





Total views : 5979770







Total views : 5979770ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਵਲੋ ਹਿੰਦ ਪਾਕਿ ਸੀਮਾ ਨਾਲ ਲਗਦੇ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਜਿਹੜੇ 2017 ਬੈਚ ਦੇ ਮਹਿਲਾ ਆਈ.ਪੀ.ਐਸ ਅਧਿਕਾਰੀ ਨੂੰ ਐਸ.ਐਸ.ਪੀ ਲਗਾਇਆ ਗਿਆ ਹੈ, ਉਹਾ ਯੂ.ਪੀ ਦੇ ਬਾਗਪਤ ਦੇ ਪਿੰਡ ਬੜੌਤ ਦੇ ਜੰਮਪਲ ਹਨ, ਜਿੰਨਾ ਨੇ ਬੀ.ਏ.ਐਮ.ਐਸ ਦੀ ਡਿਗਰੀ ਹਾਸਲ ਕਰਕੇ ਦਿੱਲੀ ਵਿੱਚ 7 ਸਾਲ ਆਪਣਾ ਕਲੀਨਿਕ ਵੀ ਚਲਾਇਆ ਹੈ। 2016 ਵਿੱਚ ਯੂ.ਪੀ.ਐਸ.ਸੀ ਦਾ ਇਮਿਤਹਾਨ ਪਾਸ ਕੀਤਾ ਤੇ ਉਨਾਂ ਨੂੰ ਪੰਜਾਬਕੇਡਰ ਮਿਲਣ ਦੇ
ਉਨਾਂ ਦੀ ਪਹਿਲੀ ਪੋਸਟਿੰਗ ਬਰਨਾਲਾ ਵਿਖੇ ਏ.ਸੀ.ਪੀ ਵਜੋ ਹੋਈ ਜਿਸ ਤੋ ਬਾਅਦ ਉਹ ਬਰਨਾਲਾ ਏ.ਐਸ.ਪੀ. – ਖੰਨਾ – ਜਲੰਧਰ – ਲੁਧਿਆਣਾ – ਅੰਮ੍ਰਿਤਸਰ – ਫਾਜ਼ਿਲਕਾ – ਫਰੀਦਕੋਟ ਐਸ.ਐਸ.ਪੀ.ਵਜੋ ਸੇਵਾਵਾਂ ਨਿਭਾਈਆਂ ਤੇ ਇਸ ਸਮੇ ਉਹ ਵਜੋ ਏ.ਆਈ.ਜੀ. ਏ.ਐਨ.ਟੀ.ਐਫ., ਲੁਧਿਆਣਾ + ਏ.ਆਈ.ਜੀ. ਇੰਟਰਨਲ ਸਿਕਿਓਰਿਟੀ ਦਾ ਵਾਧੂ ਚਾਰਜ ਤਾਇਨਾਤ ਸਨ ਜਿੰਨਾ ਨੂੰ ਪੰਜਾਬ ਸਰਕਾਰ ਨੇ ਬਦਲ ਕੇ ਜਿਲਾ ਅੰਮ੍ਰਿਤਸਰ ਦਿਹਾਤੀ ਦਾ ਨਵਾਂ ਐਸ.ਐਸ.ਪੀ ਲਗਾਇਆ ਹੈ। ਪੰਜਾਬ ਪੁਲਿਸ ਦੀ ਹੋਣਹਾਰ ਅਧਿਕਾਰੀ ਡਾ. ਪ੍ਰਗਿਆ ਜੈਨ ਆਈ.ਪੀ.ਐਸ. ਨੂੰ ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਚੋਂ ਇਹ ਮੈਡਲ ਹਾਸਲ ਕਰਨ ਵਾਲੀ ਉਹ ਇਕੱਲੀ ਮਹਿਲਾ ਅਧਿਕਾਰੀ ਨੇ। ਉਨ੍ਹਾਂ ਨੇ ਨਸ਼ਾ, ਸੰਗਠਿਤ ਅਪਰਾਧ ਤੇ ਗੈਂਗਸਟਰ ਨੈੱਟਵਰਕ ਖਿਲਾਫ ਸਖ਼ਤ ਕਾਰਵਾਈ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ।ਫਰੀਦਕੋਟ ਐਸ.ਐਸ.ਪੀ. ਹੁੰਦਿਆਂ ਉਨ੍ਹਾਂ ਨੇ 12.1 ਕਿਲੋ ਹੈਰੋਇਨ ਦੀ ਸਭ ਤੋਂ ਵੱਡੀ ਰਿਕਵਰੀ ਕੀਤੀ ਸੀ। ਡਾ: ਪ੍ਰੀਗਿਆ ਜੈਨ ਲੋਕਾਂ ਵਿਚ ਉਨ੍ਹਾਂ ਦੀ ਛਵੀ ਸਖ਼ਤ ਵੀ ਤੇ ਇਨਸਾਨੀਅਤ ਵਜੋ ਵੀਜਾਣੇ ਜਾਂਦੇ ਹਨ।ਇਕ ਵਾਰ ਲੁਧਿਆਣਾ ਵਿਚ ਰੇਪ ਪੀੜਤ ਬੱਚੀ ਨੂੰ ਉਸਦੀ ਮਾਂ ਛੱਡ ਗਈ ਸੀ, ਤਾਂ ਉਹ ਰਾਤ ਭਰ ਹਸਪਤਾਲ ਵਿਚ ਉਸ ਕੋਲ ਰਹੀ, ਖਾਣਾ-ਦਵਾਈ ਤੇ ਕਾਊਂਸਲਿੰਗ ਕੀਤੀ ਸੀ।
ਕਿਉਂ ਮਸ਼ਹੂਰ ਨੇ ਡਾ. ਪ੍ਰਗਿਆ ਜੈਨ ?
ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ ਮਿਲਿਆ ਹੈ – ਪੰਜਾਬ ਚੋਂ ਇਹ ਮੈਡਲ ਲੈਣ ਵਾਲੀ ਇਕੱਲੀ ਮਹਿਲਾ ਅਧਿਕਾਰੀ ਨੇਫਰੀਦਕੋਟ ਐਸ.ਐਸ.ਪੀ. ਹੁੰਦਿਆਂ 12.1 ਕਿਲੋ ਹੈਰੋਇਨ ਦੀ ਸਭ ਤੋਂ ਵੱਡੀ ਰਿਕਵਰੀ ਕੀਤੀ – ਇੱਕੋ ਦਿਨ ਵਿਚਬਰਨਾਲਾ ਏ.ਐਸ.ਪੀ. ਹੁੰਦਿਆਂ 2.88 ਕਰੋੜ ਨਸ਼ੀਲੀਆਂ ਗੋਲੀਆਂ ਫੜੀਆਂ, ਲੁਧਿਆਣਾ ਵਿਚ 60 ਲੱਖ ਗੋਲੀਆਂ, ਖੰਨਾ ਵਿਚ 200 ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇਨਸ਼ਾ, ਸੰਗਠਿਤ ਅਪਰਾਧ ਤੇ ਗੈਂਗਸਟਰ ਨੈੱਟਵਰਕ ਖਿਲਾਫ ਇੰਟੈਲੀਜੈਂਸ-ਅਧਾਰਿਤ ਕਾਰਵਾਈ ਲਈ ਜਾਣੀ ਜਾਂਦੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
