ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦਾ ਸਿੱਖ ਵਿਰੋਧੀ ਪਾਰਟੀਆਂ ਵਿੱਚ ਜਾਣਾ ਪੰਥ ਲਈ ਘਾਤਕ -ਪ੍ਰੋ.ਬਲਜਿੰਦਰ ਸਿੰਘ

4537291
Total views : 5304438

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛੇ ਮੈਂਬਰਾਂ ਵੱਲੋਂ ਭਾਜਪਾ ਦਾ ਪੱਲਾ ਫੜੇ ਜਾਣ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸਖ਼ਤ ਇਤਰਾਜ਼ ਕਰਦੇ ਹੋਏ ਕਿਹਾ ਕਿ ਭਵਿੱਖ ਵਿਚ ਇਸਦੇ ਗੰਭੀਰ ਸਿੱਟੇ ਸਿੱਖ ਸੰਸਥਾਵਾਂ, ਸਿੱਖ ਰਾਜਨੀਤੀ ਅਤੇ ਧਰਮ ਤੇ ਪੈਣ ਦੇ ਆਸਾਰ ਹਨ। ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਆਪਣੀ ਮੈਂਬਰੀ ਪੌੜੀ ਵਜੋਂ ਵਰਤ ਕੇ ਸਿਆਸੀ ਕੈਰੀਅਰ ਦੀ ਤਲਾਸ਼ ਵਿੱਚ ਭਾਜਪਾ ਜਾਂ ਹੋਰ ਸਿਆਸੀ ਪਾਰਟੀ ‘ਚ ਦਾਖਲ ਹੋਣਾ ਧਰਮ ਦੀ ਅਜ਼ਾਦੀ ਨੂੰ ਵੱਡੀ ਚੁਣੋਤੀ ਹੈ। ਇਸ ਰੂਝਾਨ ਨੂੰ ਰੋਕਣ ਲਈ ਦਿੱਲੀ ਸਿੱਖ ਗੁਰਦੁਆਰਾ ਕਮੇਟੀ, ਸਿੱਖ ਗੁਰਦੁਆਰਾ ਐਕਟ ਆਦਿ ਵਿੱਚ ਤਰਜੀਮ ਕਰਕੇ ਰੋਕ ਲਗਾਉਣ ਦੀ ਲੋੜ ਹੈ। ਜੇ ਕਰ ਇਸ ਤਰ੍ਹਾਂ ਨਾ ਹੋਇਆ ਤਾਂ ਭਵਿੱਖ ਵਿੱਚ ਗੁਰਦੁਆਰਿਆਂ ਦੇ ਮੈਂਬਰ ਸਮੂਹਿਕ ਰੂਪ ਵਿਚ ਸਿਆਸੀ ਪਾਰਟੀਆਂ ਵਿੱਚ ਪਲਟੀ ਮਾਰਨਗੇ।
ਭਾਜਪਾਈ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਜਪਾ ਦਾ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਦਾ ਰਵੱਈਆ ਇੱਕ ਖੁਲੀ ਕਿਤਾਬ ਵਾਂਗ ਸਾਰਾ ਵਿਸ਼ਵ ਪੜ੍ਹ ਰਿਹਾ ਹੈ ਵਿਸ਼ੇਸ਼ ਤੌਰ ਤੇ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਘੱਟ ਗਿਣਤੀਆਂ ਵਿਰੁੱਧ ਆਏ ਹਨ। ਭਾਜਪਾ ਦੀਆਂ ਨੀਤੀਆਂ ਆਰ ਐਸ ਐਸ ਤੋਂ ਬਣਕੇ ਆਉਦੀਆਂ ਹਨ। ਇਹ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਤਿਆਰੀਆਂ ਕਰ ਰਹੇ ਹਨ ਇਹੋ ਜਿਹੇ ਮਹੌਲ ਵਿੱਚ ਸਿੱਖੀ ਦੇ ਨਿਆਰੇਪਨ ਨੂੰ ਸਬਤੋਂ ਵੱਡਾ ਖ਼ਤਰਾ ਭਾਜਪਾ ਤੋਂ ਹੈ।
ਭਾਜਪਾ ਨੂੰ ਸਿੱਖ ਹਿਤੈਸ਼ੀ ਹੋਣ ਦੀ ਵਕਾਲਤ ਕਰਨ ਵਾਲੇ ਭਾਜਪਈ ਸਿੱਖਾਂ ਤੇ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਸਵਾਲ ਕੀਤੇ ਕਿ ਗੁਰੂ ਨਾਨਕ ਸਾਹਿਬ ਦੇ ਨਾਅ ਤੇ ਇਤਿਹਾਸਿਕ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ ਡਾਂਗਮਾਰ ਆਦਿ ਜੋ ਭਾਜਪਾ ਨੇ ਖੋਹੇ ਸਨ। ਕੀ ਵਾਪਸ ਸਿੱਖ ਕੌਮ ਨੂੰ ਮਿਲ ਗਏ ਹਨ ?ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਭਾਜਪਾ ਨੇ ਤੋੜਿਆ ਸੀ,ਇਸਦਾ ਇਨਸਾਫ ਮਿਲ ਗਿਆ ਹੈ ? ਅਡਵਾਨੀ ਨੇ ਇੰਦਰਾ ਤੇ ਜ਼ੋਰ ਪਾਕੇ ਸ੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਕਰਵਾਇਆ ਸੀ ਕੀ ਇਸਦਾ ਜਵਾਬ ਭਾਜਪਾ ਦੇ ਚੁੱਕੀ ਹੈ ?ਸਿੱਖ ਇਤਿਹਾਸ ਨੂੰ ਦੇਸ਼ ਦੇ ਵੱਖ ਵੱਖ ਬੋਰਡਾਂ ਦੇ ਸਿਲੇਬਸਾਂ ਵਿੱਚੋਂ ਕੱਢ ਦਿੱਤਾ ਗਿਆ ਹੈ ਕੀ ਇਹ ਸਭ ਕੁਝ ਭਾਜਪਾ ਦੇ ਸਿੱਖ ਹਿਤੈਸ਼ੀ ਹੋਣ ਦਾ ਸਬੂਤ ਹੈ?
ਭਾਜਪਾ ਵਿੱਚ ਸ਼ਾਮਲ ਹੋਏ ਦਿੱਲੀ ਕਮੇਟੀ ਦੇ ਮੈਂਬਰਾਂ ਨੂੰ ਹਵਾਰਾ ਕਮੇਟੀ ਦੇ ਪ੍ਰੋ.ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਦਿੱਲੀ ਕਮੇਟੀ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਕੇ ਰਾਜਨੀਤੀ ਕਰਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News