ਆਰ ਪੀ ਆਈ (ਆਠਵਲੇ) ਦੇ ਪੰਜਾਬ ਪ੍ਰਧਾਨ ਸ਼੍ਰੀ ਪੰਕਜ ਸੂਦ ਨੇ ਟੀਮ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

4975710
Total views : 5981728

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਰਵੀ ਸਹਿਗਲ

ਰਿਪਬਲਿਕਨ ਪਾਰਟੀ ਆਫ਼ ਇੰਡੀਆ (ਆਠਵਲੇ) ਦੇ ਪੰਜਾਬ ਪ੍ਰਧਾਨ ਅਤੇ ਪੰਜਾਬ ਟੀਮ ਦਾ ਭੁੱਲਰ ਫ਼ਾਰਮ ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਜਨਰਲ ਸਕੱਤਰ ਪੰਜਾਬ ਪ੍ਰਗਟ ਸਿੰਘ, ਓਬੀਸੀ ਵਿੰਗ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਭੁੱਲਰ, ਵਾਈਸ ਪ੍ਰਧਾਨ ਪੰਜਾਬ ਸੰਦੀਪ ਸਿੰਘ ਜੌੜਾ, ਜੁਆਇੰਟ ਸਕੱਤਰ ਪੰਜਾਬ ਫੁਲਜੀਤ ਸਿੰਘ ਵਰਪਾਲ, ਸੈਕਟਰੀ ਸਟੇਟ ਪੰਜਾਬ ਦਲਬੀਰ ਸਿੰਘ ਜੌਹਲ, ਵਾਈਸ ਪ੍ਰਧਾਨ ਪੰਜਾਬ ਅਸ਼ੋਕ ਮਲਹੋਤਰਾਂ, ਪੰਜਾਬ ਦੇ ਯੂਥ ਕੋਆਰਡੀਨੇਟਰ ਖਰੜ ਤੋਂ ਅਮ੍ਰਿਤਪਾਲ ਸਿੰਘ ਪਨੇਸਰ, ਯੂਥ ਪ੍ਰੈਜੀਡੈਂਟ ਪੰਜਾਬ ਅਬਿਨਾਸ਼ੀ ਸਿੰਘ ,ਵਾਈਸ ਪ੍ਰਧਾਨ ਪੰਜਾਬ ਸੰਤੋਸ਼ ਕੁਮਾਰ ਲੁਧਿਆਣਾ, ਮਹਿਲਾ ਵਿੰਗ ਪੰਜਾਬ ਪ੍ਰਧਾਨ ਸ੍ਰੀਮਤੀ ਅਨੀਤਾ ਅਰੋੜਾ ਲੁਧਿਆਣਾ ,ਅਜੈ ਰੁਚੀ,ਯੂਥ ਵਿੰਗ ਤੋਂ ਹਰਸ਼ਿਤ ਇਨਸਾ ਲੁਧਿਆਣਾ, ਹੈਪੀ ਮੋਗਾ,ਜਨਰਲ ਸੈਕਟਰੀ ਲੁਧਿਆਣਾ ਸੂਰਜ ਗਰੋਵਰ, ਰਵਿੰਦਰਪਾਲ, ਸੇਕ੍ਰੇਟਰੀ ਪੰਜ਼ਾਬ ਅਮਰਪਾਲ ਸਿੰਘ ਬੇਦੀ,ਪੰਜਾਬ ਸਪੋਕਸਮੈਨ ਸਿਮਰਜੀਤ ਸਿੰਘ ਚੰਡੀਗੜ੍ਹ, ਜਨਰਲ ਸੈਕਟਰੀ ਮੋਹਾਲੀ ਅਸ਼ਵਨੀ ਸ਼ਰਮਾ,ਪ੍ਰਧਾਨ ਪੰਡਿਤ ਮਹਿੰਦਰ ਪਾਲ ਜੀ, ਓਬੀਸੀ ਆਰਜਨਿਜ਼ਰ ਜਸਪਿੰਦਰ ਸਿੰਘ ਭੁੱਲਰ, ਟਰੇਡ ਵਿੰਗ ਮੋਹਿਤ ਜੀ, ਚੀਫ਼ ਅਡਵਾਈਜ਼ਰ ਓਬੀਸੀ ਮਨਜੀਤ ਸਿੰਘ ਭੁੱਲਰ ਪੈਲਸ, ਜਨਰਲ ਸਕੱਤਰ ਵਪਾਰ ਵਿੰਗ ਰਿਤੇਸ਼ ਝੁਨਝੁਨਵਾਲਾ.ਅੰਮ੍ਰਿਤਸਰ, ਅੰਮ੍ਰਿਤਸਰ ਯੂਥ ਪ੍ਰੈਜੀਡੈਂਟ ਸਰਬਜੀਤ ਸਿੰਘ, ਓਬੀਸੀ ਵਿੰਗ ਜਨਰਲ ਸਕੱਤਰ ਪੰਜਾਬ ਤੇਜ਼ਪ੍ਰੀਤ ਸਿੰਘ, ਓਬੀਸੀ ਵਿੰਗ ਲੀਗਲ ਅਡਵਾਈਜ਼ਰ ਪੰਜਾਬ ਕੁਲਦੀਪ ਸ਼ਰਮਾ, ਸੀਨੀਅਰ ਆਗੂ ਦਲਬੀਰ ਸਿੰਘ ਭਰੋਵਾਲ ਸਾਰੀ ਟੀਮ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ।

