ਵਿਜੀਲੈਂਸ ਬਿਊਰੋ ਦੀ ਟੀਮ ਨੇ ਐਕਸੀਅਨ ਸਣੇ ਐਸ.ਡੀ.ਓ ਨੂੰ ਪੰਜ ਲੱਖ ਦੀ ਨਗਦ ਰਿਸ਼ਵਤ ਲੈਦਿਆਂ ਕੀਤਾ ਗ੍ਰਿਫਤਾਰ

4673936
Total views : 5504787

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਮਿਤੀ 31.8.2023 ਨੂੰ ਸ਼ਿਕਾਇਤ ਕਰਤਾ ਜਸਪ੍ਰੀਤ ਸਿੰਘ ਪੁੱਤਰ ਸ੍ਰੀ ਨਰਿੰਦਰ ਸਿੰਘ ਵਾਸੀ ਡੋਲਨ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ, ਯੂਨਿਟ, ਹੁਸ਼ਿਆਰਪੁਰ ਵੱਲੋਂ ਦੋਸ਼ੀਆਂ ਸਰਤਾਜ ਸਿੰਘ ਰੰਧਾਵਾ ਐਕਸੀਅਨ ਮਾਈਨਿੰਗ ਵਿਭਾਗ, ਹੁਸ਼ਿਆਰਪੁਰ ਅਤੇ ਹਰਜਿੰਦਰ ਸਿੰਘ ਐਸ.ਡੀ.ਓ. ਮਾਈਨਿੰਗ ਵਿਭਾਗ, ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮੁਦੱਈ ਜਸਪ੍ਰੀਤ ਸਿੰਘ ਪੁੱਤਰ ਸ੍ਰੀ ਨਰਿੰਦਰ ਉਕਤ ਪਾਸੋਂ 5,00,000/-ਰੁਪਏ (ਪੰਜ ਲੱਖ ਰੁਪਏ) ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ  ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ” ਸ਼ਿਕਾਇਤ ਕਰਤਾ ਜਸਪ੍ਰੀਤ ਸਿੰਘ ਰੀਗਲ ਇੰਟਪ੍ਰਾਇਜਜ਼ ਵਿਚ ਬਤੌਰ ਸਾਈਟ ਕੰਟਰੋਲਰ ਨੌਕਰੀ ਕਰਦਾ ਹੈ। ਸ਼ਿਕਾਇਤ ਕਰਤਾ ਦੀ ਕੰਪਨੀ ਨੇ ਕਲਪਤਰੂ ਕੰਪਨੀ ਪਾਸੋਂ ਮੁਕੇਰੀਆਂ/ਤਲਵਾੜਾ ਰੇਲਵੇ ਲਾਈਨ ਪਰ ਮਿੱਟੀ ਪਾਉਣ ਦਾ ਠੇਕਾ ਲਿਆ ਹੋਇਆ ਹੈ। ਸ਼ਿਕਾਇਤ ਕਰਤਾ ਦੀ ਕੰਪਨੀ ਵੱਲੋਂ ਕਲਪਤਰੂ ਕੰਪਨੀ ਰਾਹੀਂ ਪਿੰਡ ਘਗਵਾਲ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮਿੱਟੀ ਚੁੱਕਣ ਲਈ ਸਰਕਾਰੀ ਫੀਸ 41, 10, 117/- ਰੁਪੈ ਸਬੰਧਤ ਵਿਭਾਗ ਨੂੰ ਜਮ੍ਹਾਂ ਕਰਵਾ ਸੁਦਿੱਤੀ ਸੀ। ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਜਗ੍ਹਾ ਤੋਂ ਮਿੱਟੀ ਚੁੱਕਣ ਲਈ ਉਨ੍ਹਾਂ ਨੇ ਫੀਸ ਜਮ੍ਹਾਂ ਕਰਵਾਈ ਹੈ ਉਹ ਜ਼ਮੀਨ ਜੰਗਲਾਤ ਵਿਭਾਗ ਦੀ ਦਵਾ 4 ਅਤੇ 5 ਅਧੀਨ ਆਉਂਦੀ ਹੈ, ਜਿਸ ਕਰਕੇ ਉਹ ਪਿੰਡ ਘਗਵਾਲ ਤੋਂ ਮਿੱਟੀ ਨਹੀਂ ਚੁੱਕ ਸਕੇ ਤਾਂ ਉਨ੍ਹਾਂ ਨੇ ਮਾਈਨਿੰਗ ਵਿਭਾਗ ਨੂੰ ਆਪਣੀ ਰੋਆਇਲਟੀ ਟਰਾਂਸਫਰ ਕਰਨ ਲਈ ਇਕ ਦਰਖਾਸਤ ਮਾਰਚ 2023 ਨੂੰ ਦਿੱਤੀ ਸੀ। 

