ਜਸਬੀਰ ਸਿੰਘ ਸੁਰ ਸਿੰਘ ਨੇ ਪਾਵਰਕਾਮ ਦੇ ਨਵੇਂ ਨਿਰਦੇਸ਼ਕ ਪ੍ਰਬੰਧਕੀ ਵੱਜੋਂ ਅਹੁਦੇ ਦਾ ਸੰਭਾਲਿਆ ਕਾਰਜਭਾਰ

4878829
Total views : 5841620

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

 ਸ੍ਰੀ ਜਸਬੀਰ ਸਿੰਘ ਸੁਰ ਸਿੰਘ ਨੇ ਅੱਜ ਇੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਨਿਰਦੇਸ਼ਕ ਪ੍ਰਬੰਧਕੀ ਵੱਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਦੇ ਮਾਤਾ ਸ੍ਰੀਮਤੀ ਹਰਪਾਲ ਕੋਰ, ਸ੍ਰੀ ਜਸਬੀਰ ਸਿੰਘ ਸੁਰ ਸਿੰਘ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ। ਇਸ ਤੋਂ ਇਲਾਵਾ ਸ੍ਰੀ ਹਰਭਜਨ ਸਿੰਘ, ਈ .ਈ .ਓ. ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ, ਸ੍ਰੀ ਕੁਲਦੀਪ ਸਿੰਘ ਧਾਲੀਵਾਲ ਪ੍ਰਵਾਸੀ ਭਾਰਤੀ ਤੇ ਪ੍ਰਬੰਧਕੀ ਸੁਧਾਰ ਮੰਤਰੀ ਤੋਂ ਇਲਾਵਾ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ, ਗੁਰਲਾਲ ਸਿੰਘ ਐਮ .ਐਲ. ਏ. ਘਨੌਰ, ਸਰਵਣ ਸਿੰਘ ਧੁੰਨ ਐਮ .ਐਲ. ਏ. ਖੇਮਕਰਨ, ਕੁਲਵੰਤ ਸਿੰਘ ਪੰਡੋਰੀ ਐਮ. ਐਲ. ਏ. ,ਮਹਿਲ ਕਲਾਂ, ਦਵਿੰਦਰਜੀਤ ਸਿੰਘ ਲਾਡੀ ਢੌਸ ਐਮ. ਐਲ. ਏ. ਧਰਮਕੋਟ, ਹਰਮੀਤ ਸਿੰਘ ਪਠਾਣਮਾਜਰਾ ਐਮ .ਐਲ. ਏ. ਸਨੌਰ, ਬਲਦੇਵ ਸਿੰਘ ਮਿਆਦੀਆਂ ਚੇਅਰਮੈਨ ਪਨਗ੍ਰੇਨ, ਕੁਲਵੰਤ ਸਿੰਘ, ਰਾਜਬੀਰ ਸਿੰਘ ਸੁਰ ਸਿੰਘ, ਨਿਰਮਲਜੀਤ ਸਿੰਘ ਸੰਧੂ ਅਜਨਾਲਾ, ਮਨਜੀਤ ਸਿੰਘ ਸੰਧੂ ਅਜਨਾਲਾ, ਕਲਵੰਤ ਸਿੰਘ ਠੱਠਗੜ੍ਹ,ਐਡਵੋਕੇਟ ਸੁਖਮਨ ਸਿੰਘ ਢਿੱਲੋਂ ਸੁਰ ਸਿੰਘ, ਗੁਰਵਿੰਦਰ ਸਿੰਘ, ਸਿਆਸੀ ਸਕੱਤਰ, ਤਰੁਨਬੀਰ ਸਿੰਘ ਸੁਰ ਸਿੰਘ। 

ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਅਸ਼ਸ਼ੀਰਵਾਦ ਦੇਣ ਲਈ ਵਿਸ਼ੇਸ ਤੌਰ ‘ਤੇ ਪੁੱਜੇ

