ਮੁੱਖ ਖੇਤੀਬਾੜੀ ਅਫਸਰ ,ਤਰਨਤਾਰਨ ਵਲੋਂ ਕਿਸਾਨਾਂ ਨੂੰ ਝੋਨੇ ਦੀ ਪੂਸਾ-44 ਕਿਸਮ ਨਾ ਬੀਜਣ ਦੀ ਅਪੀਲ

4536508
Total views : 5303278

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ /ਲਾਲੀ ਕੈਰੋ/ਬੱਬੂ ਬੰਡਾਲਾ 

ਡਾ: ਹਰਪਾਲ ਸਿੰਘ ਪੰਨੂ ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ, ਡਾ: ਤਜਿੰਦਰ ਸਿੰਘ ਜ਼ਿਲਾ ਸਿਖਲਾਈ ਅਫਸਰ ,ਤਰਨਤਾਰਨ ਨੇ  ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ ਦਿਨ ਥੱਲੇ ਡਿੱਗਦਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ ਦੀ ਕਿਸਮ ਪੂਸਾ 44 ਦੀ ਕਾਸ਼ਤ ਨਾ ਕਰਨ ਸਬੰਧੀ ਸਿਫਾਰਿਸ਼ ਕੀਤੀ ਹੈ ਕਿਉਂ ਜੋ ਇਹ ਕਿਸਮ ਬਾਕੀ ਕਿਸਮਾਂ ਨਾਲੋਂ ਪੱਕਣ ਲਈ ਵੱਧ ਸਮਾਂ ਅਤੇ 15-20 ਪ੍ਰਤੀਸ਼ਤ ਜ਼ਿਆਦਾ ਪਾਣੀ ਲੈਂਦੀ ਹੈ, ਇਸ ਤੋਂ ਇਲਾਵਾ ਇਸ ਕਿਸਮ ਦੇ ਝੋਨੇ ਦੀ ਪਰਾਲੀ ਜਿਆਦਾ ਹੋਣ ਕਰਕੇ ਪਰਾਲੀ ਦੀ ਸਾਂਭ ਸੰਭਾਲ ਕਰਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ। ਇਸ ਤੋਂ ਇਲਾਵਾ ਇਸ ਕਿਸਮ ਤੇ ਝੁਲਸ ਰੋਗ ਦੇ ਹਮਲੇ ਕਾਰਨ ਬੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਤੇ ਕੀੜੇ ਮਕੋੜੇ ਅਤੇ ਬੀਮਾਰੀਆਂ ਦੀ ਰੋਕਥਾਮ ਵਾਸਤੇ ਘੱਟੋ-ਘੱਟ ਦੋ ਛਿੜਕਾਅ ਮੰਗਦੀਆਂ ਹਨ ਜਿਸ ਨਾਲ ਮੁਨਾਫਾ ਘੱਟਦਾ ਹੈ।
ਉਹਨਾਂ ਦਸਿਆ ਕਿ ਮਾਣਯੋਗ ਡਾਇਰੈਕਟਰ ਖੇਤੀਬਾੜੀ ਜੀ ਦੇ ਦਿਸ਼ਾ –ਨਿਰਦੇਸ਼ਾ ਅਨੁਸਾਰ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਬੀਜਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਸਮੂਹ ਬੀਜ ਵਿਕ੍ਰੇਤਾਵਾਂ ਨੂੰ ਝੋਨੇ ਦੀ ਪੂਸਾ-44 ਕਿਸਮ ਦਾ ਬੀਜ ਵੇਚਣ ਲਈ ਨਾ ਮੰਗਵਾਉਣ ਦੀ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਡੀਲਰ ਪੂਸਾ-44 ਕਿਸਮ ਦਾ ਬੀਜ ਵੇਚਦਾ ਪਾਇਆ ਗਿਆ ਤਾਂ ਉਸਦੇ ਖ਼ਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਪੂਸਾ-44 ਕਿਸਮ ਦਾ ਸਰਟੀਫਾਈਡ ਬੀਜ ਤਿਆਰ ਨਹੀਂ ਕੀਤਾ ਗਿਆ ਅਤੇ ਕਿਸੇ ਵੀ ਬੀਜ ਵਿਕਰੇਤਾ ਨੂੰ ਪੂਸਾ-44 ਕਿਸਮ ਦਾ ਬੀਜ ਦੁਕਾਨ ‘ਤੇ ਰੱਖਣ ਅਤੇ ਵੇਚਣ ਦੀ ਸਖ਼ਤ ਮਨਾਹੀ ਕੀਤੀ ਗਈ ਹੈ।
ਡਾ: ਹਰਪਾਲ ਸਿੰਘ ਪੰਨੂ ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਨੇ ਕਿਸਾਨਾਂ ਭਰਾਵਾਂ ਨੂੰ ਅਪੀਲ ਕੀਤੀ ਕਿ ਪੂਸਾ -44 ਬੀਜਣ ਦੀ ਬਜਾਏ ਘੱਟ ਪਾਣੀ ਅਤੇ ਘੱਟ ਸਮਾਂ ਲੇਣ ਵਾਲੀਆਂ ਕਿਸਮਾਂ ਹੀ ਬੀਜਣ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ਅਤੇ ਕਿਸਾਨ ਵੀਰ ਕੁਆਲਟੀ ਬੀਜ਼ ਹੀ ਦੁਕਾਨਾਂ ਤੋਂ ਲੈਣ ਅਤੇ ਬੀਜ਼ ਖਰੀਦਣ ਸਮੇਂ  ਬੀਜ਼ ਵਿਕਰੇਤਾ ਤੋਂ ਅਸਲ ਬਿੱਲ ਜ਼ਰੂਰ ਲੈਣ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News