ਮਿਤੀ 21.7.2023 ਨੂੰ ਸ਼ਿਕਾਇਤ ਕਰਤਾ ਦਾ ਸੀਨੀਅਰ ਅਧਿਕਾਰੀ ਜਤਿੰਦਰ ਸਿੰਘ ਇਸ ਸਬੰਧ ਵਿੱਚ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਮਾਈਨਿੰਗ ਵਿਭਾਗ ਹੁਸ਼ਿਆਰਪੁਰ ਅਤੇ ਦੋਸ਼ੀ ਹਰਜਿੰਦਰ ਸਿੰਘ ਐਸ.ਡੀ.ਓ. ਮਾਈਨਿੰਗ ਵਿਭਾਗ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦੋਸ਼ੀ ਐਕਸੀਅਨ ਸਰਤਾਜ ਸਿੰਘ ਰੰਧਾਵਾ ਦੇ ਦਫਤਰ ਜਾ ਕੇ ਮਿਲੇ ਤਾਂ ਦੋਸ਼ੀ ਐਕਸੀਅਨ ਸਰਤਾਜ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਕਿਹਾ ਕਿ ਰੋਆਇਲਟੀ ਟ੍ਰਾਂਸਫਰ ਨਹੀਂ ਹੋ ਸਕਦੀ, ਜਤਿੰਦਰ ਸਿੰਘ ਵੱਲੋਂ ਮਿੰਨਤ ਤਰਲਾ ਕਰਨ ਤੇ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਨੇ ਕਿਹਾ ਕਿ ਤੁਹਾਡੇ ਨਾਲ – ਹਰਜਿੰਦਰ ਸਿੰਘ ਐਸ.ਡੀ.ਓ. ਗੱਲ ਕਰ ਲਵੇਗਾ।
ਕੁੱਝ ਦਿਨਾਂ ਬਾਅਦ ਸ਼ਿਕਾਇਤ ਕਰਤਾ ਦੇ ਸੀਨੀਅਰ ਅਧਿਕਾਰੀ ਜਤਿੰਦਰ ਸਿੰਘ ਨੂੰ ਦੋਸ਼ੀ ਐਸ.ਡੀ.ਓ. ਹਰਜਿੰਦਰ ਸਿੰਘ ਨੇ ਆਪਣੇ ਦਫਤਰ ਦਸੂਹਾ ਵਿਖੇ ਬੁਲਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਰੋਆਇਲਟੀ ਟਰਾਂਸਫਰ ਕਰਨ ਲਈ ਦੋਸੀ ਐਕਸੀਅਨ ਸਰਤਾਜ ਸਿੰਘ ਰੰਧਾਵਾ ਨੇ 12,00,000/- ਰੁਪਏ (ਬਾਰਾਂ ਲੱਖ ਰੁਪਏ) ਮੰਗੇ ਹਨ ਤਾਂ ਜਤਿੰਦਰ ਸਿੰਘ ਵੱਲੋਂ ਦੋਸੀ ਐਸ.ਡੀ.ਓ. ਹਰਜਿੰਦਰ ਸਿੰਘ ਦਾ ਮਿੰਨਤ ਤਰਲਾ ਕਰਨ ਤੇ 8,00,000- ਰੁਪਏ (ਅੱਠ ਲੱਖ ਰੁਪਏ) ਲੈ ਕੇ ਉਨ੍ਹਾਂ ਦਾ ਕੰਮ ਕਰਨ ਲਈ ਰਾਜ਼ੀ ਹੋ ਗਿਆ।

