ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਹਾਸਲ ਕੀਤੇ

4526552
Total views : 5288820

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਉਪਿੰਦਰਜੀਤ ਸਿੰਘ 

ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਸਵਾਮੀ ਵਿਵੇਕਾਨੰਦ ਸੁਭਾਰਤੀ ਯੂਨੀਵਰਸਿਟੀ, ਮੇਰਠ (ਯੂ. ਪੀ.) ਵਿਖੇ ਕਿੱਕ ਬਾਕਸਿੰਗ ਦੇ ਕਰਵਾਏ ਗਏ ‘ਅੰਤਰ ਯੂਨੀਵਰਸਿਟੀ ਮੁਕਾਬਲੇ’ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦੇ ਤਮਗੇ ਹਾਸਲ ਕਰਕੇ ਕਾਲਜ, ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।


ਇਸ ਮੌਕੇ ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਬੀ. ਪੀ. ਐਡ (4 ਸਾਲਾ) ਕੋਰਸ ਦੇ 8 ਸਮੈਸਟਰ ਦੇ ਵਿਦਿਆਰਥੀ ਹਰੀਸ਼ ਤਿਵਾੜੀ ਅਤੇ ਚੌਥੇ ਸਮੈਸਟਰ ਦੀ ਵਿਦਿਆਰਥਣ ਜਗਨੂਰਪ੍ਰੀਤ ਕੌਰ ਦੀ ਚੋਣ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵੱਲੋਂ ਕਿੱਕ ਬਾਕਸਿੰਗ ਟੀਮ ’ਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਕਤ ਯੂਨੀਵਰਸਿਟੀ ਵਿਖੇ ਹੋਏ ਅੰਤਰ ਯੂਨੀਵਰਸਿਟੀ ਮੁਕਾਬਲਿਆਂ ’ਚ ਦੇਸ਼ ਭਰ ’ਚੋਂ ਕਰੀਬ 92 ਟੀਮਾਂ ਨੇ ਭਾਗ ਲਿਆ ਸੀ। ਜਿਸ ’ਚ ਉਕਤ ਦੋਵਾਂ ਖਿਡਾਰੀਆਂ ਨੇ ਟੀਮ ਵੱਲੋਂਢ ਖੇਡਦਿਆਂ ਆਪਣੀਆਂ ਸ਼ੇ੍ਣੀਆਂ ’ਚ ਕਾਂਸੇ ਦੇ ਤਗਮੇ ਹਾਸਲ ਕੀਤੇ ਹਨ।

ਉਨ੍ਹਾਂ ਕਿਹਾ ਕਿ ਹਰੀਸ਼ ਤਿਵਾੜੀ ਨੇ 69 ਕਿਲੋਗ੍ਰਾਮ ਅਤੇ ਜਗਨੂਰਪ੍ਰੀਤ ਕੌਰ ਨੇ 60 ਕਿਲੋਗ੍ਰਾਮ ਵਰਗ ’ਚ ਭਾਗ ਲਿਆ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਖਿਡਾਰੀਆਂ ਨੇ ਪਹਿਲਾਂ 2022 ਅਤੇ 23 ’ਚ ਹੋਏ ਨੈਸ਼ਨਲ ਚੈਂਪੀਅਨਸ਼ਿਪ ’ਚ ਸੋਨੇ ਦੇ ਤਗਮੇ ਜਿੱਤੇ ਸਨ। ਇਸ ਮੌਕੇ ਉਨ੍ਹਾਂ ਉਕਤ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਕ ਪੱਧਰ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-  

Share this News