





Total views : 5841610







Total views : 5841610ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਖਡੂਰ ਸਾਹਿਬ/ਬੀ.ਐਨ.ਈ ਬਿਊਰੋ
ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਅੱਜ ਕੱਲ਼ ਇਕ ਚਰਚਾ ਪੂਰੇ ਜੋਰ ਸ਼ੋਰ ਨਾਲ ਚੱਲ ਰਹੀ ਹੈ ਕਿ ਹੁਣ ਅਜਾਦ ਉਮੀਦਵਾਰ ਵਜੋ ਇਕ ਦੂਜੇ ਨਾਲ ਸ਼ਕਲ ਮਿਲਦੀ ਵਾਲੇ ਚੋਣ ਮੈਦਾਨ ਵਿੱਚ ਆ ਚੁੱਕੇ ਹਨ। ਇਕ ਅੰਮ੍ਰਿਤਪਾਲ ਨੂੰ ਤਾਂ ਸਾਰੇ ਜਾਣਦੇ ਹੀ ਹਨ, ਆਖਿਰ ਦੂਜਾ ਅੰਮ੍ਰਿਤਪਾਲ ਸਿੰਘ ਕੌਣ ਹੈ?ਉਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਐਫੀਡੇਵਿਟ ਦੇ ਵਿੱਚ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਲੱਗੀ ਹੈ। ਠੀਕ ਉਸੇ ਤਰ੍ਹਾਂ ਦਾ ਇੱਕ ਹੋਰ ਚਿਹਰਾ ਚੋਣ ਮੈਦਾਨ ਦੇ ਵਿੱਚ ਆ ਚੁੱਕਾ। ਜਿਸ ਦਾ ਨਾਮ ਵੀ ਅੰਮ੍ਰਿਤਪਾਲ ਸਿੰਘ ਹੈ ।ਦਰਅਸਲ ਦੋਵਾਂ ਦੀ ਦਿੱਖ ਵੀ ਇਕੋ ਜਿਹੀ ਹੈ, ਗੌਰਤਲਬ ਹੈ ਕਿ ਅਜ਼ਾਦ ਉਮੀਦਵਾਰ ਦੇ ਤੌਰ ਤੇ ਡਿਬਰੂਗੜ ਜੇਲ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਹੋਣਾਂ ਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਹੈ ਜੋ ਐਫੀਡੇਵਿਟ ਦੇ ਵਿੱਚ ਤਸਵੀਰ ਲਗਾਈ ਹੈ ਅਤੇ ਜੋ ਇੱਕ ਹੋਰ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਵਿੱਚ ਉਤਾਰਿਆ ਹੈ ਉਹਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਹੈ।

ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਅੰਮ੍ਰਿਤਪਾਲ ਸਿੰਘ ਹੋਣੀ ਜਿਨ੍ਹਾਂ ਦਾ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਲਾ ਮੋਗਾ ਹੈ 45 ਸਾਲ ਉਮਰ ਹੈ, ਇਨ੍ਹਾਂ ਨੇ ਵੀ ਆਪਣੇ ਨਾਮਜਦਗੀ ਪੱਤਰ ਭਰੇਂ ਹਨ ਅਤੇ ਚੋਣ ਇਹ ਵੀ ਲੜ ਰਹੇ ਹਨ।
ਅੰਮ੍ਰਿਤਪਾਲ ਸਿੰਘ ਪਿਤਾ ਦਾ ਨਾਂ ਅਵਤਾਰ ਸਿੰਘ ਪਾਰਟੀ ਆਜ਼ਾਦ ਉਮਰ 47 ਸਾਲ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਲਾ ਮੋਗਾ ਹੈ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਇਹਨਾਂ ਨੇ ਅਪਲਾਈ ਕੀਤਾ ਐਫੀਡੇਵਿਟ ਦੇ ਮੁਤਾਬਿਕ ਇਹਨਾਂ ਦੇ ਖਿਲਾਫ ਕੋਈ ਵੀ ਕੇਸ ਰਜਿਸਟਰ ਨਹੀਂ ਹੈ ।ਇਹਨਾਂ ਨੇ ਜਿਹੜਾ ਐਫੀਡੇਵਿਟ ਦਾਖਲ ਕੀਤਾ ਉਹਦੇ ਚ ਲਿਖਿਆ ਕਿ ਮੇਰੇ ਕੋਲ 50,000 ਨਗਦ ਅਤੇ ਇਹਨਾਂ ਦੀ ਪਤਨੀ ਕੋਲ 30 ਹਜ਼ਾਰ ਰੁਪਏ ਹਨ। ਖੇਤੀਬਾੜੀ ਦੇ ਕਾਰੋਬਾਰ ਨਾਲ ਸਬੰਧਤ ਪਰਿਵਾਰ ਹੈ।

ਹੁਣ ਦੂਜੇ ਦੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਆ ਅੰਮ੍ਰਿਤਪਾਲ ਸਿੰਘ ਜੋ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਕਾਨੂੰਨ ਦੇ ਤਹਿਤ ਬੰਦ ਹਨ ਅਤੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਹਨ। ਅੰਮ੍ਰਿਤਪਾਲ ਸਿੰਘ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਲੂਪੁਰ ਖੇੜਾ ਤਹਿਸੀਲ ਬਾਬਾ ਬਕਾਲਾ ਦੇ ਰਹਿਣ ਵਾਲੇ ਨੇ, ਉਨ੍ਹਾਂ ਨੇ ਵੀ ਅਪਲਾਈ ਕੀਤਾ, ਉਨ੍ਹਾਂ ਦਾ ਵੀ ਚੋਣ ਪ੍ਰਚਾਰ ਚੱਲ ਰਿਹਾ ਲੇਕਿਨ ਸਵਾਲ ਇਹ ਕਿ ਦੂਜਾ ਅੰਮ੍ਰਿਤਪਾਲ ਸਿੰਘ ਮੋਗੇ ਦੇ ਰਹਿਣ ਵਾਲੇ ਉਹਨਾਂ ਨੂੰ ਚੋਣ ਲੜਨ ਵਾਸਤੇ ਉਨ੍ਹਾਂ ਦਾ ਆਪਣਾ ਫੈਸਲਾ ਜਾਂ ਫਿਰ ਚੋਣ ਕਿਸੇ ਹੋਰ ਧਿਰ ਵੱਲੋਂ ਚੋਣ ਲੜਾਈ ਜਾ ਰਹੀ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-