ਨਗਰ ਨਿਗਮ ਦੇ ਕਮਿਸ਼ਨਰ ਨੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਐਨਓਸੀ ਅਤੇ ਬਿਲਡਿੰਗ ਪਲਾਨ ਸਬੰਧੀ ਜਾਰੀ ਕੀਤੇ ਦਿਸ਼ਾ ਨਿਰਦੇਸ਼

4526552
Total views : 5288820

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਓ.ਪੀ ਸਿੰਘ 

 ਅੱਜ  ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਐਮਟੀਪੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸੀਨੀਅਰ ਟਾਊਨ ਪਲਾਨਰ ਪਰਮਪਾਲ ਸਿੰਘ, ਐਮਟੀਪੀ ਮੇਹਰਬਾਨ ਸਿੰਘ, ਐਮਟੀਪੀ ਨਰਿੰਦਰ ਸ਼ਰਮਾ, ਏਟੀਪੀ ਪਰਮਿੰਦਰ ਜੀਤ ਸਿੰਘ, ਏਟੀਪੀ ਪਰਮਜੀਤ ਦੱਤਾ, ਏਟੀਪੀ ਅਰੁਣ ਖੰਨਾ, ਏਟੀਪੀ ਵਜ਼ੀਰ ਰਾਜ ਅਤੇ ਸਾਰੇ ਬਿਲਡਿੰਗ ਇੰਸਪੈਕਟਰ ਹਾਜ਼ਰ ਸਨ।

ਰੇਲਵੇ ਸਟੇਸ਼ਨ ਦੇ ਨਜਦੀਕ ਹੋਟਲ ਦੀ ਬਣ ਰਹੀ ਇਮਾਰਤ ਦਾ ਤਾਰੁੰਤ ਨਰੀਖਣ ਕਰਕੇ ਮੰਗੀ ਰਿਪੋਰਟ

ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਭਾਗ ਵਿੱਚ ਲੋਕਾਂ ਵੱਲੋਂ ਅਪਲਾਈ ਕੀਤੀਆਂ ਐਨਓਸੀ ਅਤੇ ਬਿਲਡਿੰਗ ਪਲਾਨ ਪੈਂਡਿੰਗ ਨਹੀਂ ਰਹਿਣੇ ਚਾਹੀਦੇ। ਉਨ੍ਹਾਂ ਸਖ਼ਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਅਧਿਕਾਰੀ ਦੇ ਪੋਰਟਲ ‘ਤੇ ਪਏ ਸਾਰੇ ਐਨ.ਓ.ਸੀ ਅਤੇ ਬਿਲਡਿੰਗ ਪਲਾਨ ਨੂੰ ਨਿਰਧਾਰਤ ਸਮੇਂ ਅੰਦਰ ਕਲੀਅਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

   ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਹਦਾਇਤ ਕੀਤੀ ਕਿ ਐੱਮ.ਟੀ.ਪੀ., ਏ.ਟੀ.ਪੀ., ਬਿਲਡਿੰਗ ਇੰਸਪੈਕਟਰ ਅਤੇ ਡਰਾਫਟਸਮੈਨ ਅੱਜ ਨਿੱਜੀ ਤੌਰ ‘ਤੇ ਮੌਕੇ ‘ਤੇ ਜਾ ਕੇ ਰੇਲਵੇ ਸਟੇਸ਼ਨ ਦੇ ਸਾਹਮਣੇ ਉਸਾਰੀ ਅਧੀਨ ਰਿਚੀ ਹੋਟਲ ਵਾਲੀ ਜਗ੍ਹਾ ਦਾ ਨਿਰੀਖਣ ਕਰਨ | ਇਸ ਦੀ ਰਿਪੋਰਟ ਕੱਲ੍ਹ ਸਵੇਰ ਤੱਕ ਉਨ੍ਹਾਂ ਦੇ ਦਫ਼ਤਰ ਨੂੰ ਸੌਂਪੀ ਜਾਵੇ। ਉਨ੍ਹਾਂ ਕਿਹਾ ਕਿ ਰਿਚੀ ਹੋਟਲ ਦੇ ਨਿਯਮਾਂ ਅਨੁਸਾਰ ਜਲਦ ਤੋਂ ਜਲਦ ਕੋਈ ਹੱਲ ਕੱਢਿਆ ਜਾਵੇ। ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਹੈ ਕਿ ਉਸਾਰੀ ਅਧੀਨ ਰਿਚੀ ਹੋਟਲ ਦੇ ਨਾਲ ਲੱਗਦੇ ਢਹੇ ਗਏ ਮਕਾਨਾਂ ਨੂੰ ਜਲਦੀ ਹੀ ਦੁਬਾਰਾ ਬਣਾਇਆ ਜਾਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News