ਜਾਣੋ! ਕੌਣ ਨੇ ਤਰਨ ਤਾਰਨ ਦੇ ਨਿਯੁਕਤ ਕੀਤੇ ਗਏ ਤੇਜ ਤਰਾਰ ਨੌਜਵਾਨ ਐਸ.ਐਸ.ਪੀ ਅਜੈ ਗਾਂਧੀ ਆਈ.ਪੀ.ਐਸ

4974767
Total views : 5980515

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


 ਤਰਨਤਾਰਨ /ਬਾਰਡਰ ਨਿਊਜ ਸਰਵਿਸ 

ਪੰਜਾਬ ਸਰਕਾਰ ਵਲੋ ਤਰਨ ਤਾਰਨ ਜਿਲੇ ਜਿਹੜੇ ਤੇਜ ਤਰਾਰ ਨੌਜਵਾਨ ਆਈ.ਪੀ.ਐਸ ਅਧਿਕਾਰੀ ਸ੍ਰੀ ਅਜੈ ਗਾਂਧੀ ਨੂੰ ਐਸ.ਐਸ.ਪੀ ਵਜੋ ਨਿਯੁਕਤ ਕੀਤਾ ਹੈ ਉਹ ਮੂਲ ਰੂਪ ‘ਚ ਰਾਸਸਥਾਨ ਦੇ ਜੰਮਪਲ ਹਨ ਜਦੋਕਿ  ਤਰਨ ਤਾਰਨ ਦੇ ਮੌਜੂਦਾ  ਐੱਸਐੱਸਪੀ ਸੁਰੇਂਦਰ ਲਾਂਬਾ ਦਾ ਤਬਾਦਲਾ ਸੰਗਰੂਰ ਕਰ ਦਿੱਤਾ ਗਿਆ ਹੈ। ਆਈਪੀਐੱਸ ਅਧਿਕਾਰੀ ਅਜੈ ਗਾਂਧੀ ਜ਼ਿਲ੍ਹੇ ਦੇ ਨਵੇਂ ਐੱਸਐੱਸਪੀ ਨਿਯੁਕਤ ਕੀਤੇ ਗਏ ਹਨ। ਤਰਨਤਾਰਨ ਜ਼ਿਲ੍ਹੇ ਵਿਚ ਯੁੱਧ ਨਸ਼ਿਆਂ ਵਿਰੁੱਧ ਅਤੇ ਆਪਰੇਸ਼ਨ ਪ੍ਰਹਾਰ ਮੁਹਿੰਮ ਨੂੰ ਸਫਲਤਾ ਨਾਲ ਚਲਾਉਣਾ ਹੋਵੇ ਜਾਂ ਅੱਧੀ ਰਾਤ ਤਕ ਨਾਕਿਆਂ ਦੀ ਸਮੀਖਿਆ ਕਰਨਾ, ਉਨ੍ਹਾਂ ਦੀ ਖਾਸੀਅਤ ਮੰਨੀ ਜਾਂਦੀ ਰਹੀ ਹੈ।

ਇਕ ਸਾਲ 17 ਦਿਨ ਸੇਵਾਵਾਂ ਦੇ ਕੇ ਤਬਦੀਲ ਹੋਏ ਸੁਰੇਂਦਰ ਲਾਂਬਾ

ਪੰਜਾਬ ਸਰਕਾਰ ਵਲੋਂ ਬੁੱਧਵਾਰ ਨੂੰ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਸੁਰੇਂਦਰ ਲਾਂਬਾ ਨੂੰ ਦਾ ਤਬਾਦਲਾ ਸੰਗਰੂਰ ਦੇ ਐੱਸਐੱਸਪੀ ਵਜੋਂ ਕਰ ਦਿੱਤਾ ਗਿਆ ਹੈ। ਜਦੋਂਕਿ ਉਨ੍ਹਾਂ ਦੀ ਜਗ੍ਹਾ ਆਈਪੀਐੱਸ ਅਧਿਕਾਰੀ ਅਜੈ ਗਾਂਧੀ ਨੂੰ ਤਰਨਤਾਰਨ ਦਾ ਨਵਾਂ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਸੁਰੇਂਦਰ ਲਾਂਬਾ ਨੇ ਇਕ ਸਾਲ 17 ਦਿਨ ਦੇ ਕਰੀਬ ਜ਼ਿਲ੍ਹੇ ਨੂੰ ਸੇਵਾਵਾਂ ਦਿੱਤੀਆਂ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News