ਪੁਲਿਸ ਨੇ 96 ਘੰਟਿਆਂ ਦੇ ਅੰਦਰ ਅੰਦਰ ਹੱਲ ਕੀਤਾ ਕਰੋੜਾਂ ਦੀ ਲੁੱਟ ਦਾ ਕੇਸ , ਚਾਰ ਮੁਲਜ਼ਮ ਗ੍ਰਿਫਤਾਰ

4536522
Total views : 5303303

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ/ਬਾਰਡਰ ਨਿਊਜ ਸਰਵਿਸ

  ਡਾਕਟਰ ਹਰਕਮਲ ਬੱਗਾ ਪਤਨੀ ਡਾ: ਵਹਿਗੁਰੂ ਪਾਲ ਸਿੱਧੂ, ਵਾਸੀ ਮਕਾਨ ਨੰਬਰ 532, ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਨੇ ਇੰਚਾਰਜ ਚੌਂਕੀ ਸ਼ਹੀਦ ਭਗਤ ਸਿੰਘ ਨਗਰ ਥਾਣਾ ਦੁਗਰੀ ਨੂੰ ਇਤਲਾਹ ਦਿੱਤੀ ਕਿ ਮਿਤੀ 14.09.2023 ਨੂੰ ਉਹ ਆਪਣਾ ਕਲੀਨਿਕ ਬੰਦ ਕਰਕੇ ਵਕਤ 08:45 ਪੀ.ਐਮ ਆਪਣੇ ਘਰ ਪਹੁੰਚੀ ਤਾਂ ਉਸ ਦੇ ਚੌਕੀਦਾਰ ਨੇ ਘਰ ਦਾ ਗੇਟ ਖੋਲਿਆ ਤਾਂ ਉਸਨੇ ਆਪਣੀ ਗੱਡੀ ਅੰਦਰ ਲਗਾ ਦਿੱਤੀ ਤੇ ਚੌਕੀਦਾਰ ਨੇ ਘਰ ਦੇ ਮੇਨ ਗੇਟ ਦਾ ਤਾਲਾ ਲੱਗਾ ਦਿੱਤਾ। ਉਸਦਾ ਪਤੀ ਪਹਿਲਾ ਹੀ ਘਰ ਵਿੱਚ ਮੌਜੂਦ ਸੀ। ਜੋ ਆਪਣੇ ਘਰ ਦਾ ਮੇਨ ਦਰਵਾਜਾ ਖੋਲ ਕੇ ਅੰਦਰ ਚਲੀ ਗਈ ਤਾਂ ਇੰਨੇ ਵਿੱਚ 04 ਅਣ-ਪਛਾਤੇ ਨੌਜਵਾਨ ਜਿਹਨਾਂ ਨੇ ਮੂੰਹ ਪਰ ਮਾਸਕ ਪਾਏ ਹੋਏ ਸਨ ਨੇ ਉਹਨਾਂ ਦੇ ਪਲਾਟ ਦੀ ਚਾਰ-ਦੀਵਾਰੀ ਦੇ ਉੱਪਰ ਦੀ ਟੱਪ ਕੇ ਘਰ ਅੰਦਰ ਦਾਖਲ ਹੋਏ, ਜਿਹਨਾਂ ਨੇ ਚੋਂਕੀਦਾਰ ਸ਼ਿੰਗਾਰਾ ਸਿੰਘ, ਉਸਦੇ ਅਤੇ ਉਸਦੇ ਘਰਵਾਲੇ ਦੇ ਹੱਥ ਖਾਕੀ ਟੇਪ ਨਾਲ ਬੰਨ ਦਿੱਤੇ ਤੇ ਜਾਨੋ ਮਾਰਨ ਦਾ ਡਰਾਵਾ ਦੇ ਕੇ ਸੋਫੇ ਪਰ ਬਿਠਾ ਦਿੱਤਾ ਤੇ ਫਿਰ ਉਸਨੂੰ ਆਪਣੇ ਨਾਲ ਸਟੋਰ ਅੰਦਰ ਲੈ ਗਏ, ਜਿੱਥੇ ਉਸਨੇ ਆਪਣੀ ਅਲਮਾਰੀ ਖੋਲ ਕੇ ਸੋਨੇ ਦੇ ਗਹਿਣੇ ਅਤੇ ਕੈਸ਼ ਉਹਨਾਂ ਦੇ ਹਵਾਲੇ ਕਰ ਦਿੱਤਾ।ਜਿਹਨਾਂ ਨੇ ਘਰ ਅੰਦਰ ਲੱਗਾ ਡੀ.ਵੀ.ਆਰ ਵੀ ਉਤਾਰ ਲਿਆ ਤੇ ਉਸਦੀ ਬਾਂਹ ਵਿੱਚ ਪਾਇਆ ਸੋਨੇ ਦਾ ਵਰੈਸਲਟ ਉਤਾਰ ਲਿਆ, ਘਰ ਦਾ ਮੇਨ ਗੇਟ ਖੋਲ ਕੇ ਕਾਰ ਨੰਬਰ PB-10 CA 0600 ਮਾਰਕਾ ਮਰੂਤੀ SX-4 ਮਾਡਲ 2007 ਰੰਗ ਲਾਈਟ ਗੋਲਡਨ ਪਰ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਸਬੰਧੀ ਮੁਕੱਦਮਾ ਨੰਬਰ 161 ਮਿਤੀ 15.09.2023 ਅ/ਧ 392, 506, 34 ਭਾ: ਦੰਡ ਥਾਣਾ ਦੁੱਗਰੀ ਲੁਧਿਆਣਾ ਬਰਖਿਲਾਫ (04 ਨਾ-ਮਾਲੂਮ ਵਿਅਕਤੀਆ ਦੇ ਦਰਜ ਰਜਿਸਟਰ ਕੀਤਾ ਗਿਆ।