ਸ਼ਿਕਾਇਤ ਕਰਤਾ ਜਸਪ੍ਰੀਤ ਸਿੰਘ ਪੁੱਤਰ ਸ੍ਰੀ ਨਰਿੰਦਰ ਸਿੰਘ ਵਾਸੀ ਡੋਲਨ ਤਹਿਸੀਲ ਜਗਰਾਉਂ ਜਿਲ੍ਹਾ ਲੁਧਿਆਣਾ ਦੀ ਸਿਕਾਇਤ ਤੇ ਕਾਰਵਾਈ ਕਰਦੇ ਹੋਏ ਸ੍ਰੀ ਮਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਯੂਨਿਟ, ਹੁਸ਼ਿਆਰਪੁਰ ਦੀ ਜੇਹੇ ਨਿਗਰਾਨੀ ਇੰਸਪੈਕਟਰ ਲਖਵਿੰਦਰ ਸਿੰਘ, ਵਲੋਂ ਵਿਜੀਲੈਂਸ ਬਿਊਰੋ ਦੀ ਟੀਮ, ਸਮੇਤ ਮੁਦੱਈ, ਸਰਕਾਰੀ ਸ਼ੈਡੋ ਗਵਾਹ ਅਤੇ ਸਰਕਾਰੀ ਗਵਾਹ ਨੂੰ ਨਾਲ ਲੈ ਕੇ ਰੈਪ ਲਗਾਇਆ ਗਿਆ। ਇੰਸਪੈਕਟਰ ਲਖਵਿੰਦਰ ਸਿੰਘ, ਵਿਜੀਲੈਂਸ ਬਿਉਰੋ ਯੂਨਿਟ, ਹੁਸ਼ਿਆਰਪੁਰ ਵਲੋਂ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਮਾਈਨਿੰਗ ਵਿਭਾਗ ਹੁਸ਼ਿਆਰਪੁਰ ਅਤੇ ਦੋਸ਼ੀ ਹਰਜਿੰਦਰ ਸਿੰਘ ਐਸ.ਡੀ.ਓ. ਮਾਈਨਿੰਗ ਵਿਭਾਗ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸ਼ਿਕਾਇਤ ਕਰਤਾ ਜਸਪ੍ਰੀਤ ਸਿੰਘ ਪੁੱਤਰ ਸ੍ਰੀ ਨਰਿੰਦਰ ਸਿੰਘ ਉਕਤ ਪਾਸੋਂ 5,00000/- ਰੁਪਏ (ਪੰਜ ਲੱਖ ਰੁਪਏ) ਰਿਸ਼ਵਤ ਲੈਂਦਿਆਂ ਨੂੰ ਰੰਗੇ ਹਥੀ ਗ੍ਰਿਫਤਾਰ ਕੀਤਾ ਗਿਆ ਅਤੇ ਰਿਸ਼ਵਤ ਵਾਲੀ ਰਕਮ ਮੌਕਾ ਪਰ ਬਰਾਮਦ ਕੀਤੀ ਗਈ। ਇਸ ਸਬੰਧੀ ਵਿੱਚ ਮੁਕੱਦਮਾ ਨੰਬਰ ‘ ਮਿਤੀ 31.8.2023 ਅਧੀਨ ਧਾਰਾ 7 P.C. Act, 1988 as mended by PC. (Amendment) Act, 2018 ਅਤੇ ਅਧ 34 ਆਈ.ਪੀ.ਸੀ. ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਵਿਖੇ ਦਰਜ ਰਜਿਸਟਰ ਕੀਤਾ ਗਿਆ।  ਦੋਸ਼ੀਆਂ ਸਰਤਾਜ ਸਿੰਘ ਰੰਧਾਵਾ ਐਕਸੀਅਨ ਅਤੇ ਹਰਜਿੰਦਰ ਸਿੰਘ ਐਸ.ਡੀ.ਓ. ਨੂੰ ਕੱਲ ਮਿਤੀ 01.09.2023 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਤਫਤੀਸ ਜਾਰੀ ਹੈ।

Share this News