ਆਰ ਪੀ ਆਈ (ਆਠਵਲੇ) 2027 ਦੀ ਐਨਡੀਏ ਸਰਕਾਰ ਬਣਾਉਣ ਵਿਚ ਨਿਭਾਏਗੀ ਅਹਿਮ ਭੂਮਿਕਾ – ਪਰਮਜੀਤ ਸਿੰਘ ਭੁੱਲਰ

ਇਸ ਉਪਰੰਤ ਪੰਜਾਬ ਪ੍ਰਧਾਨ ਸਾਰੀ ਟੀਮ ਸਮੇਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਉਪਰੰਤ ਉਨ੍ਹਾਂ ਨੇ ਪਾਰਟੀ ਦੀ ਪੰਜਾਬ ਟੀਮ ਨਾਲ ਵਿਸ਼ੇਸ਼ ਮੀਟਿੰਗ ਕਰਕੇ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।
ਪਾਰਟੀ ਸੂਤਰਾਂ ਅਨੁਸਾਰ, ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਮੌਕੇ ਪੰਜਾਬ ਪ੍ਰਧਾਨ ਨੇ ਸੂਬੇ ਦੀ ਤਰੱਕੀ, ਆਪਸੀ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵਰਕਰ ਵੀ ਮੌਜੂਦ ਸਨ।
ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ, ਵਾਪਸ ਭੁੱਲਰ ਫਾਰਮ ਵਿਖੇ ਪਹੁੰਚ ਕੇ ਪੰਜਾਬ ਪ੍ਰਧਾਨ ਨੇ ਸੂਬਾਈ ਟੀਮ ਨਾਲ ਇੱਕ ਅਹਿਮ ਬੈਠਕ ਕੀਤੀ। ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮਸਲਿਆਂ ‘ਤੇ ਚਰਚਾ ਕੀਤੀ ਗਈ ਪਾਰਟੀ ਦੇ ਢਾਂਚੇ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਅਤੇ ਨਵੇਂ ਵਰਕਰਾਂ ਨੂੰ ਨਾਲਜੋੜਨ ਦੀ ਰਣਨੀਤੀ ਉਲੀਕੀ ਗਈ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਮੌਜੂਦਾ ਸਿਆਸੀ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ।
ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਤੇਜ਼ ਕਰਨ ਬਾਰੇ ਵੀ ਸਹਿਮਤੀ ਬਣੀ।ਪਾਰਟੀ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਅਜਿਹੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ ਤਾਂ ਜੋ 2027 ਦੀਆਂ ਚੋਣਾਂ ਲਈ ਪਾਰਟੀ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਜਾ ਸਕੇ। ਜਿਸ ਵਿੱਚ ਪਾਰਟੀ ਪੰਜ਼ਾਬ ਦੀ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਇੱਕ ਅਹਿਮ ਬੈਠਕ ਕੀਤੀ। ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮਸਲਿਆਂ ‘ਤੇ ਚਰਚਾ ਕੀਤੀ ਗਈ ।
ਪਾਰਟੀ ਦੇ ਢਾਂਚੇ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਅਤੇ ਨਵੇਂ ਵਰਕਰਾਂ ਨੂੰ ਨਾਲ ਜੋੜਨ ਦੀ ਰਣਨੀਤੀ ਉਲੀਕੀ ਗਈ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਮੌਜੂਦਾ ਸਿਆਸੀ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ।
ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਤੇਜ਼ ਕਰਨ ਬਾਰੇ ਵੀ ਸਹਿਮਤੀ ਬਣੀ।ਪਾਰਟੀ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਅਜਿਹੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ ਤਾਂ ਜੋ 2027 ਦੀਆਂ ਚੋਣਾਂ ਲਈ ਪਾਰਟੀ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਜਾ ਸਕੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News