ’ਤੇ ਸਥਿਤ ਇਕ ਹੋਟਲ ਵਿਚ ਪ੍ਰੈਸ ਕਾਨਫਰੰਸ ਕਰਕੇ ਨਵੀਂ ਰੈਵੀਨਿਊ ਪਟਵਾਰ ਕਾਨੂੰਗੋ ਯੂਨੀਅਨ ਦਾ ਐਲਾਨ ਕੀਤਾ। ਜਸਵੰਤ ਰਾਏ ਨੂੰ ਇਸ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਅਤੇ ਉਹ ਖੁਦ ਸਰਕਾਰ ਦੇ ਹੱਕ ਵਿਚ ਆ ਗਈ ਅਤੇ ਯੂਨੀਅਨ ਨੂੰ ਭੰਗ ਕਰਨ ਦੀ ਗੱਲ ਕੀਤੀ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਨਵੀਆਂ ਭਰਤੀਆਂ ਦੇ ਬਾਵਜੂਦ ਯੂਨੀਅਨ ਕੰਮ ਨਹੀਂ ਕਰ ਰਹੀ। ਕੰਮ ਕਰਨ ਦੇ ਚਾਹਵਾਨਾਂ ਨੂੰ ਵੀ ਕੰਮ ਨਹੀਂ ਕਰਨ ਦਿਤਾ ਜਾ ਰਿਹਾ।ਹਾਲਾਂਕਿ, ਹੜਤਾਲ ਤੋਂ ਵਾਪਸ ਪਰਤਣ ਵਾਲੇ ਪਟਵਾਰੀਆਂ ਦਾ ਦਾਅਵਾ ਹੈ ਕਿ, ਉਹ ਲੋਕਾਂ ਦੀ ਖੱਜਲ ਖੁਆਰੀ ਨਹੀਂ ਚਾਹੁੰਦੇ ਅਤੇ ਸਰਕਾਰ ਨੇ ਤਕਰੀਬਨ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ, ਇਸ ਲਈ ਅਸੀਂ ਕੰਮ ‘ਤੇ ਪਰਤ ਆਏ ਹਾਂ
ਜਿਸ ਦਾ ਪਤਾ ਲੱਗਣ ‘ਤੇ ਪੁਰਾਣੀ ਯੂਨੀਅਨ ਦੇ ਮੈਬਰ ਜਿਲਾ ਪ੍ਰਧਾਨ ਸ: ਹਰਪਾਲ ਸਿੰਘ ਸਮਰਾ ਦੀ ਅਗਵਾਈ ‘ਚ ਮੌਕੇ ਤੇ ਪੁੱਜ ਗਏ ਅਤੇ ਉਨਾਂ ਦੀ ਤੁਲਨੀ ‘ਕਾਲੀਆਂ ਭੇਡਾਂ’ ਨਾਲ ਕਰਦਿਆ ਸਖਤ ਨਾਅਰੇਬਾਜੀ ਕਰਕੇ ਉਨਾਂ ਨੂੰ ਪ੍ਰੈਸ ਕਾਨਫਰੰਸ ਅੱਧ ਵਿਚਾਲਿਓ ਛੱਡਕੇ ਜਾਣ ਲਈ ਮਜਬੂਰ ਕਰ ਦਿੱਤਾ।
ਦੋਵੇਂ ਯੂਨੀਅਨਾਂ ਦੇ ਮੈਂਬਰ ਆਹਮੋ-ਸਾਹਮਣੇ ਹੋ ਗਏ। ਹਾਲਾਤ ਅਜਿਹੇ ਬਣ ਗਏ ਕਿ ਪੁਲਿਸ ਨੂੰ ਦਖਲ ਦੇਣਾ ਪਿਆ। ਅਖੀਰ ਵਿਚ ਨਿਊ ਪਟਵਾਰ ਯੂਨੀਅਨ ਦੇ ਮੈਂਬਰਾਂ ਨੂੰ ਪ੍ਰੈਸ ਕਾਨਫਰੰਸ ਅੱਧ ਵਿਚਾਲੇ ਛੱਡਣੀ ਪਈ। ਨਵੀਂ ਯੂਨੀਅਨ ਦੇ ਪ੍ਰਧਾਨ ਜਸਵੰਤ ਰਾਏ ਅਤੇ ਕਨਵੀਨਰ ਜਸਵੰਤ ਸਿੰਘ ਦਾਲਮ ਨੇ ਕਿਹਾ ਕਿ ਇਹ ਯੂਨੀਅਨ ਅਪਣਾ ਕੰਮ ਜਾਰੀ ਰੱਖੇਗੀ। ਇਸ ਪ੍ਰਦਰਸ਼ਨ ਨਾਲ ਉਸ ਦੇ ਕੰਮ ‘ਤੇ ਕੋਈ ਫਰਕ ਨਹੀਂ ਪਵੇਗਾ।
ਕੀ ਕਹਿੰਦੇ ਹਨ ਜਿਲਾ ਪ੍ਰਧਾਨ ਹਰਪਾਲ ਸਿੰਘ ਸਮਰਾ?
ਅੰਮ੍ਰਿਤਸਰ ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਨੇ ਦਸਿਆ ਕਿ ਨਵੀਂ ਯੂਨੀਅਨ ਬਣਾਉਣ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਹਨ, ਜਿਨ੍ਹਾਂ ਨੂੰ ਕੁੱਝ ਗਤੀਵਿਧੀਆਂ ਕਾਰਨ ਗੁਰਦਾਸਪੁਰ ਯੂਨੀਅਨ ਵਿਚੋਂ ਕੱਢ ਦਿਤਾ ਗਿਆ ਸੀ। ਮਾਹੌਲ ਖਰਾਬ ਕਰਨ ਲਈ ਉਹ ਅੰਮ੍ਰਿਤਸਰ ਆ ਕੇ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਜੇਕਰ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਨੀ ਹੈ ਤਾਂ ਉਹ ਗੁਰਦਾਸਪੁਰ ਚਲੇ ਜਾਣ। ਇਥੇ ਪ੍ਰੈੱਸ ਕਾਨਫਰੰਸ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨਾਂ ਨੇ ਦਾਅਵਾ ਕੀਤਾ ਕਿ ਪਟਵਾਰੀਆਂ ਦੇ ਮੌਜੂਦਾ ਸਘਰੰਸ਼ ‘ਚ ਜਿਲਾ ਅੰਮ੍ਰਿਤਸਰ ਦੇ ਸਾਰੇ ਪਟਵਾਰੀ ਇਕੱਮੁਠ ਹਨ।