ਡੀ.ਜੀ.ਪੀ ਪੰਜਾਬ ਗੌਰਵ ਯਾਦਵ ਨੇ ਲੁਧਿਆਣਾ ਪੁਲਿਸ ਨੂੰ ਦਿੱਤੀ ਵਧਾਈ

ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ ਕਮਿਸ਼ਨਰ ਪੁਲਿਸ ਲੁਧਿਆਣਾ  ਵੱਲੋ ਇਸ ਬਹੁ-ਕਰੋੜੀ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ: ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐੱਸ ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ), ਲੁਧਿਆਣਾ, ਸ੍ਰੀ ਸੁਹੇਲ ਕਾਸਿਮ ਮੀਰ ਆਈ.ਪੀ.ਐੱਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2, ਲੁਧਿਆਣਾ, ਸ਼੍ਰੀ ਗੁਰਇਕਬਾਲ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ, ਦੱਖਣੀ, ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਮੱਧੂ ਬਾਲਾ ਮੁੱਖ ਅਫਸਰ ਥਾਣਾ ਦੁੱਗਰੀ, ਲੁਧਿਆਣਾ, ਸ:ਥ ਬਲਵੀਰ ਸਿੰਘ ਇੰਚਾਰਜ ਚੌਂਕੀ ਐਸ.ਬੀ.ਐਸ ਨਗਰ ਲੁਧਿਆਣਾ ਸਮੇਤ ਥਾਣੇਦਾਰ ਜਸਵਿੰਦਰ ਸਿੰਘ, ਇੰਚਾਰਜ ਸੇਫ ਸਿਟੀ, ਲੁਧਿਆਣਾ ਅਤੇ ਹੋਰ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।

ਜਿਹਨਾਂ ਵੱਲੋ ਖੂਫੀਆਂ ਅਤੇ ਟੈਕਨੀਕਲ ਸੋਰਸਾਂ ਰਾਹੀਂ ਇਸ ਵਾਰਦਾਤ ਨੂੰ 96 ਘੰਟਿਆਂ ਦੇ ਅੰਦਰ- ਅੰਦਰ ਟਰੇਸ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਦੋਸ਼ੀਆਨ ਗੁਰਵਿੰਦਰ ਸਿੰਘ ਉਰਫ ਸੋਨੂੰ, ਪਵਨੀਤ ਸਿੰਘ ਉਰਫ ਸ਼ਾਲੂ, ਜੱਗਪ੍ਰੀਤ ਸਿੰਘ ਅਤੇ ਸਾਹਿਲਦੀਪ ਸਿੰਘ ਨੂੰ ਮਿਤੀ 19.09.2023 ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਲੁੱਟ ਵਿਚ ਵਰਤੀ ਗੱਡੀ ਨੰਬਰ PB-10-FP-7151 ਮਾਰਕਾ ਹੰਡਈ ਆਈ-20 ਅਤੇ ਲੁੱਟ ਕੀਤੀ ਗਈ ਕਾਰ ਨੰਬਰ PB-10-CA-0600 ਮਾਰਕਾ ਮਾਰੂਤੀ SX-4 ਮਾਡਲ 2007 ਰੰਗ ਲਾਈਟ ਗੋਲਡਨ ਬ੍ਰਾਮਦ ਕਰਵਾਈਆ ਗਈਆਂ। 

ਇਸਤੋ ਇਲਾਵਾ ਲੁੱਟ ਕੀਤੀ ਨਗਦੀ 03 ਕਰੋੜ 51 ਲੱਖ 3 ਹਜਾਰ 700 ਰੁਪਏ/-, 271.35 ਗ੍ਰਾਮ ਸੋਨੇ ਦੇ ਗਹਿਣੇ, 88 ਗ੍ਰਾਮ ਚਾਂਦੀ (ਸਿਲਵਰ) ਹੋਟਲ ਫੇਅਰਵੇਅ, ਅੰਮ੍ਰਿਤਸਰ ਤੋਂ ਬ੍ਰਾਮਦ ਕਰਵਾਏ ਗਏ। ਜਿਨਾਂ ਪਾਸੋਂ 12 ਬੋਰ ਦਾ ਦੋਸ਼ੀ ਕੱਟਾ ਸਮੇਤ 6 ਰੌਦ ਬ੍ਰਾਮਦ ਕੀਤੇ ਗਏ ਅਤੇ ਮੁਕੱਦਮਾ ਵਿਚ ਜੁਰਮ 25–54–59 ਅਸਲਾ ਐਕਟ ਦਾ ਵਾਧਾ ਕੀਤਾ ਗਿਆ। ਦੋਸ਼ੀਆਨ ਨੂੰ ਅੱਜ ਮਿਤੀ 19.09.2023 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

Share this News