ਪੁਲੀਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ ਨੇ ਰਾਜੂ ਸ਼ੂਟਰ ਗੈਂਗ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਪੁਲਿਸ ਨੇ ਕੀਤਾ ਅਪਰਾਧਕ ਗਿਰੋਹ ਦਾ ਸਫਾਇਆ

4536761
Total views : 5303659

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ 

ਪੰਜਾਬ ਪੁਲੀਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ ਨੇ ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲੀਸ ਨਾਲ ਸਾਂਝੇ ਅਪਰੇਸ਼ਨ ਦੌਰਾਨ ਸੰਗਠਿਤ ਅਪਰਾਧਕ ਗਰੋਹ ਦੇ 11 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੋਸਟ ਵਿੱਚ ਕਿਹਾ, ‘ਇੱਕ ਵੱਡੀ ਸਫਲਤਾ ਵਿੱਚ ਏਜੀਏਐੱਫ ਪੰਜਾਬ ਨੇ ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲੀਸ ਨਾਲ ਸਾਂਝੇ ਅਪਰੇਸ਼ਨ ਵਿੱਚ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਵੱਲੋਂ ਚਲਾਏ ਜਾ ਰਹੇ ਗਰੋਹ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।’ ਉਨ੍ਹਾਂ ਅੱਗੇ ਦੱਸਿਆ ਕਿ ਫੜੇ ਮੁਲਜ਼ਮ ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਨਸ਼ਾ ਤਸਕਰੀ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ। ਗਰੋਹ ਦੇ ਮੈਂਬਰਾਂ ਤੋਂ ਤਿੰਨ ਪਿਸਤੌਲ, ਦੋਨਾਲੀ ਅਤੇ 26 ਕਾਰਤੂਸ ਬਰਾਮਦ ਕੀਤੇ ਗਏ ਹਨ।ਬੀਤੀ 17 ਅਪ੍ਰੈਲ ਦੀ ਦੇਰ ਰਾਤ ਫਿਲਮੀ ਅੰਦਾਜ਼ ਵਿੱਚ ਇਹ ਕੈਟਾਗਰੀ ਦੇ ਗੈਂਗਸਟਰ ਚਰਨਜੀਤ ਸਿੰਘ ਰਾਜੂ ਸ਼ੂਟਰ ਨੂੰ ਪੁਲਿਸ ਸੁਰੱਖਿਆ ਤੋਂ ਅਰੇ ਹਥਿਆਰਾਂ ਦੀ ਨੋਕ ਉੱਪਰ ਛੁਡਵਾ ਲਿਆ ਗਿਆ ਸੀ।


ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਖ ਵੱਖ ਰਾਜਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਸੀ। ਫਰਾਰ ਗੈਂਗਸਟਰ ਰਾਜੂ ਨੂੰ ਏਜੀਟੀਐਫ ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਐਸਪੀ ਦੀ ਅਗਵਾਈ ਹੇਠ ਕੰਮ ਕਰ ਰਹੀ ਟੀਮ ਵੱਲੋਂ ਉਸਦੇ ਅੱਠ ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਪੰਜਾਬ ਦੇ ਡੀਜੀਪੀ ਵੱਲੋਂ ਪੁਸ਼ਟੀ ਵੀ ਕਰ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਪੁੱਤਰ ਹੀਰਾ ਸਿੰਘ ਨਿਵਾਸੀ ਪਿੰਡ ਸੰਘਾ ਜਿਸ ਵੱਲੋਂ ਬੀਤੇ ਸਾਲ ਸਟੇਟ ਬੈਂਕ ਆਫ ਇੰਡੀਆ ਦੀ ਪਿੰਡ ਢੋਟੀਆਂ ਵਿਖੇ ਸ਼ਾਖਾ ਨੂੰ ਲੁੱਟਣ ਦੌਰਾਨ ਇੱਕ ਪੁਲਿਸ ਕਰਮਚਾਰੀ ਨੂੰ ਗੋਲੀ ਵੀ ਮਾਰ ਦਿੱਤੀ ਗਈ ਸੀ। ਇਸ ਦੇ ਖਿਲਾਫ ਕਈ ਵੱਖ-ਵੱਖ ਲੁੱਟਾਂ ਖੋਹਾਂ ਅਤੇ ਹੋਰ ਸੰਗੀਨ ਧਰਾਵਾਂ ਨਾਲ ਕਰੀਬ ਇਕ ਦਰਜਨ ਪਰਚੇ ਦਰਜ ਸਨ ਜੋ ਪੁਲਿਸ ਨੂੰ ਲੋੜੀਦਾ ਸੀ।
ਜਿਲਾ ਤਰਨ ਤਰਨ ਦੀ ਪੁਲਿਸ ਨੇ ਬੀਤੇ ਦਸੰਬਰ ਮਹੀਨੇ ਵਿੱਚ ਰਾਜੂ ਸ਼ੂਟਰ ਨੂੰ ਝਬਾਲ ਇਲਾਕੇ ਵਿੱਚੋਂ ਗ੍ਰਿਫਤਾਰ ਕਰਨ ਲਿਆ ਸੀ ਇਸ ਦੌਰਾਨ ਲੱਤ ਵਿੱਚ ਪੁਲਿਸ ਦੀ ਗੋਲੀ ਲੱਗਣ ਨਾਲ ਉਹ ਜ਼ਖਮੀ ਵੀ ਹੋ ਗਿਆ ਸੀ। ਇਲਾਜ ਤੋਂ ਬਾਅਦ ਰਾਜੂ ਸ਼ੂਟਰ ਗੋਇੰਦਵਾਲ ਜੇਲ ਵਿੱਚ ਬੰਦ ਸੀ ਜਿਸ ਦੀ ਲੱਤ ਵਿੱਚ ਪਾਈ ਗਈ ਰਾਡ ਨੂੰ ਸਰਜਰੀ ਕਰਦੇ ਹੋਏ ਕੱਢਣ ਸਬੰਧੀ ਸਿਵਲ ਹਸਪਤਾਲ ਤਰਨਤਾਰਨ ਵਿਖੇ ਬੀਤੀ 15 ਅਪ੍ਰੈਲ ਨੂੰ ਪੁਲਿਸ ਸੁਰੱਖਿਆ ਵਿੱਚ ਭਰਤੀ ਕਰਵਾਇਆ ਗਿਆ ਸੀ। ਸਿਵਲ ਹਸਪਤਾਲ ਦੀ ਦੂਸਰੀ ਮੰਜ਼ਿਲ ਦੇ ਪ੍ਰਾਈਵੇਟ ਕਮਰੇ ਵਿੱਚ ਦਾਖਲ ਰਾਜੂ ਸ਼ੂਟਰ ਨੂੰ ਇੱਕ ਸਾਜ਼ਿਸ਼ ਦੇ ਤਹਿਤ ਪਲਾਨ ਤਿਆਰ ਕਰ ਸੁਰੱਖਿਆ ਬਲਾਂ ਨੂੰ ਹਥਿਆਰਾਂ ਦੀ ਨੋਕ ਉੱਪਰ ਬੰਧਕ ਬਣਾਉਂਦੇ ਹੋਏ ਛੁੜਵਾ ਲਿਆ ਗਿਆ ਸੀ।
ਇਸ ਸਬੰਧੀ ਏਜੀਟੀਐਫ ਬਾਰਡਰ ਰੇਂਜ ਦੇ ਡੀਐਸਪੀ ਹਰਮਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਟੀਮ ਵੱਲੋਂ ਰਾਜੂ ਸ਼ੂਟਰ ਸਮੇਤ ਕੁੱਲ ਨੌ ਮੁਲਜਮਾਂ ਨੂੰ ਦੋ ਪਿਸਤੌਲ ਇੱਕ ਰਿਵਾਲਵਰ ਅਤੇ ਇੱਕ 12 ਬੋਰ ਰਾਈਫਲ ਅਤੇ ਦੋ ਮੋਟਰਸਾਈਕਲਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਫਰਾਰ ਹੋਣ ਤੋਂ ਬਾਅਦ ਰਾਜੂ ਸ਼ੂਟਰ ਸ਼੍ਰੀਨਗਰ ਸਮੇਤ ਹੋਰ ਰਾਜਾਂ ਵਿੱਚ ਬਣਾ ਲੈ ਰਿਹਾ ਸੀ।ਪੁਲਿਸ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦੇਣ ਵਿੱਚ ਕਾਫੀ ਮਿਹਨਤ ਕਰਨੀ ਪਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News