ਸਕੂਲ ਦੀਆਂ ਗ੍ਰਾਟਾਂ ਵਿਚ ਘਪਲੇਬਾਜੀ ਤੇ ਦਰਖਤਾਂ ਦੀ ਕਟਾਈ ਦੇ ਨਾਲ ਨਾਲ ਹੋਰ ਬੇਨਿਯਮੀਆ ਨੂੰ ਲੈ ਕੇ ਸਕੂਲ ਆਫ ਐਮੀਨੈਂਸ ਦਾ ਪ੍ਰਿੰਸੀਪਲ ਮੁਅੱਤਲ

4969706
Total views : 5974300

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ 

 ਸਿੱਖਿਆ ਵਿਭਾਗ ਵਲੋਂ ਜਸਪ੍ਰੀਤ ਸਿੰਘ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ, ਵਰਪਾਲ ਜਿਲ੍ਹਾ ਅੰਮ੍ਰਿਤਸਰ ਨੂੰ ਵੱਖ-ਵੱਖ ਗੰਭੀਰ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਸਕੱਤਰ ਸੋਨਾਲੀ ਗਿਰੀ (ਆਈ.ਏ.ਐਸ.) ਵਲੋਂ ਜਾਰੀ ਹੁਕਮਾਂ ਅਨੁਸਾਰ ਦਰਸਾਇਆ ਗਿਆ ਹੈ ਕਿ ਪ੍ਰਿੰ: ਜਸਪ੍ਰੀਤ ਸਿੰਘ ਸਕੂਲ ਆਫ ਐਮੀਨੈਂਸ, ਵਰਪਾਲ ਨੂੰ ਉਨ੍ਹਾਂ ਦੀ ਦੇਖ ਰੇਖ ਵਿਚ ਸਕੂਲ ਦੀਆਂ ਗ੍ਰਾਟਾਂ ਵਿਚ ਘਪਲੇਬਾਜੀ, ਸਕੂਲ ਦੇ ਦਰੱਖਤਾਂ ਦੀ ਕਟਾਈ ਕਰਕੇ ਵਿੱਤੀ ਨੁਕਸਾਨ ਹੋਣ, ਸਕੂਲੀ ਬੱਚਿਆਂ ਨਾਲ ਛੇੜਛਾੜ ਦੀਆਂ ਘਟਨਾਵਾਂ, ਮਿਡ-ਡੇ-ਮੀਲ ਵੇਚਣ ਦੀ ਵੀਡੀਓ ਵਾਈਰਲ, ਮਿਡ-ਡੇਲ-ਮੀਲ ਦੀਆਂ ਗਰੀਬ ਔਰਤਾਂ ’ਤੇ ਬੁਰੀ ਨਜਰ ਰੱਖਣ ਅਤੇ ਸਕੂਲ ਵਿਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਜਾਣ ਦੇ ਦੋਸ਼ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4(1) ਅਨੁਸਾਰ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਜਾਂਦਾ ਹੈ।

ਮੁਅੱਤਲੀ ਦੌਰਾਨ ਪ੍ਰਿੰ: ਜਸਪ੍ਰੀਤ ਸਿੰਘ ਦਾ ਹੈੱਡ ਕੁਆਰਟਰ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਸ) (ਮੁੱਖ ਦਫਤਰ) ਮੋਹਾਲੀ, ਨਿਯੁਕਤ ਕੀਤਾ ਜਾਂਦਾ ਹੈ। ਉਨ੍ਹਾਂ ਮੁਤਾਬਕ ਇਹ ਹੁਕਮ ਤੁਰੰਤ ਲਾਗੂ ਹੋਣਗੇ ਅਤੇ ਇਸ ਦੌਰਾਨ ਮੁਅੱਤਲੀ ਸਮੇਂ ਅਧਿਕਾਰੀ ਨੂੰ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ।

ਜ਼ਿਕਰਯੋਗ ਹੈ ਕਿ ਪ੍ਰਿੰ: ਜਸਪ੍ਰੀਤ ਸਿੰਘ ਖਿਲਾਫ ਵੱਖ-ਵੱਖ ਪੰਚਾਇਤਾਂ ਵਲੋਂ ਗੰਭੀਰ ਦੋਸ਼ਾ ਦੀ ਸ਼ਿਕਾਇਤ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਕੀਤੀ ਗਈ ਸੀ, ਜਿਸ ‘ਤੇ ਵਿਭਾਗ ਵਲੋਂ ਉੱਚ ਪੱਧਰੀ ਟੀਮ ਦਾ ਗਠਨ ਕਰਕੇ ਉਕਤ ਮਾਮਲੇ ਦੀ ਪੂਰੀ ਸੰਜੀਦਗੀ ਨਾਲ ਜਾਂਚ ਕਰਵਾਈ ਗਈ ਸੀ, ਜਿਸ ਦੇ ਅਧਾਰ ‘ਤੇ ਸਿੱਖਿਆ ਵਿਭਾਗ ਨੇ ਉਕਤ ਗੰਭੀਰ ਦੋਸ਼ਾ ਤਹਿਤ ਪ੍ਰਿੰ: ਜਸਪ੍ਰੀਤ ਸਿੰਘ ਖਿਲਾਫ ਕਾਰਵਾਈ ਕੀਤੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੁਰੂ ਕਰੋ- 

Share this News