ਸੇਵਾ ਕੇਦਰ ਰਈਆ ਦੇ ਮੁਲਾਜਮਾਂ ਵਲੋ ਪੱਤਰਕਾਰਾਂ ਤੇ ਮੋਹਤਬਰਾਂ ਨਾਲ ਕੀਤੀ ਗਈ ਬਦਸਲੂਕੀ

4676817
Total views : 5509232

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ‌ ‌ ‌ ‌‌ਰਈਆ ਬਾਬਾ ਬਕਾਲਾ/ ਬਲਵਿੰਦਰ ਸਿੰਘ ਸੰਧੂ/ਗੋਰਵ ਸ਼ਰਮਾ ‌ ‌ ‌

ਸੇਵਾ ਕੇਦਰ ਰਈਆ ਦੇ ਇਕ ਕੰਵਲਜੀਤ ਸਿੰਘ ਧਿਆਨਪੁਰ ਨਾਮੀ ਮੁਲਾਜਮ ਤੇ ਕੇਦਰ ਦੇ ਮੁੱਖੀ ਵਲੋ ਲੋਕਾਂ ਨਾਲ ਦੁਰਵਿਹਾਰ ਤੇ ਖੱਜਲਖੁਆਰ ਕਰਨ ਦੀਆਂ ਸ਼ਕਾਇਤਾਂ ਮਿਲਣ ‘ਤੇ ਜਦ ਇਸ ਪੱਤਰਕਾਰ ਵਲੋ ਧਿਆਨਪੁਰ ਦੇ ਮੈਬਰ ਪੰਚਾਇਤ ਮੰਗਲ ਸਿੰਘ ਤੇ ਹੋਰ ਮੋਹਤਬਰਾਂ ਦੀ ਹਾਜਰੀ ਵਿੱਚ ਕੇਦਰ ਦੇ ਮੁਲਾਜਮਾਂ ਨਾਲ ਸਪੰਰਕ ਕੀਤਾ ਗਿਆ ਕਿ
ਇਕ ਲੇਡੀ ਦਾ ਅਧਾਰ ਬਣਾਉਣਾ ਹੈ ਸਾਨੂੰ ਉਸ ਮੁਲਾਜ਼ਮ ਨੇ ਸਾਨੂੰ ਅਧਾਰ ਕਾਰਡ ਬਣਾਉਣ ਸਬੰਧੀ ਪਰਚੀ ਕੱਟ ਦਿੱਤੀ ਫਿਰ ਅੱਧੇ ਘੰਟੇ ਬਾਅਦ ਸਾਨੂੰ ਇਹ ਲਾਰਾ ਲਾ ਦਿੱਤਾ ਕੀ ਸਰਕਾਰ ਵੱਲੋਂ ਸਾਇਡ ਬੰਦ ਕਰ ਦਿੱਤੀ ਹੈ ਤੇ ਅਸੀਂ ਪੁੱਛਿਆ ਕੀ ਤੁਹਾਨੂੰ ਨੋਟਿਸ ਲਿਖ ਕੇ ਲਾਉਣਾ ਚਾਹੀਦਾ ਹੈ ਜੋ ਲੋਕ ਖੱਜਲ ਖੁਆਰ ਨਾ ਹੋਣ ਫਿਰ ਆਸੀ ਸੇਵਾ ਕੇਂਦਰ ਰੱਖੇ ਇੰਨਚਾਜ ਪੁਛਿਆ ਤੇ ਉਸ ਬੜੀ ਉੱਚੀ ਆਵਾਜ਼ ਕਿਹਾ ਕੀ ਸਾਡੇ ਮੁਲਾਜ਼ਮ ਨੇ ਆਪਣੀ ਡਿਊਟੀ ਤੋਂ ਛੁੱਟੀ ਕਰ ਲਈ ਹੈ ।

ਇਸ ਲਈ ਅਧਾਰ ਨਹੀਂ ਬਣ ਸਕਦੇ ਫਿਰ ਸਾਰਿਆ ਮੁਲਾਜ਼ਮਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਸਾਡੇ ਸਾਰਿਆਂ ਦੀ ਵੀਡਿਉ ਬਣਾਉਣ ਲੱਗ ਪਏ ਇਹ ਸੇਵਾ ਕੇਂਦਰ ਰਈ‌ਆ ਵਾਲੇ ਕੰਮ ਕਾਰ ਤੇ ਕਿਸੇ ਦਾ ਤਾਂ ਕਈ ਕਰਨਾ ਕੀ ਹੈ ਲੋਕਾਂ ਦੇ ਗਲ ਜ਼ਰੂਰ ਪੈਦੇ ਹਨ ‌ਸੇਵਾ ਕੇਂਦਰ ਦੇ ਸਬੰਧ ਵਿਭਾਗ ਨੂੰ ਬਲਵਿੰਦਰ ਸਿੰਘ ਸੰਧੂ ਪੱਤਰਕਾਰ ਰਈਆ ਸਟੇਸ਼ਨ ਤੋਂ ਬੇਨਤੀ ਕਰਦਾ ਹਾਂ ਇਹ ਸਟਾਫ ਬਹੁਤ ਚਿਰ ਤੋਂ ਇਕ ਜਗ੍ਹਾ ਤੇ ਡਿਊਟੀ ਕਰ ਰਹੇ ਹੈ ਤੇ ਸੇਵਾ ਕੇਂਦਰ ਨੂੰ ਆਪਣੀ ਜਗੀਰ ਸਮਝਦੇ ਹਨ ਇਸ ਸਾਰੇ ਸਟਾਫ ਬਦਲੀ ਕੀਤੀ ਜਾਵੇ ਲੋਕ ਇਹਨਾਂ ਤੋਂ ਬਹੁਤ ਦੁੱਖੀ ਹਨ ਪੰਜਾਬ ਸਰਕਾਰ ਸ੍ਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਇਸ ਸਟਾਫ ਦੀ ਜਲਦੀ ਤੋਂ ਜਲਦੀ ਬਦਲੀ ਕੀਤੀ ਜੋ੍ ਲੋਕਾਂ ਨੂੰ ਕੰਮ ਕਰਾਉਣ ਵਿੱਚ ਕਿਸੇ ਗੱਲ ਦੀ ਮੁਸ਼ਕਲ ਨਾ ਆ ਸਕੇ ‌ਪੱਤਰਕਾਰ ਬਲਵਿੰਦਰ ਸਿੰਘ ਸੰਧੂ ਨੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਉਦਿਆ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸੇਵਾ ਕੇਦਰ ‘ਚ ਤਾਇਨਾਤ ਸਾਰੇ ਅਮਲੇ ਦੀ ਤਾਰੁੰਤ ਤਬਦੀਲੀ ਕੀਤੀ ਜਾਏ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- ‌

Share this News