ਸਠਿਆਲਾ ਕਾਲਜ ਵਿਖੇ ਐਨ.ਐਸ.ਐਸ ਅਤੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਕੈਰੀਅਰ ਜਾਗਰੂਕਤਾ ਸੈਮੀਨਾਰ

4537283
Total views : 5304426

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


 ‌ਰਈਆ ਬਾਬਾ ,ਬਕਾਲਾ /ਬਲਵਿੰਦਰ ਸਿੰਘ ਸੰਧੂ -ਗੋਰਵ ਸ਼ਰਮਾ ‌ ‌ ‌ ‌

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਚਲਾਈ ਜਾ ਰਹੀ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਕਾਲਜ ਦੇ ਓਐਸਡੀ ਡਾ.ਤੇਜਿੰਦਰ ਕੌਰ ਸ਼ਾਹੀ ਦੀ ਰਹਿਨੁਮਾਈ ਹੇਠ ਕਾਲਜ ਦੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਅਤੇ ਐਨ.ਐਸ.ਐਸ ਯੁਨਿਟ ਵੱਲੋਂ ਕਾਲਜ ਵਿਖੇ ਵਿਦਿਆਰਥੀਆਂ ਨੂੰ ਕਰੀਅਰ ਸਬੰਧੀ ਜਾਣਕਾਰੀ ਦੇਣ ਲਈ ਇੰਡੀਅਨ ਨੇਵੀ ਵਿੱਚ ਤੀਹ ਸਾਲ ਬਤੌਰ ਕੈਪਟਨ ਸੇਵਾਵਾਂ ਨਿਭਾ ਚੁੱਕੇ ਕੈਪਟਨ ਚਰਨਬੀਰ ਸਿੰਘ ਨਾਲ ਰੂਬਰੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਓਐਸਡੀ ਡਾ. ਤੇਜਿੰਦਰ ਕੌਰ ਸ਼ਾਹੀ ਅਤੇ ਟਰੇਨਿੰਗ ਪਲੇਸਮੈਂਟ ਸੈੱਲ ਦੇ ਮੁਖੀ ਪ੍ਰੋ ਸਤਬੀਰ ਸਿੰਘ ਮੱਤੇਵਾਲ ਨੇ ਰਿਟਾਇਰਡ ਕੈਪਟਨ ਚਰਨਬੀਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਉਹਨਾਂ ਨਾਲ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅੰਦਰ ਦੇ ਜਨੂਨ ਨੂੰ ਕੇਂਦਰਿਤ ਕਰਨ ਅਤੇ ਆਪਣੇ ਟੀਚੇ ਮਿੱਥਣ।

ਆਪਣੇ ਸੰਬੋਧਨ ਦੌਰਾਨ ਕੈਪਟਨ ਚਰਨਬੀਰ ਸਿੰਘ ਨੇ ਕਰੀਅਰ ਚੋਣ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਨੌਕਰੀ ਲੈਣ ਦੇ ਤਰੀਕਿਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਉਨਾ ਨੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਦੀ ਕਾਬਲੀਅਤ ਪਛਾਣ ਕਰਨ ਅਤੇ ਅੰਗਰੇਜ਼ੀ ਵਿੱਚ ਨਿਪੁੰਨ ਹੋਣ ਲਈ ਕਿਹਾ ।ਇਸ ਮੌਕੇ ਪ੍ਰੋ.ਹਰਪ੍ਰੀਤ ਕੌਰ ਅਤੇ ਰਾਜਨੀਤੀ ਵਿਭਾਗ ਦੀ ਪ੍ਰੋ.ਸੁਪਰੀਤ ਕੌਰ ਵੱਲੋ ਆਏ ਹੋਏ ਮੁੱਖ ਮਹਿਮਾਨ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਪ੍ਰੋ.ਸਤਬੀਰ ਸਿੰਘ ਮੱਤੇਵਾਲ, ਪ੍ਰੋ.ਅਮਨਦੀਪ ਸਿੰਘ, ਪ੍ਰੋ.ਅਰੁਣ ਗੁਸਾਈਂ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ.ਕਰਮਬੀਰ ਸਿੰਘ ਅਤੇ ਪ੍ਰੋ ਹਰਪ੍ਰੀਤ ਕੌਰ, ਪ੍ਰੋ.ਕੰਵਲਜੀਤ ਸਿੰਘ,ਪ੍ਰੋ.ਹੀਰਾ ਲਾਲ, ਪ੍ਰੋ.ਰੋਹਿਤ ਗੁਪਤਾ,ਪ੍ਰੋ. ਜਸਵਿੰਦਰ ਕੌਰ, ਪ੍ਰੋ.ਵਨੀਤ ਕੌਰ, ਪ੍ਰੋ. ਜੈਸਮੀਨ, ਪ੍ਰੋ. ਪਲਵਿੰਦਰ ਕੌਰ, ਪ੍ਰੋ. ਮਨੂੰ ਬਾਲਾ, ਪ੍ਰੋ.ਰਾਜਨ ਬੇਦੀ ਅਤੇ ਪ੍ਰੋ.ਸੁਪਰੀਤ ਕੌਰ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News