ਤਰਨ ਤਾਰਨ ਨੇੜੇ ਲੁਟੇਰਿਆ ਨੇ ਪਟਰੋਲ ਪੰਪ ਦੇ ਮਾਲਕ ਨੂੰ ਗੋਲੀ ਮਾਰਕੇ ਤਿੰਨ ਲੱਖ ਤੋ ਵੱਧ ਲੁੱਟੀ ਨਗਦੀ

4925566
Total views : 5914694

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

 ਤਰਨਤਾਰਨ ਦੇ ਨਜ਼ਦੀਕੀ ਪਿੰਡ ਕੱਦਗਿੱਲ ਵਿਖੇ ਸਵਿਫਟ ਕਾਰ ’ਚ ਸਵਾਰ ਪੰਜ ਲੁਟੇਰਿਆਂ ਨੇ ਨਿਆਰਾ ਪੈਟਰੋਲ ਪੰਪ ਉਤੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੰਦਿਆਂ ਪੈਟਰੋਲ ਪੰਪ ਦੇ ਮਾਲਕ ਸ਼ਾਮ ਲਾਲ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।

ਪਟਰੋਲ  ਪੰਪ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਦੱਸਿਆ ਕਿ ਪਿੰਡ ਕਦਗਿਲ ਦੇ ਪੰਪ ‘ਤੇ 5 ਨੌਜਵਾਨ ਚਿੱਟੇ ਰੰਗ ਦੀ ਕਾਰ ਵਿਚ ਆਏ। ਉਨ੍ਹਾਂ ਨੇ ਕਾਰ ਵਿਚ ਤੇਲ ਪਾਉਣ ਨੂੰ ਕਿਹਾ। ਜਦੋਂ ਪੰਪ ਦਾ ਸੇਲਜ਼ਮੈਨ ਤੇਲ ਪਾਉਣ ਲੱਗਾ ਤਾਂ ਨੌਜਵਾਨਾਂ ਨੇ ਪਿਸਤੌਲ ਕੱਢ ਲਈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਬੰਦੂਕ ਦੀ ਨੋਕ ‘ਤੇ ਲੈ ਲਿਆ।

ਲੁਟੇਰੇ ਪੰਪ ਦੇ ਆਫਿਸ ਵਿਚ ਚਲੇ ਗਏ। ਉਥੇ ਬੈਠੇ ਪੈਟਰੋਲ ਪੰਪ ਦੇ ਮਾਲਕ ਸ਼ਾਮ ਅਗਰਵਾਲ ਤੋਂ ਕੈਸ਼ ਕੱਢਣ ਲਈ ਅਲਮਾਰੀ ਦੀ ਚਾਬੀ ਮੰਗਣ ਲੱਗੇ। ਪੰਪ ਮਾਲਕ ਨੇ ਲੁਟੇਰਿਆਂ ਨੂੰ ਚਾਬੀ ਦੇਣ ਤੋਂਇਨਕਾਰ ਕਰ ਦਿੱਤਾ। ਇਸ ਨੂੰ ਲੈ ਕੇ ਲੁਟੇਰਿਆਂ ਤੇ ਪੰਪ ਮਾਲਕ ਵਿਚ ਬਹਿਸ ਹੋ ਗਈ। ਲੁਟੇਰਿਆਂ ਨੇ ਪੰਪ ਮਾਲਕ ‘ਤੇ ਗੋਲੀ ਚਲਾ ਦਿੱਤੀ ਜਿਸ ਨਾਲ ਇਕ ਗੋਲੀ ਉਨ੍ਹਾਂ ਦੇ ਪੱਟ ‘ਤੇ ਲੱਗੀ। ਇਸ ਦੇ ਬਾਅਦ ਉਹ ਨਕਦੀ ਲੁੱਟ ਕੇ ਉਥੋਂ ਫਰਾਰ ਹੋ ਗਏ।

ਜ਼ਖ਼ਮੀ ਹਾਲਤ ਵਿਚ ਪੈਟਰੋਲ ਪੰਪ ਦੇ ਮਾਲਕ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਨੂੰ ਪੱਟ ਵਿਚ ਗੋਲੀ ਲੱਗੀ ਹੈ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਲੁਟੇਰੇ ਫ਼ਰਾਰ ਹੋ ਗਏ।ਘਟਨਾ ਦਾ ਪਤਾ ਲਗਦਿਆ ਡੀ.ਐਸ.ਪੀ ਗੋਇੰਦਵਾਲ ਸ: ਰਵੀਸ਼ੇਰ ਸਿੰਘ ਨੇ ਮੌਕੇ ‘ਤੇ ਪਾਹੁੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਤੇ ਇਸ ਸਬੰਧੀ ਥਾਣਾਂ ਸਦਰ ਤਰਨ ਤਾਰਨ ਵਿਖੇ ਕੇਸ ਦਰਜ ਕਰਕੇ ਸੀ.ਸੀ.ਟੀ.ਵੀ ਦੀਆ ਸੀ.ਸੀ.ਟੀ.ਵੀ ਫੋਟੋਜ ਨੂੰ ਖੰਘਾਲਿਆ ਜਾ ਰਿਹਾ ਹੈ। 

Share this News