ਮਹਾਂਵੀਰ ਸਿੰਘ, ਹਰਪਾਲ ਸਿੰਘ ਸਰਪੰਚ ਚੁੰਗ, ਜਸਵਿੰਦਰ ਸਿੰਘ ਮਾੜੀ ਉਦੋਕੇ, ਅੰਗਰੇਜ਼ ਸਿੰਘ, ਰਛਪਾਲ ਸਿੰਘ ਸੁਰ ਸਿੰਘ, ਗੁਰਮੀਤ ਸਿੰਘ ਸੁਰ ਸਿੰਘ, ਹਰਪਿੰਦਰ ਸਿੰਘ ਸੁਰ ਸਿੰਘ, ਦਲਬਾਗ ਸਿੰਘ ਸੁਰ ਸਿੰਘ, ਨਰਬੀਰ ਸਿੰਘ ਸੁਰ ਸਿੰਘ, ਭੁਪਿੰਦਰ ਸਿੰਘ ਸੰਧੂ ਪ੍ਰਧਾਨ ਆਲਮੀ ਪੰਜਾਬੀ ਵਿਰਾਬਸਤ ਫਾਊਡੇਸ਼ਨ, ਗੁਰਦੇਵ ਸਿੰਘ ਸ਼ਾਹ, ਰਣਬੀਰ ਸਿੰਘ ਰਾਣਾ ਸੁਰ ਸਿੰਘ, ਰੇਸ਼ਮ ਸਿੰਘ ਖਾਲੜਾ, ਹਰਪ੍ਰਤਾਪ ਸਿੰਘ ਸੁਰ ਸਿੰਘ, ਗੁਰਭੇਜ ਸਿੰਘ ਸੁਰ ਸਿੰਘ, ਮੁਖਤਿਆਰ ਸਿੰਘ ਸੁਰ ਸਿੰਘ, ਗੁਰਵਿੰਦਰ ਸਿੰਘ ਸੁਰ ਸਿੰਘ, ਮੇਜਰ ਸਿੰਘ ਸੁਰ ਸਿੰਘ, ਹਰਜੀਤ ਸਿੰਘ ਸੁਰ ਸਿੰਘ, ਅਮਰੀਕ ਸਿੰਘ ਭਿੱਖੀ ਵਿੰਗ, ਰਣਬੀਰ ਸਿੰਘ ਭਿੱਖੀਵਿੰਡ, ਗੁਰਵਿੰਦਰ ਸਿੰਘ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਮੁਖਤਿਆਰ ਸਿੰਘ ਸੁਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਚੇਅਰਮੈਨ ਸੁਰ ਸਿੰਘ, ਧਰਮ ਸਿੰਘ ਅਲਗੋ ਕੋਠੀ, ਲਾਲ ਚੰਦ ਅਲਗੋ ਕੋਠੀ, ਗੁਰਸਾਹਿਬ ਸਿੰਘ ਸੁਰ ਸਿੰਘ ਹਾਜ਼ਰ ਸਨ।
ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ ਐਮ ਡੀ ਇੰਜ: ਬਲਦੇਵ ਸਿੰਘ ਸਰਾਂ, ਇੰਜ: ਪਰਮਜੀਤ ਸਿੰਘ ਡਾਇਰੈਕਟਰ ਜਨਰੇਸ਼ਨ, ਇੰਜ: ਡੀ ਪੀ ਐਸ ਗਰੇਵਾਲ ਡਾਇਰੈਕਟਰ ਵੰਡ, ਇੰਜ: ਰਵਿੰਦਰ ਸਿੰਘ ਸੈਣੀ ਡਾਇਰੈਕਟਰ ਵਣਜ਼, ਸ੍ਰੀ ਐਸ ਕੇ ਬੇਰੀ, ਡਾਇਰੈਕਟਰ ਵਿੱਤ ਅਤੇ ਪੀ ਐਸ ਟੀ ਸੀ ਐਲ ਦੇ ਡਾਇਰੈਕਟਰ ਵਿੱਤ ਸ੍ਰੀ ਵਿਨੋਦ ਬਾਂਸਲ, ਸ੍ਰੀ ਨੇਮ ਚੰਦ ਡਾਇਰੈਕਟਰ ਪ੍ਰਬੰਧਕੀ ਟ੍ਰਾਂਸਕੋ ਤੋਂ ਇਲਾਵਾ ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਦੇ ਵਿਭਾਗਾਂ ਦੇ ਮੁੱਖੀ ਸਾਹਿਬਾਨ ਅਤੇ ਪੰਜਾਬ ਭਰ ਤੋਂ ਵੱਖ—ਵੱਖ ਵਰਗਾਂ ਦੀਆਂ ਸਖਸ਼ੀਅਤਾਂ ਹਾਜ਼ਰ ਸਨ।

