ਥਾਣਾਂ ਕੰਨਟੋਨਮੈਟ ਦੀ ਪੁਸਿਲ ਨੇ ਦੋ ਨੂੰ ਕਾਬੂ ਕਰਕੇ ਬ੍ਰਾਮਦ ਕੀਤਾ ਪਿਸਟਲ

4913550
Total views : 5896144

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ
ਥਾਣਾਂ ਕੰਨਟੋਨਮੈਟ ਦੀ ਪੁਲਿਸ ਵਲੋ ਦੋ ਮੋਟਰਸਾਈਕਲ ਸਵਾਰਾਂ ਨੂੰ  ਕਾਬੂ ਕਰਕੇ ਉਨਾਂ ਪਾਸੋ ਇਕ ਰਿਵਾਲਵਰ 32 ਬੋਰ ਬ੍ਰਾਮਦ ਹਣ ਸਬੰਧੀ ਜਾਣਕਾਰੀ ਦੇਦਿਆਂ ਥਾਣਾਂ ਕੰਨਟੋਨਮੈਟ ਦੇ ਐਸ.ਐਚ.ਓ ਇੰਸ਼: ਹਰਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਜਸਵਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਭਗਵਾਨ ਵਾਲਮੀਕਿ ਮੂਰਤੀ ਚੌਕ ਨੇੜੇ ਮੌਜੂਦ ਸੀ ਤਾਂ  ਪੁਤਲੀਘਰ ਸਾਈਡ ਤੋਂ ਆਉਂਦੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਚੈਕਿੰਗ ਦੌਰਾਨ ਇੱਕ ਮੋਟਰਸਾਈਕਲ ਪੈਟਲੀਨਾਂ ਰੰਗ ਕਾਲਾ ਤੇ 02 ਨੌਜ਼ਵਾਨ ਆ ਰਹੇ ਸਨ।
ਜਿੰਨਾਂ ਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਰੌਕ ਕੇ ਚੈਕ ਕੀਤਾ ਗਿਆ ,ਇਹਨਾਂ ਪਾਸੋਂ 01 ਰਿਵਾਲਵਰ 32 ਬੌਰ ਬ੍ਰਾਮਦ ਕੀਤਾ ਗਿਆ।ਜਿੰਨਾ ਦੀ ਸ਼ਨਾਖਤ1 ਧਰਮਿੰਦਰ ਸਿੰਘ ਉਰਫ ਨੀਟਾ ਪੁੱਤਰ ਨੱਥਾ ਸਿੰਘ ਵਾਸੀ ਮਕਾਨ ਨੰਬਰ 66, ਮੈਟਰੋ ਸਿਟੀ, ਰਾਮ ਤੀਰਥ ਰੋਡ,ਅੰਮ੍ਰਿਤਸਰ 2 ਪ੍ਰਭਦਿਆਲ ਸਿੰਘ ਉਰਫ਼ ਲਾਡੀ ਭਲਵਾਨ ਪੁੱਤਰ ਹਜਿੰਦਰ ਸਿੰਘ ਵਾਸੀ ਮਕਾਨ ਨੰਬਰ ਡੀ-1682, ਨਿਊ ਮਾਡਲ ਟਾਉਨ, ਛੇਹਰਟਾ,ਅੰਮ੍ਰਿਤਸਰ ਗ੍ਰਿਫ਼ਤਾਰ ਦੌਸ਼ੀਆਂ ਵਜੋ ਹੋਈ ਹੈ,ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
Share this News