ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੀ.ਪੀ.ਆਈ ਤੇ ਸੀ.ਪੀ.ਐਮ ਦੇ ਸਾਂਝੇ ਉਮੀਦਵਾਰ ਕਾਮਰੇਡ ਗੁਰਦਿਆਲ ਦੀ ਚੋਣ ਮੁਹਿੰਮ ਲਈ ਮੀਟਿੰਗ ਦਾ ਅਯੋਜਿਨ

4537283
Total views : 5304423

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


 ਤਰਨ ਤਾਰਨ/ਬੱਬੂ ਬੰਡਾਲਾ, ਜਸਬੀਰ ਸਿੰਘ ਲੱਡੂ 

ਭਾਰਤੀ ਕਮਿਊਨਿਸਟ ਪਾਰਟੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਖਡੂਰ ਸਾਹਿਬ ਦੀ ਚੋਣ ਮੁਹਿੰਮ ਨੂੰ ਸਰਗਰਮ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਬਲਾਕ ਗੰਡੀਵਿੰਡ ਦੇ ਵਰਕਰਾਂ ਦੀ ਹੰਗਾਮੀ ਮੀਟਿੰਗ ਕਸ਼ਮੀਰ ਸਿੰਘ ਛੀਨਾ ਤੇ ਮੋਤਾ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ  ਕਾਮਰੇਡ ਸਰਵਨ ਸਿੰਘ ਸੋਹਲ ਭਵਨ ਵਿੱਚ ਹੋਈ। ਪਾਰਟੀ ਵਲੋਂ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਦਾ ਮੀਟਿੰਗ ਵਿੱਚ ਪਹੁੰਚਣ ਦਾ ਹਾਰਦਿਕ ਸਵਾਗਤ ਕੀਤਾ ਗਿਆ।

ਕਮਿਊਨਿਸਟ ਹੀ ਲੋਕ ਮਸਲਿਆਂ ਦੇ ਹੱਲ ਦੀ ਗਰੰਟੀ – ਕਾਮਰੇਡ ਸੁਖਚੈਨ

ਇਸ ਵਰਕਰਜ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਸੁਖਚੈਨ ਸਿੰਘ , ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰਾਜਿੰਦਰ ਪਾਲ ਕੌਰ, ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਸੋਹਲ ਤੇ ਕਿਸਾਨ ਸਭਾ ਦੇ ਆਗੂ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਅੱਜ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਇਸ ਕੁਰੱਪਟ ਰਾਜ ਪ੍ਰਬੰਧ ਤੋਂ ਛੁਟਕਾਰਾ ਪਾਉਣ ਲਈ ਕਮਿਊਨਿਸਟ ਪਾਰਟੀ ਹੀ ਗਰੰਟੀ ਕਰਦੀ ਹੈ। ਕਮਿਊਨਿਸਟ ਪਾਰਟੀ ਹੀ ਲੋਕਾਂ ਲਈ ਰੁਜ਼ਗਾਰ ਗਰੰਟੀ, ਵਿਦਿਆ ਗਰੰਟੀ ਤੇ ਸਿਹਤ ਗਰੰਟੀ ਕਰ ਸਕਦੀ ਹੈ।

ਅੱਜ ਦੇਸ਼ ਵਿੱਚ ਭਾਜਪਾ ਦਾ ਰਾਜ ਪ੍ਰਬੰਧ ਹਕੀਕਤ ਵਿੱਚ ਕਾਰਪੋਰੇਟ ਘਰਾਣਿਆਂ ਦਾ ਰਾਜ ਹੈ। ਤਾਂ ਹੀ ਉਹਨਾਂ ਦਾ 16 ਲੱਖ ਕਰੋੜ ਰੁਪਿਆ ਕਰਜ਼ ਮੁਆਫ਼ ਕਰ ਦਿੱਤਾ ਹੈ ਜਦੋਂ ਕਿ ਗਰੀਬ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਵਾਅਦਿਆਂ ਤੇ ਖ਼ਰੀ ਨਹੀਂ ਉਤਰੀ। ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਜੁਮਲਾ ਬਾਜ਼ੀ ਹੀ ਕਰ ਰਹੀ ਹੈ। ਅੱਜ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਆਮ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ।ਕਮਿਊਨਿਸਟ ਪਾਰਟੀ ਦੇ ਰਾਜ ਪ੍ਰਬੰਧ ਵਿੱਚ ਹੀ ਕਿਸਾਨਾਂ ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਲੋਕਾਂ ਨੂੰ ਨਿਆਂ ਮਿਲੇਗਾ।

ਇਸ ਮੌਕੇ ਪਾਰਟੀ ਉਮੀਦਵਾਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਮੈਂ ਹਮੇਸ਼ਾਂ ਆਮ ਲੋਕਾਂ ਦੇ ਅੰਗ ਸੰਗ ਰਹਿੰਦਾ ਹਾਂ ਤੇ ਰਹਾਂਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਟਨ ਦਾਤਰੀ ਸਿੱਟੇ ਦੇ ਨਿਸ਼ਾਨ ਦਾ ਦਬਾਇਆ ਜਾਵੇ।ਇਸ ਮੌਕੇ ਬਹੁਤ ਸਾਰੇ ਕਾਮਰੇਡਾਂ ਨੇ ਦਿਲ ਖੋਲ੍ਹ ਕੇ ਫੰਡ ਵੀ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਧੂੰਦਾ, ਗੁਰਬਿੰਦਰ ਸਿੰਘ ਸੋਹਲ,ਸੁਰਿੰਦਰ ਸਿੰਘ ਬਿੱਲਾ, ਪੰਜਾਬ ਸਿੰਘ ਕਸੇਲ, ਜਗਜੀਤ ਸਿੰਘ ਮੰਨਣ, ਹੀਰਾ ਸਿੰਘ ਛਿਛਰੇਵਾਲ, ਅਸ਼ੋਕ ਕੁਮਾਰ ਸੋਹਲ, ਸੁਲੱਖਣ ਸਿੰਘ ਗੰਡੀਵਿੰਡ, ਜਗਤਾਰ ਸਿੰਘ ਜੱਗਾ, ਤਰਸੇਮ ਛੀਨਾ, ਸਾਹਿਬ ਸਾਬੀ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News