ਜਸਬੀਰ ਸਿੰਘ ਢਿਲ਼ੋ ਦੇ ਜੀਵਨ ‘ਤੇ ਇਕ ਝਾਤ

ਸ੍ਰੀ ਜਸਬੀਰ ਸਿੰਘ ਸੁਰ ਸਿੰਘ ਦਾ ਜਨਮ 1 ਸਤੰਬਰ, 1960 ਨੂੰ ਪਿਤਾ ਸ੍ਰੀ ਅਵਤਾਰ ਸਿੰਘ ਅਤੇ ਮਾਤਾ ਸ੍ਰੀਮਤੀ ਜੋਗਿੰਦਰ ਕੋਰ ਦੇ ਘਰ ਇਤਿਹਾਸਿਕ ਪਿੰਡ ਸੁਰ ਸਿੰਘ ਵਿਚ ਹੋਇਆ, ਬੀ .ਏ ਪੱਧਰ ਦੀ ਵਿਦਿਆ ਹਾਸਲ ਕਰਨ ਉਪਰੰਤ ਉਨ੍ਹਾਂ ਛੋਟੀ ਉਮਰ ਵਿਚ ਰਾਜਨੀਤੀ ਵਿਚ ਬਹੁਤ ਸਰਗਰਮੀ ਨਾਲ ਭਾਗ ਲੈਣਾ ਸੁਰੂ ਕਰ ਦਿੱਤਾ।
ਉਨ੍ਹਾਂ ਦਾ ਪਿਛੋਕੜ ਸਵਤੰਤਰਤਾ ਸੈਨਾਨੀ ਪਰਿਵਾਰ ਨਾਲ ਸੰਬਧਿਤ ਹੈ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਉਹ ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰ ਜਥੇਬੰਦੀਆਂ ਨਾਲ ਜੁੜੇ ਹੋਏ ਹਨ ਅਤੇ ਸਮਾਜ ਵਿਚ ਲੋੜਵੰਦ ਵਿਅਕਤੀਆਂ ਦੀ ਭਲਾਈ ਲਈ ਹਮੇਸ਼ਾ ਲੋੜੀਂਦਾ ਯੋਗਦਾਨ ਪਾਉਣ ਲਈ ਹਮੇਸ਼ਾ ਮੁਹਰਲੀ ਕਤਾਰ ਵਿਚ ਰਹਿੰਦੇ ਹਨ।
ਇਸ ਮੌਕੇ ਤੇ ਸ੍ਰੀ ਜਸਬੀਰ ਸਿੰਘ ਸੁਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਸ੍ਰੀ ਹਰਭਜਨ ਸਿੰਘ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਅਤੇ ਖਪਤਕਾਰਾਂ ਨੂੰ ਹੋਰ ਵਧੇਰੇ ਸੰਭਵ ਖਪਤਕਾਰ ਪੱਖੀ ਸਹੂਲਤਾਵਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਿਣਗੇ।

Share this News