ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵੱਲੋਂ ‘ਐਕਸਪਲੋਰ ਵਰਲਡਜ਼ ਇਨ ਵਰਡਜ਼” ਸਿਰਲੇਖ ਅਧੀਨ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ

4526729
Total views : 5289059

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀ ਮਹਾਤਮਾ ਹੰਸਰਾਜ ਲਾਇਬ੍ਰੇਰੀ ਵੱਲੋਂ “ਐਕਸਪਲੋਰ ਵਰਲਡਜ਼ ਇਨ ਵਰਡਜ਼ : ਏ ਬੁੱਕ ਐਗਜ਼ੀਬਿਸ਼ਨ ਟੂ ਇੰਸਪਾਇਰ” ਸਿਰਲੇਖ ਵਾਲੀ ਇੱਕ ਰੋਜ਼ਾ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਪ੍ਰਦਰਸ਼ਨੀ ਦਾ ਉਦਘਾਟਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕੀਤਾ।

ਪ੍ਰਦਰਸ਼ਨੀ ਵਿੱਚ ਅੰਮ੍ਰਿਤਸਰ ਦੇ ਨਾਮਵਰ ਬੁੱਕ ਸਟੋਰ ਅਤੇ ਪ੍ਰਕਾਸ਼ਕਾਂ ਜਿਵੇਂ ਨੈਸ਼ਨਲ ਬੁੱਕ ਡਿਸਟ੍ਰੀਬਿਊਟਰਜ਼, ਸੱਚਲ ਪ੍ਰਕਾਸ਼ਨ, ਰਜਤ ਬੁੱਕ ਡਿਪੂ, ਅਦਬ ਪ੍ਰਕਾਸ਼ਨ ਅਤੇ ਕਸਤੂਰੀ ਲਾਲ ਐਂਡ ਸੰਨਜ਼ ਨੇ ਆਪਣੀਆਂ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ। ਕੋਰਸ ਦੀਆਂ ਕਿਤਾਬਾਂ ਤੋਂ ਲੈ ਕੇ ਇਤਿਹਾਸ, ਮਿਥਿਹਾਸ, ਸਵੈ-ਸਹਾਇਤਾ ਦੀਆਂ ਕਿਤਾਬਾਂ, ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਲਈ ਕਿਤਾਬਾਂ ਅਤੇ ਗਲਪ ਤੱਕ ਵੱਖ-ਵੱਖ ਵਿਸ਼ਿਆਂ `ਤੇ ਵੱਡੀ ਗਿਣਤੀ ਵਿੱਚ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ।

ਵਿਦਿਆਰਥਣਾਂ ਤੋਂ ਇਲਾਵਾ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਟੀਚਿੰਗ ਸਟਾਫ਼ ਨੇ ਵੀ ਇਸ ਪ੍ਰਦਰਸ਼ਨੀ ਵਿੱਚ ਉਤਸ਼ਾਹ ਨਾਲ ਸ਼ਿਰਕਤ ਕੀਤੀ।ਇਸ ਮੌਕੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਦਾ ਉਦੇਸ਼ ਇਸ ਡਿਜੀਟਲ ਯੁੱਗ ਵਿੱਚ ਵਿਦਿਆਰਥਣਾਂ ਵਿੱਚ ਪੜ੍ਹਨ ਦੀ ਆਦਤ ਨੂੰ ਪੈਦਾ ਕਰਨਾ ਹੈ। ਕਿਤਾਬਾਂ ਕਿਸੇ ਦੀ ਸਿਰਜਣਾਤਮਕ ਸਮਰੱਥਾ ਨੂੰ ਵਧਾਉਂਦੀਆਂ ਹਨ ਅਤੇ ਸੰਸਾਰ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰਦੀਆਂ ਹਨ।ਕਾਲਜ ਦੀ ਲਾਇਬ੍ਰੇਰੀਅਨ ਸਵਾਤੀ ਦੱਤਾ ਨੇ ਕਿਹਾ ਕਿ ਪੁਸਤਕ ਪ੍ਰਦਰਸ਼ਨੀ ਲਗਾਉਣ ਦਾ ਮੁੱਖ ਮਕਸਦ ਕਾਲਜ ਦੀ ਲਾਇਬ੍ਰੇਰੀ ਦੇ ਮੌਜੂਦਾ ਭੰਡਾਰ ਨੂੰ ਮਜ਼ਬੂਤ ਕਰਨਾ ਹੈ। ਸਮਾਗਮ ਦੌਰਾਨ ਸ਼੍ਰੀਮਤੀ ਕਿਰਨ ਗੁਪਤਾ, ਡੀਨ, ਐਡਮਿਸਜ਼, ਡਾ. ਸਿਮਰਦੀਪ, ਡੀਨ, ਅਕਾਦਮਿਕ, ਸ਼੍ਰੀਮਤੀ ਕਾਮਾਯਨੀ, ਡੀਨ, ਅਨੁਸ਼ਾਸਨ ਅਤੇ ਵਿਦਿਆਰਥੀ ਕੌਂਸਲ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News