ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਕ ਹੋਰ ਪ੍ਰਾਪਤੀ! ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ‘ਈਟ ਰਾਈਟ ਕੈਂਪਸ’ ਸਰਟੀਫਿਕੇਟ ਪ੍ਰਦਾਨ

4526726
Total views : 5289054

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਢਸ਼ਸ਼ਅੀ) ਤੋਂ ‘ਈਟ ਰਾਈਟ ਕੈਂਪਸ’ ਸਰਟੀਫਿਕੇਟ ਪ੍ਰਾਪਤ ਕਰਕੇ ਵਿਿਦਆਰਥੀਆਂ ਪ੍ਰਤੀ ਆਪਣੀ ਇੱਕ ਵਾਰ ਫਿਰ ਵਚਨਬੱਧਤਾ ਦੁਹਰਾਈ ਹੈ। ਇਹ ਮਾਨਤਾ ਆਪਣੇ ਕੈਂਪਸ ਦੇ ਅੰਦਰ ਸੁਰੱਖਿਅਤ, ਸਿਹਤਮੰਦ ਅਤੇ ਟਿਕਾਊ ਭੋਜਨ ਪ੍ਰਦਾਨ ਹੋਣ ਦਾ ਪ੍ਰਮਾਣ ਹੈ।
‘ਈਟ ਰਾਈਟ ਕੈਂਪਸ’ ਪ੍ਰਮਾਣੀਕਰਣ ਵਿਿਦਅਕ ਸੰਸਥਾਵਾਂ ਵਿੱਚ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਅਭਿਆਸਾਂ ਦੇ ਅਪਣਾਉਣ ਨੂੰ ਉਤਸ਼ਾਹਿਤ ਕਰਨ ਲਈ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਦੁਆਰਾ ਇੱਕ ਚੰਗੀ ਪਹਿਲਕਦਮੀ ਦਾ ਹਿੱਸਾ ਹੈ।

ਈਟ ਰਾਈਟ ਕੈਂਪਸ ਆਡਿਟ ਦੀਆਂ ਸਖ਼ਤ ਹਦਾਇਤਾਂ ‘ਤੇ ਪੂਰਾ ਉਤਰਨ ਲਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਨੁਮਾਂਇੰਦੇ ਸਟਾਫ ਅਤੇ ਭੋਜਨ ਹੈਂਡਲਰਾਂ ਨੂੰ ਫੂਡ ਸੇਫਟੀ ਟਰੇਨਿੰਗ ਅਤੇ ਸਰਟੀਫਿਕੇਸ਼ਨ ਦੇ ਕਾਰਜ ਦਾ ਹਿੱਸਾ ਬਣਾਇਆ। ਇਸ ਆਡਿਟ ਵਿੱਚ ਵੱਖ ਵੱਖ ਪਹਿਲੂ ਜਿਵੇਂ ਸੁਰੱਖਿਅਤ ਭੋਜਨ ਅਭਿਆਸ, ਸਿਹਤਮੰਦ ਖੁਰਾਕ ਦੀ ਜਾਣਕਾਰੀ, ਟਿਕਾਊ ਭੋਜਨ ਅਭਿਆਸ, ਅਤੇ ਕੈਂਪਸ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਨਾ ਵਰਗੀਆਂ ਮਦਾਂ ਸਾਮਿਲ ਸਨ।


ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਨੇ ਇਸ ਮਾਨਤਾ ਪ੍ਰਾਪਤ ਕਰਨ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਦਾ ਸਿਹਰਾ ਸਮੂਹ ਹਿੱਸੇਦਾਰਾਂ ਦੇ ਸਾਂਝੇ ਯਤਨਾਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪ੍ਰਮਾਣੀਕਰਣ ਨਾ ਸਿਰਫ਼ ਮੈਸ ਅਤੇ ਕੰਟੀਨਾਂ ਵਿੱਚ ਉੱਚ-ਗੁਣਵੱਤਾ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੇ ਸਮਰਪਣ ਦਾ ਪ੍ਰਮਾਣ ਹੈ, ਸਗੋਂ ਸਾਡੇ ਕੈਂਪਸ ਵਿੱਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪੈਦਾ ਕਰਨ ਲਈ ਵੀ ਹੈ ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਹ ਕੈਂਪਸ ਸਾਡੇ ਵਿਿਦਆਰਥੀਆਂ ਲਈ ਦੂਜੇ ਘਰ ਵਾਂਗ ਹੈ।  ਇਸ ਪ੍ਰਾਪਤੀ ‘ਤੇ ਫੈਕਲਟੀ, ਸਹਾਇਕ ਸਟਾਫ, ਕੰਟੀਨ ਠੇਕੇਦਾਰਾਂ ਅਤੇ ਸਾਡੇ ਵਿਿਦਆਰਥੀਆਂ ਸਮੇਤ ਸਾਰੇ ਹਿੱਸੇਦਾਰ ਆਦਿ ਦਾ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।
ਰਜਿਸਟਰਾਰ ਪ੍ਰੋਫੈਸਰ ਕਰਨਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਪ੍ਰਮਾਣੀਕਰਣ ਯੂਨੀਵਰਸਿਟੀ ਕੈਂਪਸ ਦੇ ਅੰਦਰ ਵਿਿਦਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਭੋਜਨ ਦੀ ਗੁਣਵੱਤਾ ਅਤੇ ਸਫਾਈ ਦਾ ਭਰੋਸਾ ਦਿੰਦਾ ਹੈ। ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਿਦਆਰਥੀ ਭਲਾਈ ਨੇ ਬਾਹਰੀ ਆਡਿਟ ਪਾਰਟਨਰ ਕੁਆਲਿਟੀ ਆਸਟਰੀਆ ਸੈਂਟਰਲ ਏਸ਼ੀਆ ਪ੍ਰਾਈਵੇਟ ਲਿਮਟਿਡ ਦੁਆਰਾ ਨਿਯੁਕਤ ਇੱਕ ਕੁਆਲਿਟੀ ਆਡੀਟਰ ਦੁਆਰਾ ਕਰਵਾਏ ਗਏ ਆਡਿਟ ਵਿਚ ਯੂਨੀਵਰਸਿਟੀ ਦੇ ਬਾਰੀਕੀ ਨਾਲ ਕੀਤੇ ਗਏ ਮੁਲਾਂਕਣ ਅਤੇ ਪ੍ਰਕਿਿਰਆ ਬਾਰੇ ਦੱਸਿਆ। ਇਹ ਆਡਿਟ ਭੋਜਨ ਸੁਰੱਖਿਆ ਅਤੇ ਸਫਾਈ, ਸਿਹਤਮੰਦ ਖੁਰਾਕ, ਭੋਜਨ ਦੀ ਰਹਿੰਦ-ਖੂੰਹਦ ਪ੍ਰਬੰਧਨ, ਸਥਾਨਕ ਅਤੇ ਮੌਸਮੀ ਭੋਜਨਾਂ ਦੇ ਪ੍ਰਚਾਰ, ਅਤੇ ਭੋਜਨ ਸੁਰੱਖਿਆ ਅਤੇ ਸਿਹਤਮੰਦ ਖੁਰਾਕਾਂ ਬਾਰੇ ਜਾਗਰੂਕਤਾ ‘ਤੇ ਧਿਆਨ ਕੇਂਦ੍ਰਤ ਕਰਨ ਵਾਲੀ ਇੱਕ ਜਾਂਚ ਸੂਚੀ ‘ਤੇ ਅਧਾਰਤ ਸੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਅਕਾਦਮਿਕ ਭਾਈਚਾਰੇ ਲਈ ਇੱਕ ਅਨੁਕੂਲ ਅਤੇ ਸਿਹਤਮੰਦ ਮਾਹੌਲ ਪੈਦਾ ਕਰਨ ਵਿੱਚ ਸਭ ਤੋਂ ਅੱਗੇ ਰਹਿੰਦਿਆਂ ਦੇਸ਼ ਦੀਆਂ ਵਿਿਦਅਕ ਸੰਸਥਾਵਾਂ ਲਈ ਇੱਕ ਮਿਸਾਲ ਕਾਇਮ ਕਰਦੀ ਹੈ।

Share this News