ਖ਼ਾਲਸਾ ਕਾਲਜ ਵੂਮੈਨ ਵਿਖੇ ‘ਵੂਮੈਨ ਇਨ ਬਿਜ਼ਨਸ’ ਕਰਵਾਇਆ ਗਿਆ

4526555
Total views : 5288823

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ / ਉਪਿੰਦਰਜੀਤ ਸਿੰਘ 

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਕਾਮਰਸ ਕਲੱਬ ਦੇ ਕਾਮਰਸ ਐਂਡ ਮੈਨੇਜਮੈਂਟ ਵਿਭਾਗ ਦੀ ਅਗਵਾਈ ਹੇਠ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਅਧੀਨ ਉਤਪਾਦ ਵਿਕਾਸ ਅਤੇ ਨਿਗਰਾਨੀ ਕਮੇਟੀ ਦੇ ਸਹਿਯੋਗ ਨਾਲ ‘ਫੇਮ ਡੀ ਅਫੇਅਰ: ਵੂਮੈਨ ਇਨ ਬਿਜ਼ਨਸ’ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਨਿਰਦੇਸ਼ਾਂ ’ਤੇ ਮਹਿਲਾ ਦਿਵਸ ਨੂੰ ਸਮਰਪਿਤ ਕਰਵਾਏ ਇਸ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਡਾ. ਮਾਹਲ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਹ ਮੇਲਾ ਵਿਦਿਆਰਥੀਆਂ ਦੇ ਪ੍ਰਬੰਧਨ, ਰਿਟੇਲਿੰਗ, ਮਾਰਕੀਟਿੰਗ ਅਤੇ ਵੇਚਣ ਦੇ ਹੁਨਰ ਦੇ ਨਾਲ-ਨਾਲ ਉੱਦਮੀ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਵਿਭਾਗ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕੋਆਰਡੀਨੇਟਰ ਡਾ. ਸੁਮਨ ਨਈਅਰ, ਡਾ. ਰੀਤੂ ਧਵਨ ਅਤੇ ਸੀ. ਐਮ. ਏ ਚਿਤਸਿਮਰਨ ਨੂੰ ਅਜਿਹੇ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ।
 
ਉਨ੍ਹਾਂ ਕਿਹਾ ਕਿ ਇਸ ਮੌਕੇ ਵਿਦਿਆਰਥੀਆਂ ਦੁਆਰਾ ਡੀ. ਆਈ. ਵਾਈ. ਪ੍ਰੋਜੈਕਟ, ਰਚਨਾਤਮਕ ਵਿਚਾਰ, ਬਿਸਤਰੇ ਅਤੇ ਟੇਬਲ ਰਨਰਜ਼, ਸਟੇਸ਼ਨਰੀ ਆਈਟਮਾਂ, ਪਾਣੀ ਪੁਰੀ, ਚਾਟ ਪਾਪੜੀ, ਮੌਕਟੇਲ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਵੱਖ-ਵੱਖ ਸਟਾਲ ਲਗਾਏ ਗਏ ਸਨ, ਜਦਕਿ ਇਸ ਮੌਕੇ ਮੁੱਖ ਆਕਰਸ਼ਣ ਖੇਡਾਂ ਸਨ। ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਸਬੰਧੀ ਵਿਦਿਆਰਥੀਆਂ ਨੇ ਆਪਣਾ ਅਹਿਮ ਯੋਗਦਾਨ ਪਾਉਂਦਿਆਂ ਖੂਬ ਮਿਹਨਤ ਕੀਤੀ। ਇਸ ਮੌਕੇ ਡਾ. ਮਾਹਲ ਨੇ ਵੀ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਪੜ੍ਹਾਈ ਦੇ ਨਾਲ-ਨਾਲ ਅਜਿਹੇ ਗਿਆਨ ’ਚ ਵਾਧੇ ਲਈ ਪ੍ਰੋਗਰਾਮਾਂ ਦਾ ਹਿੱਸਾ ਬਣਦਿਆਂ ਖੂਬ ਮਿਹਨਤ ਅਤੇ ਲਗਨ ਨਾਲ ਕਾਰਜ ਕਰਨ ਲਈ ਉਤਸ਼ਾਹਿਤ ਕੀਤਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News