Total views : 5509232
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੁਰਦਾਸਪੁਰ/ਵਿਸ਼ਾਲ ਮਲਹੋਤਰਾਰ
ਗੁਰਦਾਸਪੁਰ ਦੇ ਪੰਡੋਰੀ ਰੋਡ ‘ਤੇ ਸਥਿਤ ਪਨਸਪ ਦੇ ਗੋਦਾਮਾਂ ‘ਚ ਅੱਗ ਲੱਗ ਗਈ। ਕੁਝ ਹੀ ਸਮੇਂ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ਕਾਰਨ ਗੋਦਾਮ ਵਿਚ ਪਏ ਪਲਾਸਟਿਕ ਅਤੇ ਲੱਕੜ ਦੇ ਕਰੇਟ ਸੜ ਕੇ ਸੁਆਹ ਹੋ ਗਏ। ਹਾਲਾਂਕਿ ਇਕ ਤੋਂ ਬਾਅਦ ਇਕ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਗੁਦਾਮਾਂ ਵਿਚ ਪਈਆਂ ਅਨਾਜ ਦੀਆਂ ਬੋਰੀਆਂ ਨੂੰ ਬਚਾ ਲਿਆ। ਅੱਗ ਦੀ ਲਪਟ ਇੰਨੀ ਜ਼ਿਆਦਾ ਸੀ ਕਿ ਖੜ੍ਹਨਾ ਵੀ ਮੁਸ਼ਕਲ ਸੀ।
ਖੇਤ ਵਿਚ ਚੰਗਿਆੜੀ ਨਾਲ ਫੈਲੀ ਅੱਗ
ਜੇਕਰ ਸਮੇਂ ਸਿਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਲੱਖਾਂ ਰੁਪਏ ਦਾ ਅਨਾਜ ਸੜ ਕੇ ਸੁਆਹ ਹੋ ਜਾਣਾ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਕਿਸਾਨ ਨੇ ਆਪਣੇ ਖੇਤਾਂ ਨੂੰ ਅੱਗ ਲਗਾ ਦਿੱਤੀ ਸੀ। ਅੱਗ ਦੀਆਂ ਚੰਗਿਆੜੀਆਂ ਗੁਦਾਮਾਂ ਤੱਕ ਪਹੁੰਚ ਗਈਆਂ। ਜਿਸ ਕਾਰਨ ਉਕਤ ਹਾਦਸਾ ਵਾਪਰਿਆ। ਮੌਕੇ ‘ਤੇ ਪਹੁੰਚੇ ਪੁਣੇ ਵਿਭਾਗ ਦੇ ਇੰਸਪੈਕਟਰ ਰਾਜਨ ਨੇ ਦੱਸਿਆ ਕਿ ਅਚਾਨਕ ਗੋਦਾਮ ਨੂੰ ਅੱਗ ਲੱਗ ਗਈ। ਜਿਸ ਕਾਰਨ ਉਥੇ ਪਏ ਲੱਕੜ ਅਤੇ ਪਲਾਸਟਿਕ ਦੇ ਕਰੇਟ ਨੂੰ ਅੱਗ ਲੱਗ ਗਈ ਅਤੇ ਗੋਦਾਮ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਗਈ।
ਦੂਜੇ ਪਾਸੇ ਆਮ ਲੋਕਾਂ ਨੂੰ ਇੰਸਪੈਕਟਰ ਦੀ ਗੱਲ ਗੁਆਰਾ ਨਹੀ ਹੋ ਰਹੀ ਕਿਹਾ ਜਾ ਰਿਹਾ ਹੈ ਕਿ ਗੁਦਾਮ ਵਿੱਚ ਹੋਏ ਕਥਿਤ ਕਣਕ ਗੁਟਾਲੇ ਤੇ ਪਰਦਾ ਪਾਉਣ ਲਈ ਖੇਤਾ ‘ਚ ਆਈ ਚੰਗਿਆੜੀ ਨੂੰ ਭਾਂਬੜ ਬਣਾਇਆ ਜਾ ਰਿਹਾ ਹੈ।
ਅੱਗ ਨੇ ਨੇੜਲੇ ਦਰੱਖਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਪਾਣੀ ਦਾ ਛਿੜਕਾਅ ਕਰਕੇ ਅੱਗ ‘ਤੇ ਕਾਬੂ ਪਾਇਆ ਗਿਆ। ਜੇਕਰ ਸਮੇਂ ਸਿਰ ਇਸ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਗੋਦਾਮ ‘ਚ ਪਈਆਂ ਅਨਾਜ ਦੀਆਂ ਬੋਰੀਆਂ ਨੂੰ ਵੀ ਆਪਣੀ ਲਪੇਟ ‘ਚ ਲੈ ਸਕਦਾ ਸੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਖੇਤਾਂ ਵਿੱਚ ਅੱਗ ਲੱਗਣ ਕਾਰਨ ਵਾਪਰਿਆ ਹੈ। ਫਿਲਹਾਲ ਇਹ ਨਹੀਂ ਦੱਸਿਆ ਜਾ ਸਕਦਾ ਕਿ ਕਿੰਨਾ ਨੁਕਸਾਨ ਹੋਇਆ ਹੈ। ਇਸ ਸਬੰਧੀ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ, ਜਿਸ ਵਿੱਚ ਹੋਏ ਕੁੱਲ ਨੁਕਸਾਨ ਦਾ ਖੁਲਾਸਾ ਹੋਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-